ਮਾਰੂਤੀ ਸੁਜ਼ੂਕੀ ਦਾ ਉਤਪਾਦਨ ਅਗਸਤ ''ਚ 11 ਫ਼ੀਸਦੀ ਵਧਿਆ

09/07/2020 5:39:06 PM

ਨਵੀਂ ਦਿੱਲੀ(ਭਾਸ਼ਾ) —  ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦਾ ਕੁੱਲ ਉਤਪਾਦਨ ਅਗਸਤ ਵਿਚ 11 ਫ਼ੀਸਦੀ ਵਧ ਕੇ 1,23,769 ਵਾਹਨ ਰਿਹਾ। ਪਿਛਲੇ ਸਾਲ ਅਗਸਤ ਵਿਚ ਕੰਪਨੀ ਦੇ ਕਾਰਖ਼ਾਨੇ 'ਚ ਕੁੱਲ 1,11,370 ਵਾਹਨ ਬਣੇ ਸਨ। ਕੰਪਨੀ ਨੇ ਸੋਮਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਉਸਨੇ ਯਾਤਰੀ ਵਾਹਨ ਸ਼੍ਰੇਣੀ ਵਿਚ 1,21,381 ਵਾਹਨਾਂ ਦਾ ਉਤਪਾਦਨ ਕੀਤਾ ਹੈ। ਇਹ ਪਿਛਲੇ ਸਾਲ ਅਗਸਤ ਦੇ 1,10,214 ਵਾਹਨਾਂ ਨਾਲੋਂ 10 ਪ੍ਰਤੀਸ਼ਤ ਵੱਧ ਹੈ। ਕੰਪਨੀ ਦੀਆਂ ਛੋਟੀਆਂ ਕਾਰਾਂ ਆਲਟੋ ਅਤੇ ਐਸ-ਪ੍ਰੇਸੋ ਦਾ ਉਤਪਾਦਨ ਇਸ ਦੌਰਾਨ 22,208 ਇਕਾਈ ਅਤੇ ਵੈਗਨਆਰ, ਸੇਲੇਰਿਓ, ਸਵਿੱਫਟ, ਬਨੇਨੋ, ਇਗਨਿਸ, ਡਿਜ਼ਾਇਰ ਵਰਗੀਆਂ ਕੰਪੈਕਟ ਕਾਰਾਂ ਦਾ ਉਤਪਾਦਨ 67,348 ਵਾਹਨ ਰਿਹਾ । 

ਇਸ ਦੇ ਨਾਲ ਹੀ ਜਿਪਸੀ, ਅਰਟੀਗਾ, ਐਸ-ਕਰਾਸ, ਵਿਟਾਰਾ ਬ੍ਰੇਜ਼ਾ ਅਤੇ ਐਕਸ.ਐਲ. 6 ਦਾ ਉਤਪਾਦਨ 44 ਪ੍ਰਤੀਸ਼ਤ ਵਧ ਕੇ 21,737 ਵਾਹਨਾਂ 'ਤੇ ਪਹੁੰਚ ਗਿਆ। ਪਿਛਲੇ ਸਾਲ ਇਹ ਅਗਸਤ ਵਿਚ 15,099 ਸੀ। ਕੰਪਨੀ ਦੇ ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦੀ ਵਿਕਰੀ ਵੀ ਜੂਨ ਵਿਚ ਵਧ ਕੇ 2,388 ਕਰੋੜ ਰੁਪਏ ਹੋ ਗਈ।


Harinder Kaur

Content Editor

Related News