ਮਾਰੂਤੀ ਸੁਜ਼ੂਕੀ ਦਾ ਮੁਨਾਫਾ ਦੁੱਗਣਾ ਵਧ ਕੇ 1036 ਕਰੋੜ ਰੁਪਏ ’ਤੇ ਪਹੁੰਚਿਆ
Wednesday, Jul 27, 2022 - 11:54 PM (IST)
ਨਵੀਂ ਦਿੱਲੀ (ਭਾਸ਼ਾ)–ਦੇਸ਼ ਦੀ ਲੀਡਿੰਗ ਕਾਰ ਮੇਕਿੰਗ ਕੰਪਨੀ ਮਾਰੂਤੀ ਸੁਜ਼ੂਕੀ ਦਾ ਮੁਨਾਫਾ ਵਿੱਤੀ ਸਾਲ 2023 ਦੀ ਜੂਨ ਤਿਮਾਹੀ ’ 130 ਫੀਸਦੀ ਵਧ ਗਿਆ। ਜੂਨ ਤਿਮਾਹੀ ’ਚ ਕੰਪਨੀ ਨੂੰ 1036 ਕਰੋੜ ਰੁਪਏ ਦਾ ਮੁਨਾਫਾ ਹੋਇਆ। ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਕੰਪਨੀ ਨੂੰ 475 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਜੂਨ ਤਿਮਾਹੀ ’ਚ ਕੰਪਨੀ ਦੇ ਮਾਲੀਏ ’ਚ ਵੀ 51 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਸਾਲਾਨਾ ਆਧਾਰ ’ਤੇ ਗੱਲ ਕਰੀਏ ਤਾਂ ਕੋਵਿਡ ਕਾਰਨ ਲੋਅ ਬੇਸ ਹੋਣ ਦਾ ਫਾਇਦਾ ਕੰਪਨੀ ਨੂੰ ਮਿਲਿਆ ਹੈ। ਅੱਜ ਮਾਰੂਤੀ ਦੇ ਸ਼ੇਅਰਾਂ ’ਚ 2 ਫੀਸਦੀ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਸ਼ੇਅਰ 8,707 ਰੁਪਏ ਤੱਕ ਮਜ਼ਬੂਤ ਹੋਇਆ।
ਇਹ ਵੀ ਪੜ੍ਹੋ : ਪਾਕਿ ਦੇ ਗ੍ਰਹਿ ਮੰਤਰੀ ਨੇ ਪੰਜਾਬ ਸੂਬੇ 'ਚ ਗਵਰਨਰ ਸ਼ਾਸਨ ਲਾਉਣ ਦੀ ਦਿੱਤੀ ਚਿਤਾਵਨੀ
ਮਾਰੂਤੀ ਸੁਜ਼ੂਕੀ ਦਾ ਮਾਲੀਆ ਜੂਨ ਤਿਮਾਹੀ ’ਚ ਵਧ ਕੇ 26,512 ਕਰੋੜ ਰੁਪਏ ਹੋ ਗਿਆ ਜੋ ਬੀਤੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 17,776 ਕਰੋੜ ਰੁਪਏ ਸੀ। ਸੇਲਸ ਵਾਲਿਊਮ ਸਾਲਾਨਾ ਆਧਾਰ ’ਤੇ 3,53,614 ਯੂਨਿਟ ਤੋਂ ਵਧ ਕੇ 4,67,931 ਯੂਨਿਟ ਰਿਹਾ ਹੈ। ਕੰਪਨੀ ਦਾ ਏਬਿਟ ਮਾਰਜਨ ਜੂਨ ਤਿਮਾਹੀ ’ਚ 450 ਆਧਾਰ ਅੰਕ ਵਧ ਕੇ 5 ਫੀਸਦੀ ਹੋ ਗਿਆ ਹੈ। ਸਮਰੱਥਾ ਦੀ ਵਰਤੋਂ ’ਚ ਸੁਧਾਰ ਕਾਰਨ ਸੇਲਸ ਵਾਲਿਊਮ ਬਿਹਤਰ ਰਿਹਾ ਹੈ। ਉੱਥੇ ਹੀ ਇਸ ਤਿਮਾਹੀ ’ਚ ਕੀਮਤਾਂ ਵੀ ਵਧੀਆਂ ਹਨ, ਜਿਸ ਦਾ ਫਾਇਦਾ ਕੰਪਨੀ ਨੂੰ ਮਿਲਿਆ। ਕੰਪਨੀ ਨੇ ਖਰਚਿਆਂ ’ਤੇ ਵੀ ਲਗਾਮ ਲਗਾਈ ਸੀ, ਜਿਸ ਦਾ ਫਾਇਦਾ ਜੂਨ ਤਿਮਾਹੀ ’ਚ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਮੁਕਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ