ਮਾਰੂਤੀ ਸੁਜ਼ੂਕੀ ਵੱਲੋਂ 4 ਹੋਰ ਸ਼ਹਿਰਾਂ ''ਚ ਨਵੀਂ ਕਾਰ ਕਿਰਾਏ ''ਤੇ ਦੇਣ ਦਾ ਵਿਸਥਾਰ

Tuesday, Nov 24, 2020 - 09:33 PM (IST)

ਮਾਰੂਤੀ ਸੁਜ਼ੂਕੀ ਵੱਲੋਂ 4 ਹੋਰ ਸ਼ਹਿਰਾਂ ''ਚ ਨਵੀਂ ਕਾਰ ਕਿਰਾਏ ''ਤੇ ਦੇਣ ਦਾ ਵਿਸਥਾਰ

ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਨੇ ਆਪਣੇ 'ਵਾਹਨ ਸਬਸਕ੍ਰਿਪਸ਼ਨ ਪ੍ਰੋਗਰਾਮ' ਦਾ ਵਿਸਥਾਰ ਚਾਰ ਹੋਰ ਸ਼ਹਿਰਾਂ 'ਚ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗਾਹਕ ਨਵੀਂ ਕਾਰ ਖਰੀਦੇ ਬਿਨਾਂ ਇਸ ਨੂੰ ਕਿਰਾਏ 'ਤੇ ਲੈ ਸਕਦੇ ਹਨ। ਇਸ ਲਈ ਮਹੀਨਾਵਾਰ ਕਿਰਾਏ ਦਾ ਭੁਗਤਾਨ ਕਰਨਾ ਹੁੰਦਾ ਹੈ।

ਮਾਰੂਤੀ ਸੁਜ਼ੂਕੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਪ੍ਰੋਗਰਾਮ ਦਾ ਵਿਸਥਾਰ ਹੁਣ ਮੁੰਬਈ, ਚੇਨੱਈ, ਅਹਿਮਦਾਬਾਦ ਅਤੇ ਗਾਂਧੀਨਗਰ ਸ਼ਹਿਰਾਂ 'ਚ ਕੀਤਾ ਜਾ ਰਿਹਾ ਹੈ। ਕੰਪਨੀ ਦੀ ਯੋਜਨਾ ਅਗਲੇ ਤਿੰਨ ਸਾਲਾਂ 'ਚ ਦੇਸ਼ ਦੇ 60 ਸ਼ਹਿਰਾਂ 'ਚ ਇਸ ਪ੍ਰੋਗਰਾਮ ਦਾ ਵਿਸਥਾਰ ਕਰਨ ਦੀ ਹੈ।

ਇਸ ਤੋਂ ਪਹਿਲਾਂ ਕੰਪਨੀ ਨੇ ਮਾਰੂਤੀ ਸੁਜ਼ੂਕੀ ਸਬਸਕ੍ਰਾਈਬ ਪ੍ਰੋਗਰਾਮ ਦਿੱਲੀ-ਐੱਨ. ਸੀ. ਆਰ., ਬੇਂਗਲੁਰੂ, ਹੈਦਰਾਬਾਦ ਅਤੇ ਪੁਣੇ 'ਚ ਸ਼ੁਰੂ ਕੀਤਾ ਸੀ।

ਕੰਪਨੀ ਨੇ ਕਿਹਾ ਕਿ ਉਸ ਨੇ ਇਸ ਲਈ ਓਰਿਕਸ ਕਾਰਪੋਰੇਸ਼ਨ, ਜਾਪਾਨ ਦੀ ਸਹਾਇਕ ਓਰਿਕਸ ਆਟੋ ਇੰਫਰਾਸਟ੍ਰਕਚਰ ਸਰਵਿਸਿਜ਼ ਇੰਡੀਆ ਨਾਲ ਗਠਜੋੜ ਕੀਤਾ ਹੈ। ਮਾਰੂਤੀ ਸੁਜ਼ੂਕੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, ''ਇਸ ਪ੍ਰੋਗਰਾਮ ਨੂੰ ਕਾਫ਼ੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਇਸ ਪ੍ਰਾਜੈਕਟ ਦੀ ਪਾਇਲਟ ਸ਼ੁਰੂਆਤ ਦੇ ਕੁਝ ਮਹੀਨਿਆਂ 'ਚ ਹੀ ਗਾਹਕਾਂ ਤੋਂ 6,600 ਤੋਂ ਜ਼ਿਆਦਾ ਪੁੱਛਗਿਛ ਆਈ ਹੈ।'' ਇਸ ਪ੍ਰੋਗਰਾਮ ਤਹਿਤ ਗਾਹਕ ਮਾਰੂਤੀ ਸੁਜ਼ੂਕੀ ਐਰੀਨਾ ਤੋਂ ਸਵਿਫਟ ਡਿਜ਼ਾਇਰ, ਵਿਟਾਰਾ ਬ੍ਰੇਜ਼ਾ ਅਤੇ ਅਰਟਿਗਾ ਅਤੇ ਨੈਕਸਾ ਤੋਂ ਨਵੀਂ ਸਿਆਜ਼ ਅਤੇ ਐਕਸ ਐੱਲ-6 ਲੈਣ ਦਾ ਬਦਲ ਚੁਣ ਸਕਦੇ ਹਨ। ਵਾਹਨ ਅਤੇ ਮਾਡਲ ਦੇ ਹਿਸਾਬ ਨਾਲ ਵੱਖ-ਵੱਖ ਸ਼ਹਿਰਾਂ 'ਚ ਕਿਰਾਇਆ ਵੱਖ-ਵੱਖ ਹੈ। ਉਦਾਹਰਣ ਲਈ ਅਹਿਮਦਾਬਾਦ 'ਚ ਸਵਿਫਟ ਐੱਲ ਐਕਸ ਆਈ ਮਾਡਲ ਦਾ ਮਹੀਨਾਵਾਰ ਕਿਰਾਇਆ 14,665 ਰੁਪਏ ਤੋਂ ਸ਼ੁਰੂ ਹੁੰਦਾ ਹੈ।


author

Sanjeev

Content Editor

Related News