ਮਾਰੂਤੀ ਨੇ ICICI ਬੈਂਕ ਨਾਲ ਮਿਲਾਇਆ ਹੱਥ, ਘੱਟ EMI 'ਤੇ ਖਰੀਦ ਸਕੋਗੇ ਕਾਰ

Tuesday, May 26, 2020 - 04:56 PM (IST)

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਗਾਹਕਾਂ ਨੂੰ ਬਿਹਤਰ ਫਾਈਨਾਂਸ ਸਕੀਮਾਂ ਦੀ ਪੇਸ਼ਕਸ਼ ਕਰਨ ਲਈ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨਾਲ ਹੱਥ ਮਿਲਾਇਆ ਹੈ। ਮਾਰੂਤੀ ਕਾਰਾਂ ਦੇ ਖਰੀਦਦਾਰਾਂ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਫਲੈਕਸੀ ਈ. ਐੱਮ. ਆਈ. ਸਕੀਮ ਪੇਸ਼ ਕਰ ਰਿਹਾ ਹੈ, ਜਿਸ ਨਾਲ ਗਾਹਕਾਂ ਨੂੰ ਸ਼ੁਰੂ 'ਚ ਘੱਟ ਈ. ਐੱਮ. ਆਈ. ਦਾ ਭੁਗਤਾਨ ਕਰਨਾ ਪਵੇਗਾ। ਕੋਰੋਨਾ ਵਾਇਰਸ ਮਾਹਾਂਮਾਰੀ ਕਾਰਨ ਕੰਪਨੀ ਨੇ ਲੋਕਾਂ ਨੂੰ ਈ. ਐੱਮ. ਆਈ. ਦਾ ਸੌਖਾ ਤਰੀਕਾ ਉਪਲਬਧ ਕਰਵਾਉਣ ਲਈ ਇਹ ਸਮਝੌਤਾ ਕੀਤਾ ਹੈ।

ਬੈਂਕ ਵੱਲੋਂ ਪਹਿਲੇ ਤਿੰਨ ਮਹੀਨਿਆਂ ਲਈ 1 ਲੱਖ ਰੁਪਏ ਦੇ ਕਰਜ਼ੇ 'ਤੇ 899 ਰੁਪਏ ਤੋਂ ਈ. ਐੱਮ. ਆਈ. ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਬੈਂਕ ਮਾਰੂਤੀ ਸੁਜ਼ੂਕੀ ਦੇ ਗਾਹਕਾਂ ਲਈ ਹੋਰ ਕਈ ਈ. ਐੱਮ. ਆਈ. ਯੋਜਨਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ।
ਕੰਪਨੀ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਦੇ 3,000 ਤੋਂ ਜ਼ਿਆਦਾ ਆਊਟਲੈਟਸ ਤੇ ਆਈ. ਸੀ. ਆਈ. ਸੀ. ਆਈ. ਬੈਂਕ ਦੀਆਂ ਪੂਰੇ ਭਾਰਤ 'ਚ 5,380 ਬ੍ਰਾਂਚਾਂ ਦੇ ਵਿਸ਼ਾਲ ਨੈੱਟਵਰਕ ਨਾਲ ਇਸ ਪੇਸ਼ਕਸ਼ ਦਾ ਨਿਸ਼ਚਤ ਤੌਰ 'ਤੇ ਉਨ੍ਹਾਂ ਸਾਰੇ ਗਾਹਕਾਂ ਨੂੰ ਫਾਇਦਾ ਹੋਵੇਗਾ ਜੋ ਕਾਰ ਖਰੀਦਣ ਲਈ ਤਿਆਰ ਹਨ। ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ (ਐਮ. ਐਂਡ ਐੱਸ.) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਮੌਜੂਦਾ ਕੋਵਿਡ-19 ਸੰਕਟ ਦਾ ਸਾਹਮਣਾ ਕਰਨ ਦੌਰਾਨ ਸਾਨੂੰ ਗਾਹਕਾਂ ਦੀ ਮਦਦ ਲਈ ਆਕਰਸ਼ਕ ਆਟੋ ਰਿਟੇਲ ਫਾਈਨਾਂਸ ਦੀ ਵੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਨਿਸ਼ਚਿਤ ਤੌਰ 'ਤੇ ਗਾਹਕਾਂ ਨੂੰ ਫਾਇਦਾ ਹੋਵੇਗਾ।


Sanjeev

Content Editor

Related News