ਕੋਰੋਨਾ ਲਾਕਡਾਊਨ ਕਾਰਨ ਮਾਰੂਤੀ ਨੂੰ ਪਹਿਲੀ ਤਿਮਾਹੀ 'ਚ ਇੰਨਾ ਘਾਟਾ

Wednesday, Jul 29, 2020 - 04:57 PM (IST)

ਕੋਰੋਨਾ ਲਾਕਡਾਊਨ ਕਾਰਨ ਮਾਰੂਤੀ ਨੂੰ ਪਹਿਲੀ ਤਿਮਾਹੀ 'ਚ ਇੰਨਾ ਘਾਟਾ

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ 249.4 ਕਰੋੜ ਰੁਪਏ ਦਾ ਘਾਟਾ ਹੋਇਆ ਹੈ।

ਇਸ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਾਏ ਗਏ ਲਾਕਡਾਊਨ ਦੇ ਮੱਦੇਨਜ਼ਰ ਉਸ ਦੀ ਵਿਕਰੀ ਕਾਫ਼ੀ ਘੱਟ ਗਈ ਸੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਵਿੱਤੀ ਸਾਲ 2019-2020 ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 1,435.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।

ਐੱਮ. ਐੱਸ. ਆਈ. ਨੇ ਕਿਹਾ ਕਿ ਅਪ੍ਰੈਲ-ਜੂਨ 2020 ਤਿਮਾਹੀ 'ਚ ਉਸ ਦੀ ਕੁੱਲ ਵਿਕਰੀ 3,677.5 ਕਰੋੜ ਰੁਪਏ ਰਹੀ, ਜੋ ਕਿ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ 'ਚ 18,735.2 ਕਰੋੜ ਰੁਪਏ ਰਹੀ ਸੀ। ਚਾਲੂ ਵਿਤੀ ਸਾਲ ਦੀ ਇਸ ਪਹਿਲੀ ਤਿਮਾਹੀ 'ਚ ਕੰਪਨੀ ਨੇ ਕੁੱਲ 76,599 ਵਾਹਨਾਂ ਦੀ ਵਿਕਰੀ ਕੀਤੀ। ਇਸ 'ਚੋਂ 67,027 ਵਾਹਨ ਘਰੇਲੂ ਬਾਜ਼ਾਰ 'ਚ ਵੇਚੇ ਗਏ, ਜਦੋਂ ਕਿ 9,572 ਕਾਰਾਂ ਦੀ ਵਿਦੇਸ਼ੀ ਬਾਜ਼ਾਰਾਂ ਨੂੰ ਬਰਾਮਦ ਕੀਤੀ ਗਈ। ਪਿਛਲੇ ਇਸੇ ਤਿਮਾਹੀ 'ਚ ਕੰਪਨੀ ਨੇ ਕੁੱਲ 4,02,594 ਵਾਹਨ ਵੇਚੇ ਸਨ। ਕੰਪਨੀ ਨੇ ਕਿਹਾ ਕਿ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਇਸ ਤਿਮਾਹੀ ਦੇ ਇਕ ਵੱਡੇ ਹਿੱਸੇ 'ਚ ਕੰਪਨੀ ਦੇ ਕਾਰਖਾਨਿਆਂ 'ਚ ਨਾ ਤਾਂ ਕੋਈ ਉਤਪਾਦਨ ਹੋਇਆ ਤੇ ਨਾ ਹੀ ਕੋਈ ਵਿਕਰੀ ਹੋਈ। ਇਸ ਲਈ ਉਸ ਦੇ ਤਿਮਾਹੀ ਨਤੀਜਿਆਂ ਨੂੰ ਇਸੇ ਸਦੰਰਭ 'ਚ ਦੇਖਿਆ ਜਾਣਾ ਚਾਹੀਦਾ ਹੈ।


author

Sanjeev

Content Editor

Related News