‘ਇਸ ਹਫ਼ਤੇ ਕੌਮਾਂਤਰੀ ਘਟਨਾਕ੍ਰਮ, ਵਿਆਪਕ ਅੰਕੜਿਆਂ, TCS ਦੇ ਨਤੀਜਿਆਂ ’ਤੇ ਰਹੇਗੀ ਬਾਜ਼ਾਰ ਦੀ ਨਜ਼ਰ’

04/08/2024 11:02:32 AM

ਨਵੀਂ ਦਿੱਲੀ (ਭਾਸ਼ਾ) - ਇਸ ਹਫ਼ਤੇ ਸ਼ੇਅਰ ਬਾਜ਼ਾਰ ਦੀ ਚਾਲ ਕੌਮਾਂਤਰੀ ਰੁਝਾਨਾਂ, ਵਿਆਪਕ ਆਰਥਿਕ ਅੰਕੜਿਆਂ ਅਤੇ ਕਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਪ੍ਰਭਾਵਿਤ ਹੋਵੇਗੀ। ਈਦ-ਉਲ-ਫਿਤਰ ਦੇ ਮੌਕੇ ’ਤੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿਣਗੇ। ਇਸ ਸਬੰਧ ਵਿਚ ਕਾਰੋਬਾਰੀਆਂ ਨੇ ਦੱਸਿਆ ਕਿ ਵਿਦੇਸ਼ੀ ਨਿਵੇਸ਼ਕਾਂ ਦਾ ਰੁਖ, ਰੁਪਏ-ਡਾਲਰ ਦੇ ਰੁਝਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਉਤਰਾਅ-ਚੜ੍ਹਾਅ ਨਾਲ ਵੀ ਬਾਜ਼ਾਰ ਦੀ ਦਿਸ਼ਾ ਤੈਅ ਹੋਵੇਗੀ।

ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ ਤੋਂ ਵੀ ਖਿਸਕ ਗਏ ਐਲੋਨ ਮਸਕ, ਜਾਣੋ ਕੌਣ-ਕੌਣ ਹੈ ਹੁਣ ਅੱਗੇ

ਸਵਾਸਤਿਕਾ ਇਨਵੈਸਟਮਾਰਟ ਲਿਮਟਿਡ ਦੀ ਖੋਜ ਮੁਖੀ ਸੰਤੋਸ਼ ਮੀਨਾ ਨੇ ਕਿਹਾ,‘‘ਭਾਰਤੀ ਕੰਪਨੀਆਂ ਇਸ ਹਫ਼ਤੇ ਚੌਥੀ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਲਾਨ ਸ਼ੁਰੂ ਕਰਨਗੀਆਂ। ਇਸ ਕ੍ਰਮ ’ਚ ਆਈ. ਟੀ. ਸੇਵਾ ਕੰਪਨੀ ਟੀ. ਸੀ. ਐੱਸ. ਸਭ ਤੋਂ ਪਹਿਲਾਂ ਆਪਣੇ ਨਤੀਜੇ ਐਲਾਨ ਕਰਨ ਵਾਲੀ ਹੈ।’’ ਟੀ. ਸੀ. ਐੱਸ. ਦੇ ਨਤੀਜੇ 12 ਅਪ੍ਰੈਲ ਨੂੰ ਜਾਰੀ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਦੇ ਉਦਯੋਗਿਕ ਉਤਪਾਦਨ ਦੇ ਆਂਕੜੇ ਵੀ 12 ਅਪ੍ਰੈਲ ਨੂੰ ਐਲਾਨ ਕੀਤੇ ਜਾਣਗੇ ਅਤੇ ਇਸੇ ਦਿਨ ਮਾਰਚ ਲਈ ਮਹਿੰਗਾਈ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਮੀਨਾ ਨੇ ਕਿਹਾ ਕਿ ਨਿਵੇਸ਼ਕ ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ, ਕੱਚੇ ਚੇਲ ਦੀਆਂ ਕੀਮਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਦੀਆਂ ਨਿਵੇਸ਼ ਸਰਗਰਮੀਆਂ ’ਤੇ ਲਗਭਗ ਨਜ਼ਰ ਰੱਖਣਗੇ। ਪਿਛਲੇ ਹਫ਼ਤੇ ਬੀ. ਐੱਸ. ਈ. ਬੈਂਚਮਾਰਕ 596.87 ਜਾਂ 0.81 ਫ਼ੀਸਦੀ ਚੜ੍ਹ ਗਿਆ। ਸੂਚਕ ਅੰਕ 4 ਅਪ੍ਰੈਲ ਨੂੰ 74,501.73 ਦੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਿਆ। ਰੇਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਸੀਨੀਅਰ ਉਪ ਪ੍ਰਧਾਨ (ਤਕਨੀਕੀ ਖੋਜ) ਅਜੀਤ ਮਿਸ਼ਰਾ ਨੇ ਕਿਹਾ ਕਿ ਇਸ ਹਫ਼ਤੇ ਤਿਮਾਹੀ ਨਤੀਜੇ ਆਉਣੇ ਸ਼ੁਰੂ ਹੋਣਗੇ ਅਤੇ ਸਾਰਿਆਂ ਦਾ ਧਿਆਨ ਮੁੱਖ ਤੌਰ ’ਤੇ ਆਈ. ਟੀ. ਸ਼ੇਅਰਾਂ ’ਤੇ ਹੋਵੇਗਾ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News