ਸੰਸਾਰਕ ਰੁਖ, ਰੁਪਏ ਦੇ ਉਤਾਰ-ਚੜਾਅ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ
Sunday, Dec 23, 2018 - 03:13 PM (IST)

ਨਵੀਂ ਦਿੱਲੀ—ਅਮਰੀਕਾ 'ਚ ਸਰਕਾਰੀ ਕੰਮਕਾਜ ਠੱਪ ਹੋਣ ਨਾਲ ਜੁੜੇ ਘਟਨਾਕ੍ਰਮਾਂ, ਕੱਚੇ ਤੇਲ ਦੀਆਂ ਕੀਮਤਾਂ ਦੇ ਰੁਖ ਅਤੇ ਰੁਪਏ ਦੇ ਉਤਾਰ-ਚੜਾਅ ਨਾਲ ਇਸ ਹਫਤੇ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਤੈਅ ਹੋਵੇਗੀ। ਵਿਸ਼ੇਸ਼ਕਾਂ ਨੇ ਇਹ ਰਾਏ ਜਤਾਈ ਹੈ। ਵਿਸ਼ੇਸ਼ਕਾਂ ਨੇ ਕਿਹਾ ਕਿ ਦਸੰਬਰ ਲੜੀ ਦੇ ਡੈਰੀਵੇਟਿਵ ਅਨੁਬੰਧਾਂ ਦੇ ਨਿਪਟਾਨ ਕਾਰਨ ਵੀ ਸ਼ੇਅਰ ਬਾਜ਼ਾਰਾਂ 'ਚ ਉਤਾਰ-ਚੜਾਅ ਰਹਿ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀਮਾ 'ਤੇ ਦੀਵਾਰ ਬਣਾਉਣ ਲਈ ਪੈਸਾ ਮੰਗੇ ਜਾਣ 'ਤੇ ਅਮਰੀਕਾ 'ਚ ਸਰਕਾਰੀ ਕੰਮਕਾਜ ਅੰਸ਼ਕ ਤੌਰ 'ਤੇ ਠੱਪ ਹੋ ਗਿਆ। ਇਸ ਦੌਰਾਨ ਖਬਰਾਂ 'ਚ ਕਿਹਾ ਗਿਆ ਹੈ ਕਿ ਟਰੰਪ ਨੇ ਨਿੱਜੀ ਰੂਪ ਨਾਲ ਅਧਿਕਾਰੀਆਂ ਦੇ ਨਾਲ ਫੇਡਰਲ ਰਿਜ਼ਰਵ ਪ੍ਰਮੁੱਖ ਜੇਰੋਮ ਪਾਵੇਲ ਨੂੰ ਹਟਾਉਣ 'ਤੇ ਵਿਚਾਰ ਕੀਤਾ ਹੈ। ਪਾਵੇਲ ਵਲੋਂ ਵਿਆਜ ਦਰਾਂ ਵਧਾਉਣ ਤੋਂ ਟਰੰਪ ਨਾਰਾਜ਼ ਹਨ। ਜੇਕਰ ਪਾਵੇਲ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਇਸ ਨਾਲ ਸੰਸਾਰਕ ਬਾਜ਼ਾਰਾਂ 'ਚ 'ਬੇਚੈਨੀ ਵਧੇਗੀ ਅਤੇ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਵੇਗੀ।
ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੁਝ ਵਸਤੂਆਂ 'ਤੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦਰ 'ਚ ਕਟੌਤੀ ਅਤੇ ਮੈਕਰੋ ਆਰਥਿਕ ਬੁਨਿਆਦ 'ਚ ਸੁਧਾਰ ਨਾਲ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹਿ ਸਕਦੀ ਹੈ। ਜਿਯੋਜਿਤ ਫਾਈਨੈਂਸ਼ੀਅਲ ਸਰਵਿਸੇਜ਼ ਦੇ ਸੋਧ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਉਦਯੋਗਿਕ ਉਤਪਾਦਨ ਵਧਣ ਨਾਲ ਘਰੇਲੂ ਮੈਕਰੋ ਦ੍ਰਿਸ਼ ਸੁਧਰਿਆ ਹੈ। ਇਸ ਤੋਂ ਇਲਾਵਾ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਘਟਣ ਨਾਲ ਰਿਜ਼ਰਵ ਬੈਂਕ ਨੂੰ ਆਪਣੇ ਰੁਖ ਨੂੰ ਹੌਲੀ-ਹੌਲੀ ਸਖਤੀ ਨਾਲ ਤਟਰਥ ਕਰਨ ਦੀ ਗੁੰਜਾਇਸ਼ ਮਿਲੀ ਹੈ ਇਸ ਨਾਲ ਬਾਜ਼ਾਰ ਦਾ ਰੁਖ ਹਾਂ-ਪੱਖੀ ਬਣਿਆ ਹੋਇਆ ਹੈ।
ਆਮ ਲੋਕਾਂ ਨੂੰ ਕ੍ਰਿਸਮਿਸ ਦਾ ਤੋਹਫਾ ਦਿੰਦੇ ਹੋਏ ਜੀ.ਐੱਸ.ਟੀ. ਪ੍ਰੀਸ਼ਦ ਨੇ ਸ਼ਨੀਵਾਰ ਨੂੰ 23 ਵਸਤੂਆਂ ਅਤੇ ਸੇਵਾਵਾਂ 'ਤੇ ਜੀ.ਐੱਸ.ਟੀ. ਦਰ 'ਚ ਕਟੌਤੀ ਕੀਤੀ ਹੈ। ਇਸ 'ਚ ਸਿਨੇਮਾ ਦੀ ਟਿਕਟ, ਟੀ.ਵੀ., ਪਾਵਰ ਬੈਂਕ ਆਦਿ ਸ਼ਾਮਲ ਹਨ। ਹੁਣ ਸਭ ਤੋਂ ਉੱਚੇ 28 ਫੀਸਦੀ ਦੇ ਟੈਕਸ ਸਲੈਬ 'ਚ 28 ਵਸਤੂਆਂ ਹੀ ਬਚੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਇਸ ਹਫਤੇ ਸੰਕੇਤ ਦਿੱਤਾ ਸੀ ਕਿ 28 ਫੀਸਦੀ ਜੀ.ਐੱਸ.ਟੀ. ਸਿਰਫ ਕੁਝ ਵਸਤੂਆਂ 'ਤੇ ਰਹੇਗੀ। ਸੰਸਾਰਕ ਪੱਧਰ 'ਤੇ ਹਿੱਸੇਦਾਰਾਂ ਦੀ ਨਜ਼ਰ ਅਮਰੀਕਾ ਚੀਨ ਵਪਾਰ ਸਬੰਧਾਂ 'ਤੇ ਲੱਗੀ। ਬੀਤੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 220.86 ਅੰਕ ਦੇ ਲਾਭ ਤੋਂ 35,742.07 ਅੰਕ 'ਤੇ ਬੰਦ ਹੋਇਆ।