ਕੰਪਨੀਆਂ ਦੇ ਪਰਿਣਾਮ ਦੇਣਗੇ ਬਾਜ਼ਾਰ ਨੂੰ ਦਿਸ਼ਾ

Sunday, Oct 15, 2017 - 01:29 PM (IST)

ਮੁੰਬਈ—ਉਦਯੋਗਿਕ ਉਤਪਾਦਨ ਦੇ ਮਜ਼ਬੂਤ ਅੰਕੜਿਆਂ ਅਤੇ ਬਿਹਤਰ ਤਿਮਾਹੀ ਪਰਿਣਾਮ ਦੀ ਉਮੀਦ 'ਚ ਘਰੇਲੂ ਸ਼ੇਅਰ ਬਾਜ਼ਾਰ ਬੀਤੇ ਹਫਤੇ ਲਗਭਗ ਦੋ ਪ੍ਰਤੀਸ਼ਤ ਦੀ ਤੇਜ਼ੀ 'ਚ ਰਹੇ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1.88 ਪ੍ਰਤੀਸ਼ਤ ਯਾਨੀ 187.75 ਅੰਕ ਉਛਲ ਕੇ ਹਫਤੇ ਦੇ ਅੰਤ 'ਤੇ ਹੁਣ ਤੱਕ ਦੇ ਰਿਕਾਰਡ ਪੱਧਰ  10,167.45 ਅੰਕ 'ਤੇ ਬੰਦ ਹੋਇਆ। ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ ਵੀ 1.94 ਪ੍ਰਤੀਸ਼ਤ ਯਾਨੀ 618.47 ਅੰਕ ਦੀ ਛਲਾਂਗ ਲਗਾ ਕੇ ਢਾਈ-ਮਹੀਨੇ ਦੇ ਉੱਚਤਮ ਪੱਧਰ 32,432.69 ਅੰਕ 'ਤੇ ਬੰਦ ਹੋਇਆ।
ਆਉਣ ਵਾਲੇ ਹਫਤੇ 'ਚ ਬਾਜ਼ਾਰ 'ਚ ਤਿੰਨ ਦਿਨ ਹੀ ਪੂਰਾ ਕਾਰੋਬਾਰ ਹੋਵੇਗਾ। ਦਿਵਾਲੀ ਦੇ ਦਿਨ ਗੁਰੂਵਾਰ ਨੂੰ ਸਿਰਫ ਸ਼ਾਮ ਦੇ ਸਮੇਂ ਮਹੂਰਤ ਕਾਰੋਬਾਰ ਦੇ ਲਈ ਬਾਜ਼ਾਰ ਖੁਲੇਗਾ ਜਦਕਿ ਸ਼ੁੱਕਰਵਾਰ ਨੂੰ ਬਲੀਪਾਰਟੀਪਾਡਾ ਦੇ ਮੌਕੇ 'ਤੇ ਬਾਜ਼ਾਰ ਬੰਦ ਰਹੇਗਾ।                 


Related News