ਮਾਰੂਤੀ ਵੱਲੋਂ ਇੱਥੇ 5 ਮੈਗਾਵਾਟ ਦਾ ਸੂਰਜੀ ਬਿਜਲੀ ਪਲਾਂਟ ਸਥਾਪਿਤ

Friday, Jun 05, 2020 - 03:18 PM (IST)

ਮਾਰੂਤੀ ਵੱਲੋਂ ਇੱਥੇ 5 ਮੈਗਾਵਾਟ ਦਾ ਸੂਰਜੀ ਬਿਜਲੀ ਪਲਾਂਟ ਸਥਾਪਿਤ

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ 'ਚ ਪੰਜ ਮੈਗਾਵਾਟ ਦਾ ਸੂਰਜੀ ਬਿਜਲੀ ਪਲਾਂਟ ਲਗਾਇਆ ਹੈ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਪਲਾਂਟ ਕੰਪਨੀ ਦੇ ਗੁਰੂਗ੍ਰਾਮ ਕਾਰਖਾਨੇ 'ਚ ਊਰਜਾ ਜ਼ਰੂਰਤਾਂ ਨੂੰ ਪੂਰਾ ਕਰੇਗਾ। ਕੰਪਨੀ ਨੇ ਇਸ ਪਲਾਂਟ 'ਚ 20 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਸੌਰ ਯਾਨੀ ਸੂਰਜੀ ਪ੍ਰਾਜੈਕਟ ਨਾਲ ਅਗਲੇ 25 ਸਾਲਾਂ ਤੱਕ ਸਾਲਾਨਾ 5,390 ਟਨ ਕਾਰਬਨ ਨਿਕਾਸੀ 'ਚ ਕਮੀ ਆਵੇਗੀ। ਕਾਰ ਕੰਪਨੀ ਮੁਤਾਬਕ, ਇਸ ਨਾਲ ਸਾਲਾਨਾ 7,010 ਮੈਗਾਵਾਟ ਘੰਟਾ ਬਿਜਲੀ ਪੈਦਾ ਹੋਵੇਗੀ।
ਬਿਜਲੀ ਪਲਾਂਟ ਦਾ ਫੋਟੋਵੋਲਟਿਕ ਸੌਰ ਪੈਨਲ ਹਾਲ ਹੀ 'ਚ ਬਣੇ ਕਾਰ ਪਾਰਕਿੰਗ ਖੇਤਰ ਲਈ ਛੱਤ ਦਾ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਹਰਿਆਣਾ ਦੇ ਮਾਨੇਸਰ 'ਚ 2014 'ਚ 1 ਮੈਗਾਵਾਟ ਦਾ ਸੂਰਜੀ ਬਿਜਲੀ ਪਲਾਂਟ ਲਗਾਇਆ ਸੀ। ਸਾਲ 2018 'ਚ ਇਸ ਦੀ ਸਮਰੱਥਾ ਵਧਾ ਕੇ 1.3 ਮੈਗਾਵਾਟ ਕਰ ਦਿੱਤੀ ਗਈ। ਨਵੇਂ ਪ੍ਰਾਜੈਕਟ ਦੇ ਨਾਲ ਕੰਪਨੀ ਦੀ ਸੌਰ ਊਰਜਾ ਸਮਰੱਥਾ ਵੱਧ ਕੇ 6.3 ਮੈਗਾਵਾਟ ਹੋ ਗਈ ਹੈ।


author

Sanjeev

Content Editor

Related News