ਅਕਤੂਬਰ ’ਚ ਮਾਰੂਤੀ ਦੀ ਵਿਕਰੀ 18.9 ਫੀਸਦੀ ਵਧ ਕੇ 1,82,448 ਇਕਾਈ ’ਤੇ

Monday, Nov 02, 2020 - 12:46 AM (IST)

ਅਕਤੂਬਰ ’ਚ ਮਾਰੂਤੀ ਦੀ ਵਿਕਰੀ 18.9 ਫੀਸਦੀ ਵਧ ਕੇ 1,82,448 ਇਕਾਈ ’ਤੇ

ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਵਿਕਰੀ ਅਕਤੂਬਰ ’ਚ 18.9 ਫੀਸਦੀ ਵਧ ਕੇ 1,82,448 ਇਕਾਈ ’ਤੇ ਪਹੁੰਚ ਗਈ। ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ ਕੰਪਨੀ ਨੇ 1,53,435 ਵਾਹਨ ਵੇਚੇ ਸਨ।ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ ਘਰੇਲੂ ਬਾਜ਼ਾਰ ’ਚ ਉਸ ਦੀ ਵਿਕਰੀ 19.8 ਫੀਸਦੀ ਵਧ ਕੇ 1,72,862 ਇਕਾਈ ’ਤੇ ਪਹੁੰਚ ਗਈ, ਜੋ ਅਕਤੂੂਬਰ, 2019 ’ਚ 1,44,277 ਇਕਾਈ ਰਹੀ ਸੀ। ਸਮੀਖਿਆ ਅਧੀਨ ਮਹੀਨੇ ’ਚ ਕੰਪਨੀ ਦੀਆਂ ਮਿੰਨੀਆਂ ਕਾਰਾਂ ਆਲਟੋ ਅਤੇ ਐੱਸ-ਪ੍ਰੇਸੋ ਦੀ ਵਿਕਰੀ ਮਾਮੂਲੀ ਘੱਟ ਕੇ 28,462 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 28,537 ਇਕਾਈ ਰਹੀ ਸੀ।

ਕੰਪੈਕਟ ਸੈਕਟਰ ਉਦਾਹਰਣ ਸਵਿਫਟ, ਸੇਲੇਰੀਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਦੀ ਵਿਕਰੀ 19.2 ਫੀਸਦੀ ਵਧ ਕੇ 95,067 ਇਕਾਈ ’ਤੇ ਪਹੁੰਚ ਗਈ, ਜੋ ਅਕਤੂਬਰ, 2019 ’ਚ 75,094 ਇਕਾਈ ਰਹੀ ਸੀ। ਅਕਤੂਬਰ ’ਚ ਸਿਆਜ਼ ਮਾਡਲ ਦੀ ਵਿਕਰੀ 40 ਫੀਸਦੀ ਘੱਟ ਕੇ 1,422 ਇਕਾਈ ਰਹਿ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 2,371 ਇਕਾਈ ਰਹੀ ਸੀ। ਹਾਲਾਂਕਿ, ਕੰਪਨੀ ਦੇ ਯੂਟੀਲਿਟੀ ਵਾਹਨਾਂ ਵਿਟਾਰਾ ਬਰੇਜਾ, ਐੱਸ-ਕਰਾਸ ਅਤੇ ਅਰਟਿਗਾ ਦੀ ਵਿਕਰੀ 9.9 ਫੀਸਦੀ ਵਧ ਕੇ 23,108 ਇਕਾਈ ਤੋਂ 25,396 ਇਕਾਈ ’ਤੇ ਪਹੁੰਚ ਗਈ। ਅਕਤੂਬਰ ’ਚ ਕੰਪਨੀ ਦੀ ਬਰਾਮਦ 4.7 ਫੀਸਦੀ ਵਧ ਕੇ 9,586 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 9,158 ਇਕਾਈ ਰਹੀ ਸੀ।


author

Karan Kumar

Content Editor

Related News