ਮਾਰੂਤੀ ਨੇ ਨੌਵੇਂ ਮਹੀਨੇ ਘਟਾਇਆ ਉਤਪਾਦਨ, 20 ਫੀਸਦੀ ਤੱਕ ਦੀ ਕੀਤੀ ਕਟੌਤੀ

11/09/2019 2:06:17 PM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਲਗਾਤਾਰ ਨੌਵੇਂ ਮਹੀਨੇ ਉਤਪਾਦਨ ਘਟਾ ਦਿੱਤਾ ਹੈ। ਆਰਥਿਕ ਸੁਸਤੀ ਅਤੇ ਕਮਜ਼ੋਰ ਮੰਗ ਕਾਰਨ ਕੰਪਨੀ ਨੇ ਅਕਤੂਬਰ ਮਹੀਨੇ 'ਚ ਉਤਪਾਦਨ 20 ਫੀਸਦੀ ਘਟਾ ਦਿੱਤਾ ਹੈ। ਸ਼ੇਅਰ ਮਾਰਕਿਟ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਕੰਪਨੀ ਨੇ ਅਕਤੂਬਰ ਮਹੀਨੇ 'ਚ ਕੁੱਲ 1,19,337 ਵਾਹਨਾਂ ਦਾ ਉਤਪਾਦਨ ਕੀਤਾ। ਪਿਛਲੇ ਸਾਲ ਕੰਪਨੀ ਨੇ ਇਸੇ ਮਹੀਨੇ 'ਚ 1,50,497 ਵਾਹਨਾਂ ਦਾ ਉਤਪਾਦਨ ਕੀਤਾ ਸੀ।

ਇਨ੍ਹਾਂ ਮਾਡਲਾਂ ਦਾ ਘੱਟ ਕੀਤਾ ਗਿਆ ਉਤਪਾਦਨ 

ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸਨੇ ਛੋਟੀਆਂ ਗੱਡੀਆਂ ਜਿਵੇਂ ਕਿ ਆਲਟੋ, ਐਸ-ਪ੍ਰੇਸੋ ਅਤੇ ਪੁਰਾਣੀ ਵੈਗਨ ਆਰ ਦੇ ਉਤਪਾਦਨ 'ਚ 39 ਫੀਸਦੀ(20,985 ਯੂਨਿਟਸ) ਦੀ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਨਵੀਂ ਵੈਗਨ ਆਰ, ਸੇਲੇਰਿਓ, ਇਗਨਿਸ, ਸਵਿੱਫਟ, ਬਲੇਨੋ ਅਤੇ ਡਿਜ਼ਾਇਰ ਦੇ ਉਤਪਾਦਨ 'ਚ 13.6 ਫੀਸਦੀ (64,079 ਯੂਨਿਟਸ) ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਸਿਆਜ਼ ਦੇ ਉਤਪਾਦਨ 'ਚ 45 ਫੀਸਦੀ(1922 ਯੂਨਿਟਸ) ਦੀ ਕਟੌਤੀ ਕਰ ਦਿੱਤੀ ਸੀ।


Related News