ਵੱਡਾ ਝਟਕਾ: ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ, ਜਾਣੋ ਵਜ੍ਹਾ

Thursday, Dec 02, 2021 - 04:22 PM (IST)

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਵੀਰਵਾਰ ਨੂੰ ਆਪਣੀਆਂਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੀਮਤਾਂ ਜਨਵਰੀ 2022 ਤੋਂ ਵਧਾਈਆਂ ਜਾਣਗੀਆਂ। ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਉਹ ਵਧਦੀ ਲਾਗਤ ਵਿਚਕਾਰ ਅਗਲੇ ਮਹੀਨੇ ਤੋਂ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਏਗੀ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਵੱਖ-ਵੱਖ ਮਾਡਲਾਂ ਦੇ ਹਿਸਾਬ ਨਾਲ ਕੀਮਤਾਂ ਵਧਾਏਗੀ। 

ਇਹ ਵੀ ਪੜ੍ਹੋ– ਕਾਰ ਦੀ ਵਿੰਡਸ਼ੀਲਡ ਨੂੰ ਸਮਾਰਟ ਡਿਸਪਲੇਅ ’ਚ ਬਦਲ ਦੇਵੇਗੀ Volvo ਦੀ ਇਹ ਨਵੀਂ ਤਕਨੀਕ

ਮਾਰੂਤੀ ਸੁਜ਼ੂਕੀ ਨੇ ਐਕਸਚੇਂਜ ਫਾਈਲਿੰਗ ’ਚ ਕਿਹਾ ਹੈ ਕਿ ਪਿਛਲੇ ਇਕ ਸਾਲ ਤੋਂ ਇਨਪੁਟ ਲਾਗਤਾਂ ’ਚ ਵਾਧੇ ਕਾਰਨ ਕੰਪਨੀ ਦੇ ਵਾਹਨਾਂ ਦੀ ਲਾਗਤ ’ਤੇ ਪ੍ਰਭਾਵ ਪੈ ਰਿਹਾ ਹੈ। ਫਿਲਹਾਲ, ਕੀਮਤਾਂ ’ਚ ਵਾਧੇ ਰਾਹੀਂ ਗਾਹਕਾਂ ’ਤੇ ਵਾਧੂ ਲਾਗਤ ਦਾ ਕੁਝ ਪ੍ਰਭਾਵ ਪਾਉਣਾ ਜ਼ਰੂਰੀ ਹੋ ਗਿਆ ਹੈ। 

ਕੰਪਨੀ ਨੇ ਇਸ ਸਾਲ ਸਤੰਬਰ, ਜੁਲਾਈ ਅਤੇ ਮਾਰਚ ਮਹੀਨੇ ’ਚ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਕੰਪਨੀ ਕਈ ਮਾਡਲਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕਰ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਸੈਮੀਕੰਡਕਟਰ ਦੀ ਕਮੀ ਕਾਰਨ ਦਸੰਬਰ ਮਹੀਨੇ ’ਚ ਉਸ ਦਾ ਪ੍ਰੋਡਕਸ਼ਨ 80-85 ਫੀਸਦੀ ਹੋ ਸਕਦਾ ਹੈ। ਸੈਮੀਕੰਡਕਟਰ ਦੀ ਕਮੀ ’ਚ ਵਾਹਨ ਨਿਰਮਾਤਾਵਾਂ ਲਈ ਉਤਪਾਦਨ ਅਤੇ ਸਪਲਾਈ ਇਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। 

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ


Rakesh

Content Editor

Related News