‘ਬਾਜ਼ਾਰ ’ਚ ਰੌਣਕ ਵਧੀ, ਦੀਵਾਲੀ ਤੋਂ ਪਹਿਲਾਂ ਧਨਤੇਰਸ ਮੌਕੇ ਸੋਨੇ ਦੀ ਵਿਕਰੀ ਤੇਜ਼’

Wednesday, Nov 03, 2021 - 04:29 PM (IST)

‘ਬਾਜ਼ਾਰ ’ਚ ਰੌਣਕ ਵਧੀ, ਦੀਵਾਲੀ ਤੋਂ ਪਹਿਲਾਂ ਧਨਤੇਰਸ ਮੌਕੇ ਸੋਨੇ ਦੀ ਵਿਕਰੀ ਤੇਜ਼’

ਨਵੀਂ ਦਿੱਲੀ/ਮੁੰਬਈ (ਭਾਸ਼ਾ) – ਬਾਜ਼ਾਰ ’ਚ ਦੀਵਾਲੀ ਤੋਂ ਪਹਿਲਾਂ ਧਨਤੇਰਸ ਦੀ ਸਕਾਰਾਤਮਕ ਸ਼ੁਰੂਆਤ ਹੋਈ ਅਤੇ ਮਹਾਮਾਰੀ ਕਾਰਨ ਲਾਗੂ ਪਾਬੰਦੀਆਂ ’ਚ ਢਿੱਲ ਕਾਰਨ ਮੰਗ ’ਚ ਤੇਜ਼ੀ ਦੇਖਣ ਨੂੰ ਮਿਲੀ। ਧਨਤੇਰਸ 'ਤੇ ਦੇਸ਼ ਭਰ 'ਚ ਕਰੀਬ 75,000 ਕਰੋੜ ਰੁਪਏ ਦੀ ਵਿਕਰੀ ਹੋਈ। ਕਰੀਬ 15 ਟਨ ਸੋਨੇ ਦੇ ਗਹਿਣੇ ਵੇਚੇ ਗਏ।

ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (CAIT) ਨੇ ਕਿਹਾ ਕਿ ਗਹਿਣਾ ਉਦਯੋਗ ਮਹਾਮਾਰੀ ਕਾਰਨ ਆਈ ਮੰਦੀ ਤੋਂ ਉਭਰਿਆ ਹੈ। ਸੀਏਆਈਟੀ ਨੇ ਕਿਹਾ ਕਿ ਇਸ ਵਿੱਚ ਦਿੱਲੀ ਵਿੱਚ ਲਗਭਗ 1,000 ਕਰੋੜ ਰੁਪਏ, ਮਹਾਰਾਸ਼ਟਰ ਵਿੱਚ ਲਗਭਗ 1,500 ਕਰੋੜ ਰੁਪਏ, ਉੱਤਰ ਪ੍ਰਦੇਸ਼ ਵਿੱਚ ਲਗਭਗ 600 ਕਰੋੜ ਰੁਪਏ ਦੀ ਵਿਕਰੀ ਸ਼ਾਮਲ ਹੈ। ਦੱਖਣੀ ਭਾਰਤ ਵਿੱਚ, ਵਿਕਰੀ ਲਗਭਗ 2,000 ਕਰੋੜ ਰੁਪਏ ਦੀ ਵਿਕਰੀਰਹੋਣ ਦਾ ਅਨੁਮਾਨ ਹੈ।

ਹਲਕੇ ਸੋਨੇ ਦੇ ਉਤਪਾਦਾਂ ਦੀ ਵਿਕਰੀ ਵਿੱਚ ਵਾਧਾ

ਧਨਤੇਰਸ 'ਤੇ, ਖਰੀਦਦਾਰੀ ਤੇਜ਼ ਹੋ ਗਈ ਹੈ, ਖਾਸ ਤੌਰ 'ਤੇ ਹਲਕੇ ਸੋਨੇ ਦੇ ਉਤਪਾਦਾਂ ਵਿੱਚ, ਸੋਨੇ ਦੀਆਂ ਕੀਮਤਾਂ ਅਗਸਤ ਦੇ 57,000 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਹੇਠਲੇ ਪੱਧਰ ਦੇ ਮੁਕਾਬਲੇ ਮੁਕਾਬਲਤਨ ਨਰਮ ਹੋਣ ਨਾਲ, ਸਟੋਰ ਵਿੱਚ ਅਤੇ ਆਨਲਾਈਨ ਵਿਕਰੀ ਵਿੱਚ ਤੇਜ਼ੀ ਆਈ ਹੈ।

ਹਿੰਦੂ ਮਾਨਤਾ ਮੁਤਾਬਕ ਧਨਤੇਰਸ ਦਾ ਤਿਓਹਾਰ ਕੀਮਤੀ ਧਾਤਾਂ ਤੋਂ ਲੈ ਕੇ ਬਰਤਨਾਂ ਤੱਕ ਦੀ ਖਰੀਦਦਾਰੀ ਲਈ ਸਭ ਤੋਂ ਸ਼ੁੱਭ ਦਿਨ ਮੰਨਿਆ ਜਾਂਦਾ ਹੈ। ਵਪਾਰੀਆਂ ਨੂੰ ਉਮੀਦ ਹੈ ਕਿ ਸੋਨੇ ਦੀ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਹਾਸਲ ਕਰ ਲਵੇਗੀ। ਵਪਾਰੀਆਂ ਨੇ ਇਹ ਵੀ ਕਿਹਾ ਕਿ ਸਵੇਰੇ 11.30 ਵਜੇ (ਮੁਹੂਰਤ ਸਮਾਂ) ਤੋਂ ਬਾਅਦ ਬਾਜ਼ਾਰ ’ਚ ਲੋਕਾਂ ਦੀ ਭੀੜ ਵਧੀ। ਸੋਨੇ ਦੀ ਕੀਮਤ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ 46,000-47,000 ਰੁਪਏ ਪ੍ਰਤੀ 10 ਗ੍ਰਾਮ (ਟੈਕਸਾਂ ਨੂੰ ਛੱਡ ਕੇ) ਦੇ ਘੇਰੇ ’ਚ ਸੀ ਜੋ ਇਸ ਸਾਲ ਅਗਸਤ ’ਚ 57,000 ਰੁਪਏ ਤੋਂ ਵੱਧ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਸੀ। ਹਾਲਾਂਕਿ ਸੋਨੇ ਦੀ ਦਰ ਹਾਲੇ ਵੀ ਧਨਤੇਰਸ 2020 ਦੇ ਭਾਅ 39,240 ਰੁਪਏ ਪ੍ਰਤੀ 10 ਗ੍ਰਾਮ ਦੀ ਤੁਲਨਾ ’ਚ 17.5 ਫੀਸਦੀ ਵੱਧ ਹੈ। ਇਕ ਅਨੁਮਾਨ ਮੁਤਾਬਕ ਧਨਤੇਰਸ ਵਾਲੇ ਦਿਨ 100-150 ਟਨ ਸੋਨਾ (ਮਹਾਮਾਰੀ ਤੋਂ ਪਹਿਲਾਂ ਦੇ ਸਾਲਾਂ ’ਚ) ਵੇਚਿਆ ਜਾਂਦਾ ਹੈ।

ਇਹ ਵੀ ਪੜ੍ਹੋ : ‘ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ

ਪਾਬੰਦੀਆਂ ’ਚ ਰਾਹਤ ਨਾਲ ਮੰਗ ’ਚ ਜ਼ੋਰਦਾਰ ਉਛਾਲ ਦੀ ਉਮੀਦ : ਸੋਮਸੁੰਦਰਮ

ਵਰਲਡ ਗੋਲਡ ਕਾਊਂਸਲ (ਡਬਲਯੂ. ਜੀ. ਸੀ.) ਦੇ ਖੇਤਰੀ ਸੀ. ਈ. ਓ. (ਭਾਰਤ) ਸੋਮਸੁੰਦਰਮ ਪੀ. ਆਰ. ਨੇ ਕਿਹਾ ਕਿ ਮੰਗ ’ਚ ਕਮੀ, ਕੀਮਤਾਂ ’ਚ ਨਰਮੀ ਅਤੇ ਚੰਗੇ ਮਾਨਸੂਨ ਦੇ ਨਾਲ ਹੀ ਲਾਕਡਾਊਨ ਸਬੰਧੀ ਪਾਬੰਦੀਆਂ ’ਚ ਰਾਹਤ ਨਾਲ ਮੰਗ ’ਚ ਜ਼ੋਰਦਾਰ ਉਛਾਲ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਤਿਮਾਹੀ ਹਾਲ ਹੀ ਦੇ ਸਾਲਾਂ ’ਚ ਸਭ ਤੋਂ ਬਿਹਤਰੀਨ ਤਿਮਾਹੀ ਹੋਵੇਗੀ।

ਅਖਿਲ ਭਾਰਤੀ ਰਤਨ ਅਤੇ ਗਹਿਣਾ ਸਥਾਨਕ ਪਰਿਸ਼ਦ ਦੇ ਚੇਅਰਮੈਨ ਆਸ਼ੀਸ਼ ਪੇਠੇ ਨੇ ਕਿਹਾ ਕਿ ਇਸ ਸਾਲ ਖਪਤਕਾਰ ਮੰਗ ਬਹੁਤ ਸਕਾਰਾਤਮਕ ਹੈ ਅਤੇ ਮੁੱਲ ਦੇ ਲਿਹਾਜ ਨਾਲ ਵਿਕਰੀ ਪਿਛਲੇ ਸਾਲ ਦੀ ਤੁਲਨਾ ’ਚ 10-15 ਫੀਸਦੀ ਵੱਧ ਹੋਵੇਗੀ ਅਤੇ ਮਾਤਰਾ ਦੇ ਲਿਹਾਜ ਨਾਲ ਇਹ 2019 ਦੇ ਪੱਧਰ ਦੇ ਬਰਾਬਰ ਰਹੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ’ਚ ਖਾਸ ਕਰ ਕੇ ਉੱਤਰ, ਪੂਰਬ ਅਤੇ ਪੱਛਮੀ ਖੇਤਰਾਂ ’ਚ ਬਿਹਤਰ ਕਾਰੋਬਾਰ ਦੀ ਉਮੀਦ ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਹੋਣ ਵਾਲੇ ਅਹਿਮ ਬਦਲਾਅ ਪਾਉਣਗੇ ਲੋਕਾਂ ਦੀ ਜੇਬਾਂ ’ਤੇ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News