ਬੈਂਕ, ਡਾਕਘਰ 'ਚ ਹਨ ਖਾਤੇ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਹੋ ਸਕਦੇ ਨੇ ਬੰਦ!

Thursday, Mar 25, 2021 - 12:31 PM (IST)

ਬੈਂਕ, ਡਾਕਘਰ 'ਚ ਹਨ ਖਾਤੇ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਹੋ ਸਕਦੇ ਨੇ ਬੰਦ!

ਨਵੀਂ ਦਿੱਲੀ- ਇਨਕਮ ਟੈਕਸ ਐਕਟ, 1961 ਦੀਆਂ ਕਈ ਧਾਰਾਵਾਂ ਤਹਿਤ ਨਿਵੇਸ਼ ਦੇ ਬਹੁਤ ਸਾਰੇ ਤਰੀਕੇ ਹਨ ਜੋ ਟੈਕਸ ਦੀ ਬਚਤ ਲਈ ਇਸਤੇਮਾਲ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕ ਇਨ੍ਹਾਂ ਸਕੀਮਾਂ ਜ਼ਰੀਏ ਲੰਮੇ ਸਮੇਂ ਲਈ ਵੀ ਪੈਸਾ ਜੋੜਦੇ ਹਨ। ਇਨ੍ਹਾਂ ਵਿਚ ਸਭ ਤੋਂ ਪ੍ਰਸਿੱਧ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਅਤੇ ਹੋਰ ਸਕੀਮਾਂ ਸ਼ਾਮਲ ਹਨ। ਇਨ੍ਹਾਂ ਨੂੰ ਚੱਲਦੇ ਰੱਖਣ ਲਈ ਹਰ ਵਿੱਤੀ ਸਾਲ ਵਿਚ ਘੱਟੋ-ਘੱਟ ਰਕਮ ਜਮ੍ਹਾ ਕਰਾਉਣੀ ਜ਼ਰੂਰੀ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਪੀ. ਪੀ. ਐੱਫ., ਐੱਨ. ਪੀ. ਐੱਸ. ਅਤੇ ਸੁਕੰਨਿਆ ਸਮਰਿਧੀ ਯੋਜਨਾ ਵਿਚ ਇਸ ਵਿੱਤੀ ਸਾਲ ਵਿਚ ਹੁਣ ਤੱਕ ਕੋਈ ਰਾਸ਼ੀ ਨਹੀਂ ਜਮ੍ਹਾ ਕਰਾਈ ਹੈ ਤਾਂ 31 ਮਾਰਚ ਤੋਂ ਪਹਿਲਾਂ ਇਹ ਕੰਮ ਕਰ ਲਓ, ਨਹੀਂ ਤਾਂ ਤੁਹਾਡਾ ਖਾਤਾ ਅਯੋਗ ਹੋ ਜਾਵੇਗਾ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਕੱਚੇ ਤੇਲ 'ਚ ਭਾਰੀ ਗਿਰਾਵਟ, ਪੈਟਰੋਲ, ਡੀਜ਼ਲ ਦੀ ਕੀਮਤ ਘਟੀ

ਪੀ. ਪੀ. ਐੱਫ-
ਪੀ. ਪੀ. ਐੱਫ. ਖਾਤੇ ਵਿਚ ਇਕ ਵਿੱਤੀ ਸਾਲ ਵਿਚ ਘੱਟੋ-ਘੱਟ 500 ਰੁਪਏ ਜਮ੍ਹਾ ਕਰਾਉਣੇ ਜ਼ਰੂਰੀ ਹਨ, ਅਜਿਹਾ ਨਾ ਕਰਨ 'ਤੇ ਹਰ ਸਾਲ 50 ਰੁਪਏ ਦਾ ਜੁਰਮਾਨਾ ਲੱਗਦਾ ਹੈ ਅਤੇ ਨਾਲ ਹੀ ਬਕਾਇਆ ਰਾਸ਼ੀ ਵੀ ਜਮ੍ਹਾ ਕਰਾਉਣੀ ਹੋਵੇਗੀ। ਖਾਤਾ ਅਸਥਾਈ ਤੌਰ 'ਤੇ ਬੰਦ ਵੀ ਕੀਤਾ ਜਾ ਸਕਦਾ ਹੈ ਅਤੇ ਅਜਿਹੀ ਸਥਿਤੀ ਵਿਚ ਤੁਸੀਂ ਇਸ ਵਿਚੋਂ ਕੋਈ ਪੈਸਾ ਨਹੀਂ ਕਢਾ ਸਕਦੇ ਜਦੋਂ ਤੱਕ ਬਕਾਇਆ ਤੇ ਜੁਰਮਾਨਾ ਜਮ੍ਹਾ ਕਰਾ ਕੇ ਖਾਤਾ ਦੁਬਾਰਾ ਚਾਲੂ ਨਹੀਂ ਕਰਾ ਲੈਂਦੇ।

ਇਹ ਵੀ ਪੜ੍ਹੋ- ਭਾਰਤ ਦੇ 'ਵੈਕਸੀਨ ਹੀਰੋ' ਨੇ ਹਫ਼ਤੇ ਦੇ 50 ਲੱਖ ਕਿਰਾਏ 'ਤੇ ਲੰਡਨ 'ਚ ਲਈ ਹਵੇਲੀ

ਸੁਕੰਨਿਆ ਸਮਰਿਧੀ-
ਸੁਕੰਨਿਆ ਸਮਰਿਧੀ ਖਾਤੇ ਨੂੰ ਚੱਲਦੇ ਰੱਖਣ ਲਈ ਇਕ ਵਿੱਤੀ ਸਾਲ ਵਿਚ ਘੱਟੋ-ਘੱਟ 250 ਰੁਪਏ ਜਮ੍ਹਾ ਕਰਾਉਣੇ ਜ਼ਰੂਰੀ ਹਨ। ਜੇਕਰ ਘੱਟੋ-ਘੱਟ ਰਕਮ ਕਿਸੇ ਵਿੱਤੀ ਵਰ੍ਹੇ ਵਿਚ ਨਹੀਂ ਜਮ੍ਹਾ ਕੀਤੀ ਜਾਂਦੀ ਹੈ, ਤਾਂ ਖਾਤੇ ਨੂੰ ਡਿਫਾਲਟ ਖਾਤੇ ਵਜੋਂ ਮੰਨਿਆ ਜਾਵੇਗਾ। ਡਿਫਾਲਟ ਖਾਤੇ ਨੂੰ ਇਸ ਦੇ ਖੁੱਲ੍ਹਣ ਦੀ ਤਾਰੀਖ਼ ਤੋਂ 15 ਸਾਲ ਪੂਰੇ ਹੋਣ ਤੋਂ ਪਹਿਲਾਂ ਚਾਲੂ ਕੀਤਾ ਜਾ ਸਕਦਾ ਹੈ ਪਰ ਇਸ ਲਈ ਤੁਹਾਨੂੰ ਹਰੇਕ ਡਿਫਾਲਟ ਸਾਲ ਲਈ 50 ਰੁਪਏ ਜੁਰਮਾਨੇ ਦੇ ਨਾਲ ਘੱਟੋ-ਘੱਟ 250 ਰੁਪਏ ਦੇ ਯੋਗਦਾਨ ਦਾ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ-ਆਧਾਰ ਕਰ ਲਓ ਲਿੰਕ, ਇਨਕਮ ਟੈਕਸ ਕਾਨੂੰਨ 'ਚ ਨਵੀਂ ਧਾਰਾ ਜੁੜੀ

ਐੱਨ. ਪੀ. ਐੱਸ.
ਜੇਕਰ ਤੁਸੀਂ ਟੀਅਰ-1 ਐੱਨ. ਪੀ. ਐੱਸ. ਖਾਤਾ ਖੋਲ੍ਹਿਆ ਹੈ ਤਾਂ ਹਰ ਵਿੱਤੀ ਸਾਲ ਇਸ ਵਿਚ ਘੱਟੋ-ਘੱਟ 1,000 ਰੁਪਏ ਦਾ ਯੋਗਦਾਨ ਦੇਣਾ ਲਾਜ਼ਮੀ ਹੈ। ਘੱਟੋ-ਘੱਟ ਰਾਸ਼ੀ ਜਮ੍ਹਾ ਨਾ ਕਰਾਉਣ 'ਤੇ ਖਾਤਾ ਅਸਥਾਈ ਤੌਰ 'ਤੇ ਬੰਦ ਹੋ ਜਾਂਦਾ ਹੈ ਅਤੇ ਇਸ ਨੂੰ ਮੁੜ ਚਲਾਉਣ ਲਈ ਤੁਹਾਨੂੰ ਹਰ ਸਾਲ ਦੇ ਰਹਿੰਦੇ ਘੱਟੋ-ਘੱਟ ਯੋਗਦਾਨ ਦੇ ਨਾਲ ਉਨ੍ਹਾਂ ਸਾਲਾਂ ਦੇ 100 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਦੇਣਾ ਪਵੇਗਾ।

ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ

► ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News