ਮਾਰਕ ਜ਼ੁਕਰਬਰਗ 200 ਬਿਲੀਅਨ ਡਾਲਰ ਨੈੱਟਵਰਥ ਕਲੱਬ ’ਚ ਹੋਏ ਸ਼ਾਮਲ
Friday, Sep 27, 2024 - 01:01 PM (IST)
ਨਵੀਂ ਦਿੱਲੀ - ਮੇਟਾ ਪਲੇਟਫਾਰਸਜ਼ ਦੇ ਕੋ-ਫਾਊਂਡਰ ਅਤੇ ਸੀ. ਈ. ਓ. ਮਾਰਕ ਜ਼ੁਕਰਬਰਗ 200 ਬਿਲੀਅਨ ਡਾਲਰ ਨੈੱਟਵਰਥ ਕਲੱਬ ’ਚ ਸ਼ਾਮਲ ਹੋ ਗਏ ਹਨ । ਟੈਸਲਾ ਦੇ ਚੀਫ ਐਲਨ ਮਸਕ ਅਤੇ ਐਮਾਜ਼ੋਨ ਦੇ ਫਾਊਂਡਰ ਜੇਫ ਬੇਜ਼ੋਸ ਪਹਿਲਾਂ ਤੋਂ ਇਸ ਕਲੱਬ ’ਚ ਸ਼ਾਮਲ ਹਨ।
ਬਲੂਮਬਰਗ ਬਿਲੀਅਨਾਇਰ ਇੰਡੈਕਸ ਨੇ 25 ਸਤੰਬਰ 2024 ਨੂੰ ਅਰਬਪਤੀਆਂ ਦਾ ਜੋ ਲੇਟੈਸਟ ਡਾਟਾ ਜਾਰੀ ਕੀਤਾ ਹੈ, ਉਸ ਮੁਤਾਬਕ ਐਲਨ ਮਸਕ 268 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਜੇਫ ਬੇਜ਼ੋਸ 216 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਤੀਜੇ ਸਥਾਨ ’ਤੇ ਮਾਰਕ ਜ਼ੁਕਰਬਰਗ ਹਨ, ਜਿਨ੍ਹਾਂ ਕੋਲ 200 ਬਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਪਹਿਲੀ ਵਾਰ 200 ਬਿਲੀਅਨ ਡਾਲਰ ਦੀ ਜਾਇਦਾਦ ਵਾਲੇ ਕਲੱਬ ’ਚ ਸ਼ਾਮਲ ਹੋਏ ਹਨ।
ਇਸ ਤੋਂ ਇਲਾਵਾ, ਲੁਈਸ ਵੁਈਟਨ ਦੇ ਚੇਅਰਮੈਨ ਬਰਨਾਰਡ ਅਰਨਾਲਟ 183 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਇਸ ਕਲੱਬ ਦੇ ਕਰੀਬ ਹਨ, ਜਦੋਂਕਿ ਓਰੇਕਲ ਦੇ ਲੈਰੀ ਐਲੀਸਨ ਦੀ ਜਾਇਦਾਦ 189 ਬਿਲੀਅਨ ਡਾਲਰ ਹੈ।
ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਜਾਇਦਾਦ 113 ਬਿਲੀਅਨ ਡਾਲਰ ਹੈ, ਜਦੋਂਕਿ ਗੌਤਮ ਅਡਾਨੀ ਦੀ ਜਾਇਦਾਦ 105 ਬਿਲੀਅਨ ਡਾਲਰ ਹੈ।