ਮਸਕ ਭੱਜ ਗਿਆ! 'ਕੇਜ-ਫਾਈਟਿੰਗ' ਨੂੰ ਲੈ ਕੇ ਜ਼ੁਕਰਬਰਗ ਨੇ 'ਥ੍ਰੈੱਡ' 'ਤੇ ਸਾਂਝੀ ਕੀਤੀ ਪੋਸਟ
Monday, Aug 14, 2023 - 12:09 PM (IST)
ਬਿਜ਼ਨੈੱਸ ਡੈਸਕ - ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਜਦੋਂ ਤੋਂ ਟਵਿੱਟਰ ਦੇ ਮੁਕਾਬਲੇ ਨਵੀਂ ਮਾਈਕ੍ਰੋਬਲਾਗਿੰਗ ਐਪ ਥ੍ਰੈਡਸ (Threads) ਨੂੰ ਲਾਂਚ ਕੀਤਾ ਹੈ ਉਦੋਂ ਤੋਂ ਲਗਾਤਾਰ ਐਲੋਨ ਮਸਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਸਬੰਧ ਵਿੱਚ ਐਲੋਨ ਮਸਕ ਅਤੇ ਮਾਰਕ ਜ਼ੁਕਰਬਰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ Memes ਵੀ ਵਾਇਰਲ ਹੋ ਰਹੇ ਹਨ। ਮਾਮਲਾ ਇੰਨਾ ਵੱਧ ਗਿਆ ਸੀ ਕਿ ਐਲੋਨ ਮਸਕ ਨੇ ਜ਼ੁਕਰਬਰਗ ਨੂੰ 'ਕੇਜ ਫਾਈਟ' ਦੀ ਚੁਣੌਤੀ ਦੇ ਦਿੱਤੀ, ਜਿਸ ਨੂੰ ਜ਼ੁਕਰਬਰਗ ਨੇ ਸਵੀਕਾਰ ਕਰ ਲਿਆ। ਲੜਾਈ ਹੋਣ ਤੋਂ ਪਹਿਲਾਂ ਮਾਰਕ ਜ਼ੁਕਰਬਰਗ ਨੇ ਇਕ ਪੋਸਟ ਸਾਂਝੀ ਕਰ ਐਲੋਨ ਮਸਕ ਨੂੰ ਭਗੌੜਾ ਕਰਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ
ਇਕ ਪੋਸਟ ਸ਼ੇਅਰ ਕਰਦੇ ਹੋਏ ਮਾਰਕ ਜ਼ੁਕਰਬਰਗ ਨੇ ਲਿਖਿਆ ਹੈ ਕਿ, "ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਸਹਿਮਤ ਹੋ ਸਕਦੇ ਹਾਂ ਕਿ ਐਲੋਨ ਗੰਭੀਰ ਨਹੀਂ ਹੈ ਅਤੇ ਇਹ ਅੱਗੇ ਵਧਣ ਦਾ ਸਮਾਂ ਹੈ। ਮੈਂ ਇੱਕ ਅਸਲੀ ਤਾਰੀਖ਼ ਦੀ ਪੇਸ਼ਕਸ਼ ਕੀਤੀ ਹੈ।" ਉਸਨੇ ਅੱਗੇ ਲਿਖਿਆ ਕਿ, "ਡਾਨਾ ਵ੍ਹਾਈਟ ਨੇ ਇਸ ਨੂੰ ਚੈਰਿਟੀ ਲਈ ਇੱਕ ਜਾਇਜ਼ ਮੁਕਾਬਲਾ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਐਲਨ ਇੱਕ ਤਾਰੀਖ਼ ਦੀ ਪੁਸ਼ਟੀ ਨਹੀਂ ਕਰੇਗਾ, ਫਿਰ ਕਹਿੰਦਾ ਹੈ ਕਿ ਉਸਨੂੰ ਸਰਜਰੀ ਦੀ ਜ਼ਰੂਰਤ ਹੈ ਅਤੇ ਹੁਣ ਮੇਰੇ ਵਿਹੜੇ ਵਿੱਚ ਇਕ ਅਭਿਆਸ ਦੌਰ ਕਰਨ ਲਈ ਕਹਿ ਰਿਹਾ ਹੈ। ਜੇਕਰ ਐਲਨ ਕਦੇ ਕਿਸੇ ਵੀ ਅਸਲ ਤਾਰੀਖ਼ ਅਤੇ ਅਧਿਕਾਰਤ ਕਾਰਜਕ੍ਰਮ ਦੇ ਬਾਰੇ ਗੰਭੀਰ ਹੋ ਜਾਂਦਾ ਹੈ, ਤਾਂ ਉਹ ਜਾਣਦਾ ਹੈ ਕਿ ਮੇਰੇ ਤੱਕ ਕਿਵੇਂ ਪਹੁੰਚਣਾ ਹੈ।"
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਮਾਰਕ ਜ਼ੁਕਰਬਰਗ ਨੇ ਅਖੀਰ ਵਿੱਚ ਲਿਖਿਆ, "ਨਹੀਂ ਤਾਂ, ਇਹ ਅੱਗੇ ਵਧਣ ਦਾ ਸਮਾਂ ਹੈ। ਮੈਂ ਖੇਡਾਂ ਨੂੰ ਗੰਭੀਰਤਾ ਨਾਲ ਲੈਣ ਵਾਲੇ ਲੋਕਾਂ ਨਾਲ ਮੁਕਾਬਲਾ ਕਰਨ 'ਤੇ ਧਿਆਨ ਦੇਣ ਜਾ ਰਿਹਾ ਹਾਂ।" ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੇਟਾ ਦੇ ਥ੍ਰੈਡਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਸ਼ੁਰੂਆਤੀ ਸਫਲਤਾ ਤੋਂ ਬਾਅਦ ਜੁਲਾਈ ਵਿੱਚ ਮਸਕ ਅਤੇ ਜ਼ੁਕਰਬਰਗ ਵਿਚਕਾਰ ਜਨਤਕ ਦੁਸ਼ਮਣੀ ਤੇਜ਼ ਹੋ ਗਈ ਹੈ। ਥ੍ਰੈਡਸ ਲਾਂਚ ਦੇ ਇੱਕ ਹਫ਼ਤੇ ਦੇ ਅੰਦਰ 100 ਮਿਲੀਅਨ ਉਪਭੋਗਤਾਵਾਂ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8