ਹਰੇ ਨਿਸ਼ਾਨ ''ਤੇ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 250 ਅੰਕ ਮਜ਼ਬੂਤ

Friday, Sep 02, 2022 - 10:35 AM (IST)

ਹਰੇ ਨਿਸ਼ਾਨ ''ਤੇ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 250 ਅੰਕ ਮਜ਼ਬੂਤ

ਨਵੀਂ ਦਿੱਲੀ- ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਇਸ ਦੌਰਾਨ ਸੈਂਸੈਕਸ 'ਚ 250 ਅੰਕਾਂ ਦੀ ਮਜ਼ਬੂਤੀ ਦਿਖੀ ਅਤੇ ਫਿਲਹਾਲ 58,879 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਬਿਕਵਾਲੀ ਦੇ ਬਾਵਜੂਦ 17,600 ਦੇ ਪੱਧਰ 'ਤੇ ਹੈ। ਐੱਨ.ਟੀ.ਪੀ.ਸੀ. ਦੇ ਸ਼ੇਅਰਾਂ 'ਚ ਤਿੰਨ ਫੀਸਦੀ ਦੀ ਮਜ਼ਬੂਤੀ ਹੈ ਜਦਕਿ ਅਡਾਨੀ ਇੰਟਰਪ੍ਰਾਈਜੇਸ ਦੇ ਸ਼ੇਅਰ ਦੋ ਫੀਸਦੀ ਤੱਕ ਉਛਲੇ ਹਨ। 
ਗਲੋਬਲ ਮਾਰਕੀਟ 'ਚ ਰਲੇ-ਮਿਲੇ ਸੰਕੇਤ
ਇਸ ਤੋਂ ਪਹਿਲਾਂ ਗਲੋਬਲ ਬਾਜ਼ਾਰ 'ਚ ਰਲੇ-ਮਿਲੇ ਸੰਕੇਤਾਂ ਦੇ ਵਿਚਾਲੇ ਭਾਰਤੀ ਸ਼ੇਅਰ ਬਾਜ਼ਾਰ 'ਚ ਠੋਸ ਸ਼ੁਰੂਆਤ ਹੋਈ ਹੈ। ਇਸ ਦੌਰਾਨ ਬੈਂਕਿੰਗ, ਵਿੱਤੀ ਸੇਵਾਵਾਂ, ਮੈਟਲ ਅਤੇ ਰਿਐਲਿਟੀ ਸੈਕਟਰ ਦੇ ਸ਼ੇਅਰਾਂ 'ਚ ਖਰੀਦਾਰੀ ਦਿਖੀ। ਇਸ ਨਾਲ ਬਾਜ਼ਾਰ ਨੂੰ ਮਜ਼ਬੂਤੀ ਮਿਲੀ। ਨਿਫਟੀ ਦੇ ਰਿਐਲਿਟੀ ਇੰਡੈਕਸ 'ਚ ਸਭ ਤੋਂ ਜ਼ਿਆਦਾ ਖਰੀਦਾਰੀ ਦਿਖੀ। ਐੱਨ.ਟੀ.ਪੀ.ਸੀ. ਦੇ ਸ਼ੇਅਰਾਂ 'ਚ ਸ਼ੁਰੂਆਤ ਕਾਰੋਬਾਰ 'ਚ ਵਧੀਆਂ ਮਜ਼ਬੂਤੀ ਦਿਖੀ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬਾਜ਼ਾਰ 'ਚ ਐੱਫ.ਆਈ.ਆਈ. ਨੇ 2290 ਕਰੋੜ ਰੁਪਏ ਦੀ ਨਕਦ 'ਚ ਬਿਕਵਾਲੀ ਕੀਤੀ ਸੀ ਜਦਕਿ ਡੀ.ਆਈ.ਆਈ. ਨੇ 951 ਕਰੋੜ ਰੁਪਏ ਦੀ ਖਰੀਦਾਰੀ ਕੀਤੀ ਸੀ। ਸ਼ੁਰੂਆਤੀ ਵਾਧੇ ਤੋਂ ਬਾਅਦ ਦਿਖੀ ਬਿਕਵਾਲੀ ਸ਼ੇਅਰ ਬਾਜ਼ਾਰ 'ਚ ਸ਼ੁਰੂਆਤੀ ਵਾਧੇ ਤੋਂ ਬਾਅਦ ਬਿਕਵਾਲੀ ਵੀ ਦਿਖੀ। ਓਪਨਿੰਗ ਦੇ ਥੋੜ੍ਹੇ ਹੀ ਸਮੇਂ ਬਾਅਦ ਬਾਜ਼ਾਰ ਕਮਜ਼ੋਰ ਹੋ ਕੇ ਲਾਲ ਨਿਸ਼ਾਨ 'ਚ ਆਇਆ। ਹਾਲਾਂਕਿ ਇਸ 'ਚ ਦੋਬਾਰਾ ਰਿਕਵਰੀ ਦਿਖ ਰਹੀ ਹੈ।


author

Aarti dhillon

Content Editor

Related News