ਜਨਤਕ ਖੇਤਰ ਦੀਆਂ ਸਾਧਾਰਨ ਬੀਮਾ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਪਹਿਲੀ ਵਾਰ 33 ਫ਼ੀਸਦੀ ਤੋਂ ਆਈ ਹੇਠਾਂ

Monday, Sep 11, 2023 - 10:30 AM (IST)

ਜਨਤਕ ਖੇਤਰ ਦੀਆਂ ਸਾਧਾਰਨ ਬੀਮਾ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਪਹਿਲੀ ਵਾਰ 33 ਫ਼ੀਸਦੀ ਤੋਂ ਆਈ ਹੇਠਾਂ

ਮੁੰਬਈ (ਭਾਸ਼ਾ)- ਜਨਤਕ ਖੇਤਰ ਦੀਆਂ ਸਾਧਾਰਨ ਬੀਮਾ ਕੰਪਨੀਆਂ ਦਾ ਉਦਯੋਗ ਦੇ ਪ੍ਰੀਮੀਅਮ ’ਚ ਹਿੱਸਾ ਪਹਿਲੀ ਵਾਰ ਇਕ-ਤਿਹਾਈ ਤੋਂ ਘੱਟ ਹੋ ਕੇ 32.5 ਫ਼ੀਸਦੀ ਰਹਿ ਗਿਆ ਹੈ। ਸਾਧਾਰਨ ਬੀਮਾ ਪ੍ਰੀਸ਼ਦ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ’ਚ ਵੱਡੀਆਂ ਨਿੱਜੀ ਗੈਰ-ਜੀਵਨ ਬੀਮਾ ਕੰਪਨੀਆਂ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ’ਚ ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਆਮਦਨ ਇਕ ਫ਼ੀਸਦੀ ਦੀ ਗਿਰਾਵਟ ਨਾਲ 34,203 ਕਰੋੜ ਰੁਪਏ ਰਹਿ ਗਈ ਹੈ। ਇਸ ਦੌਰਾਨ ਉਨ੍ਹਾਂ ਦੀ ਬਾਜ਼ਾਰ ਹਿੱਸੇਦਾਰੀ 33.4 ਫ਼ੀਸਦੀ ਤੋਂ ਘੱਟ ਕੇ 32.5 ਫ਼ੀਸਦੀ ਰਹਿ ਗਈ ਹੈ।

ਇਹ ਵੀ ਪੜ੍ਹੋ : 11 ਤੋਂ 15 ਸਤੰਬਰ ਦੌਰਾਨ ਖ਼ਰੀਦੋ ਸਸਤਾ ਸੋਨਾ, ਭਾਰਤੀ ਰਿਜ਼ਰਵ ਬੈਂਕ ਦੇ ਰਿਹੈ ਵੱਡਾ ਮੌਕਾ

ਪਿਛਲੇ ਸਾਲ ਦੀ ਇਸੇ ਮਿਆਦ ’ਚ ਉਨ੍ਹਾਂ ਦੀ ਪ੍ਰੀਮੀਅਮ ਆਮਦਨ 37,100 ਕਰੋੜ ਰੁਪਏ ਸੀ। ਉਥੇ ਹੀ, ਸਿਹਤ ਸੈਕਟਰ ’ਚ ਸਿੰਗਲ ਸਿਹਤ ਬੀਮਾ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਵੀ ਦਹਾਕੇ ਦੇ ਅੰਕ ’ਚ ਆਉਂਦੇ ਹੋਏ 10.4 ਫ਼ੀਸਦੀ ਹੋ ਗਈ ਹੈ, ਜੋ ਪਿਛਲੇ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ’ਚ 9.2 ਫ਼ੀਸਦੀ ਸੀ। ਹਾਲਾਂਕਿ ਸੈਕਟਰਵਾਰ ਅੰਕੜੇ ਅਜੇ ਜਾਰੀ ਨਹੀਂ ਹੋਏ ਹਨ ਪਰ ਸਿੰਗਲ ਸਿਹਤ ਬੀਮਾ ਕੰਪਨੀਆਂ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ। ਸਾਧਾਰਨ ਬੀਮਾ ਪ੍ਰੀਸ਼ਦ ਦੇ ਅੰਕੜਿਆਂ ਅਨੁਸਾਰ ਗੈਰ-ਜੀਵਨ ਬੀਮਾ ਸੈਕਟਰ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ’ਚ 11.7 ਫ਼ੀਸਦੀ ਵਾਧੇ ਨਾਲ 1.14 ਲੱਖ ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਵਿੱਤੀ ਸਾਲ ਦੇ ਇਸੇ ਸਮੇਂ ’ਚ 1.02 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?

ਦੇਸ਼ ’ਚ 26 ਸਾਧਾਰਨ ਬੀਮਾ ਕੰਪਨੀਆਂ ਹਨ, ਜਿਨ੍ਹਾਂ ’ਚੋਂ 6 ਦੀ ਮਾਲਕੀ ਕੇਂਦਰ ਸਰਕਾਰ ਕੋਲ ਹੈ। ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ’ਚ ਨੈਸ਼ਨਲ ਇੰਸ਼ੋਰੈਂਸ ਕੰਪਨੀ, ਨਿਊ ਇੰਡੀਆ ਇੰਸ਼ੋਰੈਂਸ, ਓਰੀਐਂਟਲ ਇੰਸ਼ੋਰੈਂਸ, ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ-ਨਾਲ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਅਤੇ ਈ. ਸੀ. ਜੀ. ਸੀ. (ਐਕਸਪੋਰਟ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ) ਵਰਗੀਆਂ ਵਿਸ਼ੇਸ਼ ਕੰਪਨੀਆਂ ਹਨ। ਇਨ੍ਹਾਂ ਤੋਂ ਇਲਾਵਾ ਬੀਮਾ ਉਦਯੋਗ ’ਚ 5 ਸਿੰਗਲ ਸਿਹਤ ਬੀਮਾ ਕੰਪਨੀਆਂ-ਆਦਿਤਿਅ ਬਿੜਲਾ ਹੈਲਥ ਇੰਸ਼ੋਰੈਂਸ, ਕੇਅਰ ਹੈਲਥ ਇੰਸ਼ੋਰੈਂਸ (ਪਹਿਲਾਂ ਰੇਲੀਗੇਅਰ ਹੈਲਥ ਇੰਸ਼ੋਰੈਂਸ), ਮਣੀਪਾਲ ਸਿਗਨਾ ਹੈਲਥ ਇੰਸ਼ੋਰੈਂਸ ਕੰਪਨੀ, ਨਿਵਾ ਬੂਪਾ ਹੈਲਥ ਇੰਸ਼ੋਰੈਂਸ ਅਤੇ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਹਨ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News