ਸਪਾਟ ਸ਼ੁਰੂਆਤ ਦੇ ਬਾਅਦ ਸੰਭਾਲਿਆ ਬਾਜ਼ਾਰ ਸੈਂਸੈਕਸ 180 ਅੰਕ ਚੜ੍ਹਿਆ, ਨਿਫਟੀ 17000 ਦੇ ਪਾਰ
Wednesday, Mar 29, 2023 - 11:29 AM (IST)
ਨਵੀਂ ਦਿੱਲੀ- ਘਰੇਲੂ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਦੀ ਸਵੇਰੇ ਸਪਾਟ ਸ਼ੁਰੂਆਤ ਤੋਂ ਬਾਅਦ ਹਰੇ ਨਿਸ਼ਾਨ 'ਤੇ ਕਾਰੋਬਾਰ ਹੋ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 'ਚ ਲਗਭਗ 200 ਅੰਕਾਂ ਦਾ ਵਾਧਾ ਦਿਖਿਆ। ਫਿਲਹਾਲ ਸੈਂਸੈਕਸ 107.28 (0.19 ਫ਼ੀਸਦੀ) ਅੰਕਾਂ ਦੇ ਵਾਧੇ ਨਾਲ 57,721.00 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰਦਾ ਦਿਖਾ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ, ਨਿਫਟੀ 45.30 (0.27 ਫ਼ੀਸਦੀ) ਅੰਕਾਂ ਦੇ ਵਾਧੇ ਨਾਲ 16,998.35 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਮੰਗਲਵਾਰ ਨੂੰ ਗਿਰਾਵਟ ਦੇ ਨਾਲ ਬੰਦ ਹੋਏ। ਜਦਕਿ ਏਸ਼ੀਆਈ ਸ਼ੇਅਰਾਂ 'ਚ ਮਜ਼ਬੂਤੀ ਦਿਖੀ।
ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ
ਏਸ਼ੀਆਈ ਬਾਜ਼ਾਰ 'ਚ ਕਰੂਡ ਆਇਲ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਤੇਜ਼ੀ ਦਿਖੀ। ਬੁੱਧਵਾਰ ਦੇ ਦਿਨ ਸ਼ੁਰੂਆਤੀ ਕਾਰੋਬਾਰ 'ਚ ਆਰ.ਆਈ.ਐੱਲ. ਅਤੇ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਵਧੀਆਂ ਐਕਸ਼ਨ ਦਿਖ ਰਿਹਾ ਹੈ।
ਇਹ ਵੀ ਪੜ੍ਹੋ- ਸੂਬੇ 'ਚ ਦੁੱਗਣਾ ਹੋਵੇਗਾ ਬਾਸਮਤੀ ਦਾ ਰਕਬਾ, ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।