Maruti Suzuki ਦਾ ਸੁਤੰਤਰਤਾ ਦਿਵਸ ਆਫਰ, ਕਾਰ ਸਰਵਿਸ ''ਤੇ ਮਿਲਣਗੇ ਕਈ ਤਰ੍ਹਾਂ ਦੇ ਡਿਸਕਾਊਂਟ
Friday, Aug 16, 2019 - 10:50 AM (IST)

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ 73ਵੇਂ ਸੁਤੰਤਰਤਾ ਦਿਵਸ ਮੌਕੇ 'ਤੇ ਗਾਹਕਾਂ ਲਈ ਇਕ ਖਾਸ ਆਫਰ ਲੈ ਕੇ ਆਈ ਹੈ, ਜਿਸ ਦੇ ਤਹਿਤ ਗਾਹਕਾਂ ਨੂੰ ਕਾਰ ਸਰਵਿਸ ਦੇ ਦੌਰਾਨ ਕਈ ਤਰ੍ਹਾਂ ਦੀ ਛੋਟ ਦਿੱਤੀ ਜਾਵੇਗੀ।
31 ਅਗਸਤ ਤੱਕ ਚੱਲੇਗਾ ਆਫਰ
ਕੰਪਨੀ ਸੁਤੰਤਰਤਾ ਦਿਵਸ 'ਤੇ ਕਾਰ ਦੀ ਐਕਸੀਡੈਂਟ ਵਾਰੰਟੀ 'ਤੇ ਸਪੈਸ਼ਲ ਆਫਰ ਲੈ ਕੇ ਆਈ ਹੈ। ਇਸ ਦੇ ਨਾਲ ਹੀ ਕਾਰ ਸਰਵਿਸ ਦੇ ਦੌਰਾਨ ਲੇਬਰ ਚਾਰਜ 'ਤੇ ਵੀ ਛੋਟ ਮਿਲੇਗੀ। ਅਜਿਹੇ ਕਾਰ ਪਾਰਟਸ ਅਤੇ ਅਸੈਸਰੀਜ਼ 'ਤੇ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਜਾਣਗੀਆਂ। ਮਾਰੂਤੀ ਸੁਜ਼ੂਕੀ ਦਾ ਕਾਰ ਸਰਵਿਸ ਆਫਰ 15 ਅਗਸਤ ਤੋਂ ਸ਼ੁਰੂ ਹੋ ਗਿਆ ਹੈ ਜਿਹੜਾ ਕਿ 31 ਅਗਸਤ 2019 ਤੱਕ ਚੱਲੇਗਾ। ਇਸ ਦੌਰਾਨ ਕਾਰ ਸਰਵਿਸ ਕਰਵਾਉਣ ਵਾਲੇ ਗਾਹਕਾਂ ਨੂੰ ਕੰਪਨੀ ਵਲੋਂ ਕਈ ਤਰ੍ਹਾਂ ਦੀਆਂ ਛੋਟਾਂ ਵੀ ਮਿਲਣਗੀਆਂ।