ਸਮਾਲ ਸਾਈਜ਼ ਕਾਰਾਂ ਨੂੰ CNG 'ਚ ਬਦਲੇਗੀ ਮਾਰੂਤੀ, ਜਾਣੋ ਪਲਾਨ

09/03/2019 11:43:40 AM

ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਜਲਦ ਹੀ ਸਮਾਲ ਸਾਈਜ਼ ਕਾਰਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਦੀ ਪੈਟਰੋਲ-ਡੀਜ਼ਲ ’ਤੇ ਨਿਰਭਰਤਾ ਘੱਟ ਕਰਨ ਦੀ ਯੋਜਨਾ ਅਤੇ ਪ੍ਰਦੂਸ਼ਣ ’ਤੇ ਕਾਬੂ ਪਾਉਣ ਦੇ ਕਦਮਾਂ ’ਤੇ ਚੱਲਦੇ ਹੋਏ ਮਾਰੂਤੀ ਸੁਜ਼ੂਕੀ ਸਮਾਲ ਸਾਈਜ਼ ਕਾਰਾਂ ਨੂੰ ਜਲਦ ਹੀ ਸੀ. ਐੱਨ. ਜੀ. ’ਚ ਉਤਾਰਨ ਜਾ ਰਹੀ ਹੈ।

 

 

ਮਾਰੂਤੀ ਸੁਜ਼ੂਕੀ ਨੂੰ ਉਮੀਦ ਹੈ ਕਿ ਡੀਜ਼ਲ ਮਾਡਲਾਂ ਦਾ ਨਿਰਮਾਣ ਬੰਦ ਕਰਨ ਵਿਚਕਾਰ ਸੀ. ਐੱਨ. ਜੀ. ਅਤੇ ਹਾਈਬਿ੍ਰਡ ਵ੍ਹੀਕਲਾਂ ਦੀ ਵਿਕਰੀ ’ਚ ਵਾਧਾ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀਆਂ ਛੋਟੀਆਂ ਕਾਰਾਂ ਨੂੰ ਸੀ. ਐੱਨ. ਜੀ. ’ਚ ਬਦਲੇਗੀ। ਕੰਪਨੀ ਮੁਤਾਬਕ, ਸਰਕਾਰ ਸੀ. ਐੱਨ. ਜੀ. ਨੂੰ ਕਲੀਨਰ ਫਿਊਲ ਦੇ ਤੌਰ ’ਤੇ ਸਵੀਕਰ ਕਰ ਰਹੀ ਹੈ ਅਤੇ ਸਰਕਾਰ ਦੀ ਯੋਜਨਾ ਦੇਸ਼ ਭਰ ’ਚ 10 ਸਾਲਾਂ ਦੌਰਾਨ 10,000 ਸੀ. ਐੱਨ. ਜੀ. ਸਟੇਸ਼ਨ ਸਥਾਪਿਤ ਕਰਨ ਦੀ ਹੈ।

ਫਿਲਹਾਲ 8 ਮਾਰੂਤੀ ਸੁਜ਼ੂਕੀ ਮਾਡਲਾਂ ’ਚ ਸੀ. ਐੱਨ. ਜੀ. ਬਦਲ ਉਪਲੱਬਧ ਹੈ। ਇਨ੍ਹਾਂ ’ਚ ਆਲਟੋ, ਆਲਟੋ ਕੇ-10, ਵੈਗਨਰ, ਸੇਲੇਰੀਓ, ਡਿਜ਼ਾਇਰ ਟੂਰ ਐੱਸ, ਈਕੋ ਅਤੇ ਸੁਪਰ ਕੈਰੀ ਮਿੰਨੀ ਟਰੱਕ ਵਰਗੇ ਮਾਡਲ ਹਨ। ਮਾਰੂਤੀ ਦੀ ਕੁੱਲ ਵਿਕਰੀ ’ਚ ਸੀ. ਐੱਨ. ਜੀ. ਕਾਰਾਂ ਦੀ ਹਿੱਸੇਦਾਰੀ ਤਕਰੀਬਨ 7 ਫੀਸਦੀ ਹੈ। ਕੰਪਨੀ ਮੁਤਾਬਕ, ਜਿਨ੍ਹਾਂ ਰਾਜਾਂ ’ਚ ਸੀ. ਐੱਨ. ਜੀ. ਡਿਸਟ੍ਰੀਬਿਊਸ਼ਨ ਉਪਲੱਬਧ ਹਨ ਉੱਥੇ ਉਸ ਦੀ ਵਿਕਰੀ ’ਚ 30 ਫੀਸਦੀ ਹਿੱਸੇਦਾਰੀ ਸੀ. ਐੱਨ. ਜੀ. ਕਾਰਾਂ ਦੀ ਹੈ। ਮਾਰੂਤੀ-ਸੁੁਜ਼ੂਕੀ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ’ਚ 31 ਹਜ਼ਾਰ ਸੀ. ਐੱਨ. ਜੀ. ਮਾਡਲ ਵੇਚੇ ਹਨ।


Related News