ਲਾਗਤ ਘਟਾਉਣ, ਮਾਰਜਨ ਵਧਾਉਣ ਲਈ ਕਦਮ ਚੁੱਕ ਰਹੀ ਹੈ ਮਾਰੂਤੀ

Sunday, Apr 28, 2019 - 02:51 PM (IST)

ਲਾਗਤ ਘਟਾਉਣ, ਮਾਰਜਨ ਵਧਾਉਣ ਲਈ ਕਦਮ ਚੁੱਕ ਰਹੀ ਹੈ ਮਾਰੂਤੀ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਲਾਗਤ ਘਟਾਉਣ ਅਤੇ ਆਪਣੇ ਮਾਰਜਨ ਨੂੰ ਸੁਧਾਰਣ ਲਈ ਚਾਲੂ ਵਿੱਤੀ ਸਾਲ ਦੇ ਦੌਰਾਨ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਕਦਮਾਂ 'ਚ ਸਥਾਨੀਕਰਣ ਨੂੰ ਵਾਧਾ ਅਤੇ ਉਤਪਾਦਕਤਾ ਵਾਧਾ ਸ਼ਾਮਲ ਹੈ। ਐੱਮ.ਐੱਸ.ਆਈ. ਦੇ ਮੁੱਖ ਵਿੱਤੀ ਅਧਿਕਾਰੀ ਅਜੇ ਸੇਠ ਨੇ ਕਿਹਾ ਕਿ ਅਸੀਂ ਲਾਗਤ ਕਟੌਤੀ ਲਈ ਕਾਫੀ ਕੋਸ਼ਿਸ਼ ਕਰ ਰਹੇ ਹਾਂ। ਕੰਪਨੀ ਦੇ ਰੂਪ 'ਚ ਅਸੀਂ ਇਸ ਨੂੰ ਲੈ ਕੇ ਪ੍ਰਤੀਬੱਧ ਹਾਂ ਅਤੇ ਇਸ 'ਚ ਸੁਧਾਰ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵਿਦੇਸ਼ੀ ਵਿਨਿਯਮ ਦਰ ਵਰਗੇ ਬਾਹਰੀ ਕਾਰਕਾਂ ਦੀ ਚਿੰਤਾ ਕੀਤੇ ਬਿਨ੍ਹਾਂ ਅੰਤਰਿਕ ਰੂਪ ਨਾਲ ਇਸ 'ਤੇ ਕੰਮ ਕਰਦੀ ਰਹੇਗੀ। ਸੇਠ ਨੇ ਕਿਹਾ ਕਿ ਸਥਾਨੀਕਰਣ 'ਚ ਵਾਧਾ ਇਸ ਪਹਿਲ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨੀਕਰਣ ਵੱਡਾ ਅਭਿਐਨ ਹੈ। ਜਿਥੇ ਵੀ ਸਾਨੂੰ ਵਿਦੇਸ਼ੀ ਵਿਨਿਯਮ ਦਰ ਦੀ ਵਜ੍ਹਾ ਨਾਲ ਝਟਕਾ ਲੱਗੇਗਾ ਅਸੀਂ ਸਥਾਨੀਕਰਣ ਦਾ ਵੱਡਾ ਟੀਚਾ ਲੈ ਕੇ ਚਲਾਂਗੇ।


author

Aarti dhillon

Content Editor

Related News