ਮਾਰੂਤੀ ਨੇ 32 ਫੀਸਦੀ ਪ੍ਰਾਡਕਸ਼ਨ ਘਟਾ ਦਿੱਤਾ, ਤੁਹਾਡੇ ਵੀ ਪਸੰਦ ਹਨ ਇਹ ਕਾਰਾਂ?
Wednesday, Apr 08, 2020 - 05:55 PM (IST)

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਮਾਰਚ ਵਿਚ ਉਤਪਾਦਨ ਵਿਚ ਲਗਭਗ 32 ਫੀਸਦੀ ਦੀ ਕਮੀ ਕੀਤੀ ਹੈ।
ਕੋਰੋਨਾ ਵਾਇਰਸ ਲਾਕਡਾਊਨ ਕਾਰਨ ਕਾਰ ਇੰਡਸਟਰੀ ਨੂੰ ਇਸ ਵਾਰ ਵੀ ਵੱਡਾ ਸੰਤਾਪ ਝਲਣਾ ਪਵੇਗਾ। ਮਾਰੂਤੀ ਸੁਜ਼ੂਕੀ ਦੀ ਮਿੰਨੀ ਅਤੇ ਕੰਪੈਕਟ ਸੈਗਮੈਂਟ ਦੀਆਂ ਕਾਰਾਂ, ਜਿਨ੍ਹਾਂ ਵਿਚ ਆਲਟੋ, ਐਸ-ਪ੍ਰੈਸੋ ਵੈਗਨਰ, ਸੇਲੇਰੀਓ, ਇਗਨਿਸ, ਸਵਿੱਫਟ, ਬਲੇਨੋ ਅਤੇ ਡਿਜ਼ਾਇਰ ਸ਼ਾਮਲ ਹਨ ਦਾ ਉਤਪਾਦਨ ਪਿਛਲੇ ਸਾਲ ਮਾਰਚ ਵਿਚ 98,602 ਸੀ, ਜੋ ਇਸ ਵਾਰ 67,708 ਰਿਹਾ। ਇਸ ਤਰ੍ਹਾਂ ਸਾਲ ਦਰ ਸਾਲ ਦੇ ਆਧਾਰ 'ਤੇ ਉਤਪਾਦਨ ਵਿਚ 31.33 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ, ਇਸ ਦੌਰਾਨ ਵਿਟਾਰਾ ਬਰੇਜ਼ਾ, ਅਰਟਿਗਾ ਅਤੇ ਐੱਸ-ਕਰਾਸ ਵਰਗੇ ਯੂਟਿਲਿਟੀ ਵਾਹਨਾਂ ਦਾ ਉਤਪਾਦਨ ਇਕ ਸਾਲ ਪਹਿਲਾਂ ਦੇ ਮੁਕਾਬਲੇ 14.19 ਫੀਸਦੀ ਘੱਟ ਕੇ 15,203 ਇਕਾਈ ਰਿਹਾ।