ਵਾਧੇ ਦੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 100 ਅੰਕ ਮਜ਼ਬੂਤ

Friday, Nov 16, 2018 - 09:38 AM (IST)

ਵਾਧੇ ਦੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 100 ਅੰਕ ਮਜ਼ਬੂਤ

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 93.22 ਅੰਤ ਭਾਵ 0.26 ਫੀਸਦੀ ਵਧ ਕੇ 35,353.76 'ਤੇ ਅਤੇ ਨਿਫਟੀ 27.30 ਅੰਕ ਭਾਵ 0.26 ਫੀਸਦੀ ਵਧ ਕੇ 10,644.00 'ਤੇ ਖੁੱਲ੍ਹਿਆ ਹੈ। 
ਕੱਲ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਰੁਪਏ 'ਚ ਮਜ਼ਬੂਤੀ ਅਤੇ ਵਿਦੇਸ਼ੀ ਫੰਡਾਂ ਦੇ ਤਾਜ਼ਾ ਪ੍ਰਵਾਹ ਦੇ ਵਿਚਕਾਰ ਨਿਵੇਸ਼ਕਾਂ ਦੀ ਧਾਰਨਾ 'ਚ ਸੁਧਾਰ ਨਾਲ ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 119 ਅੰਕ ਚੜ੍ਹ ਗਿਆ ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 10,600 ਅੰਕ ਦੇ ਪੱਧਰ ਨੂੰ ਪਾਰ ਕਰ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 35,145.75 ਅੰਕ 'ਤੇ ਕੁਝ ਮਜ਼ਬੂਤ ਰੁੱਖ ਦੇ ਨਾਲ ਖੁੱਲ੍ਹਣ ਦੇ ਬਾਅਦ 35,402 ਤੋਂ 35,118.42 ਅੰਕ ਦੇ ਦਾਅਰੇ 'ਚ ਰਿਹਾ। ਅੰਤ 'ਚ ਸੈਂਸੈਕਸ 118.55 ਅੰਕ ਜਾਂ 0.34 ਫੀਸਦੀ ਦੇ ਵਾਧੇ ਦੇ ਨਾਲ 35,260.54 ਅੰਕ 'ਤੇ ਬੰਦ ਹੋਇਆ ਹੈ। 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਦਬਾਅ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਹਲਕਾ ਦਬਾਅ ਦਿੱਸ ਰਿਹਾ ਹੈ। ਹਾਲਾਂਕਿ ਬੀ.ਐੱਸ.ਈ.ਦਾ ਮਿਡਕੈਪ ਇੰਡੈਕਸ 0.46 ਫੀਸਦੀ ਚੜ੍ਹਿਆ, ਜਦੋਂਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 15.75 ਫੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 16.68 ਫੀਸਦੀ ਤੱਕ ਵਧ ਕੇ ਕਾਰੋਬਾਰ ਕਰ ਰਿਹਾ ਹੈ। 
ਟਾਪ ਲੂਜ਼ਰਸ
ਵੈਨਕਸ, ਜੇ.ਐੱਮ.ਫਾਈਨਾਂਸ਼ੀਅਲ , ਅਦਾਨੀ, ਸਰੀਨ, ਕੁਆਲਿਟੀ
ਟਾਪ ਗੇਨਰਸ
ਆਇਲ, ਯੈੱਸ ਬੈਂਕ, ਆਈ.ਓ.ਸੀ., ਓ.ਐੱਨ.ਜੀ.ਸੀ., ਬਲਿਊ ਡਾਰਟ


author

Aarti dhillon

Content Editor

Related News