ਮਾਰੂਤੀ ਦੇ ਸ਼ੌਕੀਨਾਂ ਲਈ ਗੁੱਡ ਨਿਊਜ਼, ਮਿਲਣ ਜਾ ਰਿਹੈ ਇਹ ਸ਼ਾਨਦਾਰ ਤੋਹਫਾ

09/23/2019 3:56:28 PM

ਨਵੀਂ ਦਿੱਲੀ— ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਖਾਸ ਕਰਕੇ ਮਾਰੂਤੀ ਦੀ ਤਾਂ ਤੁਹਾਨੂੰ ਜਲਦ ਹੀ ਗੁੱਡ ਨਿਊਜ਼ ਮਿਲ ਸਕਦੀ ਹੈ।

ਕਾਰਪੋਰੇਟ ਟੈਕਸਾਂ 'ਚ ਕਟੌਤੀ ਤੋਂ ਬਾਅਦ ਕੰਪਨੀ ਕਾਰਾਂ ਦੀ ਕੀਮਤ ਨੂੰ ਘਟਾਉਣ ਦਾ ਵਿਚਾਰ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਇਕ-ਦੋ ਦਿਨਾਂ 'ਚ ਖਰੀਦਦਾਰਾਂ ਨੂੰ ਖੁਸ਼ਖਬਰੀ ਦੇ ਸਕਦੀ ਹੈ। ਹਾਲ ਹੀ 'ਚ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਵੀ ਇਹ ਕਿਹਾ ਸੀ ਕਿ ਕੀਮਤਾਂ ਬਹੁਤ ਉੱਪਰ ਹੋਣ ਕਾਰਨ ਗਾਹਕ ਖਰੀਦਦਾਰੀ ਦਾ ਮਨ ਨਹੀਂ ਬਣਾ ਰਹੇ ਹਨ, ਜਿਸ ਕਾਰਨ SUV ਤੇ ਕਾਰਾਂ ਦੀ ਵਿਕਰੀ 'ਚ ਮੰਦਾ ਲੱਗਾ ਹੈ।

 

ਉੱਥੇ ਹੀ, ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੁੰਡਈ ਵੀ ਕਾਰਾਂ ਦੀ ਕੀਮਤਾਂ ਘਟਾਉਣ ਦਾ ਵਿਚਾਰ ਕਰ ਰਹੀ ਹੈ। ਹਾਲਾਂਕਿ, ਬੁਰੀ ਖਬਰ ਇਹ ਹੈ ਕਿ ਹੋਰ ਕਾਰ ਫਰਮਾਂ ਨੇ ਵਿਕਰੀ 'ਚ ਗੰਭੀਰ ਸੁਸਤੀ ਦੇ ਬਾਵਜੂਦ ਕੀਮਤਾਂ 'ਚ ਕਟੌਤੀ ਦੀ ਕੋਈ ਯੋਜਨਾ ਨਹੀਂ ਬਣਾਈ ਹੈ।

ਟੋਇਟਾ ਅਤੇ ਹੌਂਡਾ ਵੱਲੋਂ ਕਾਰਾਂ ਦੀ ਕੀਮਤ 'ਚ ਫਿਲਹਾਲ ਕੋਈ ਕਮੀ ਨਹੀਂ ਕੀਤੀ ਜਾਣ ਵਾਲੀ। ਟੋਇਟਾ ਕਿਰਲੋਸਕਰ ਨੇ ਕਿਹਾ ਕਿ ਕਾਰਪੋਰੇਟ ਟੈਕਸ ਘੱਟ ਹੋਣ ਨਾਲ ਨਕਦੀ ਦਾ ਪ੍ਰਵਾਹ ਬਿਹਤਰ ਹੋਵੇਗਾ ਪਰ ਇਸ ਨਾਲ ਵਾਹਨਾਂ ਦੀ ਕੀਮਤ ਘਟਾਉਣ ਦਾ ਵਿਚਾਰ ਨਹੀਂ ਹੈ। ਉੱਥੇ ਹੀ, ਹੌਂਡਾ ਕਾਰਸ ਦਾ ਕਹਿਣਾ ਹੈ ਕਿ ਉਸ ਵੱਲੋਂ ਕਾਰਾਂ 'ਤੇ ਜੋ ਫਾਇਦੇ ਦਿੱਤੇ ਜਾ ਰਹੇ ਹਨ ਉਹ ਕਾਫੀ ਹਨ ਤੇ ਕੀਮਤਾਂ ਘਟਾਉਣ ਬਾਰੇ ਕੋਈ ਯੋਜਨਾ ਨਹੀਂ ਹੈ।


Related News