ਵਿਦੇਸ਼ ਜਾਣਾ ਹੋ ਰਿਹੈ ''ਔਖਾ'', ਗ੍ਰਾਊਂਡ ਹੋ ਰਹੇ ਜਹਾਜ਼, ਇਹ ਵੀ ਉਡਾਣਾਂ ਰੱਦ

Wednesday, Mar 18, 2020 - 03:35 PM (IST)

ਵਿਦੇਸ਼ ਜਾਣਾ ਹੋ ਰਿਹੈ ''ਔਖਾ'', ਗ੍ਰਾਊਂਡ ਹੋ ਰਹੇ ਜਹਾਜ਼, ਇਹ ਵੀ ਉਡਾਣਾਂ ਰੱਦ

ਨਵੀਂ ਦਿੱਲੀ/ਕੈਨਬਰਾ— ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 7,500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 1,84,976 ਲੋਕ ਇਸ ਸੰਕਰਮਣ ਨਾਲ ਜੂਝ ਰਹੇ ਹਨ। ਇਸ ਦੇ ਪ੍ਰਸਾਰ ਨੂੰ ਰੋਕਣ ਲਈ ਹਾਲ ਹੀ 'ਚ ਭਾਰਤ ਨੇ ਵੀ ਯਾਤਰਾ 'ਤੇ ਸਖਤੀ ਨਾਲ ਪਾਬੰਦੀ ਲਾਈ ਹੈ, ਜਿਸ ਦੇ ਮੱਦੇਨਜ਼ਰ ਹਵਾਈ ਮੁਸਾਫਰਾਂ ਦੀ ਗਿਣਤੀ ਘੱਟ ਗਈ ਹੈ ਤੇ ਜੋ ਲੋਕ ਸਫਰ ਕਰਨ ਵਾਲੇ ਸੀ ਉਨ੍ਹਾਂ ਨੂੰ ਟਿਕਟ ਰੱਦ ਕਰਵਾਉਣੀ ਪੈ ਰਹੀ ਹੈ।

ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਤੋਂ ਪਿੱਛੋਂ ਹੁਣ ਨਿੱਜੀ ਜਹਾਜ਼ ਕੰਪਨੀ ਗੋਏਅਰ ਨੇ 15 ਅਪ੍ਰੈਲ ਤੱਕ ਲਈ ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਗੋਏਅਰ ਰੋਜ਼ਾਨਾ ਮੁੰਬਈ, ਦਿੱਲੀ, ਬੰਗਲੁਰੂ ਤੇ ਕੰਨੂਰ ਤੋਂ ਅਬੂਧਾਬੀ, ਦੁਬਈ, ਮਸਕਟ, ਬੈਂਕਾਕ, ਫੂਕੇਟ ਤੇ ਮਾਲੇ ਲਈ ਉਡਾਣਾਂ ਭਰਦੀ ਸੀ।

 

ਉੱਥੇ ਹੀ, ਇਸ ਵਿਚਕਾਰ ਵਰਜਿਨ ਆਸਟਰੇਲੀਆ ਨੇ ਵੀ ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਕੌਮਾਂਤਰੀ ਫਲੀਟ ਨੂੰ ਗ੍ਰਾਊਂਡ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਇਕ ਬਿਆਨ 'ਚ ਇਸ ਏਅਰਲਾਈਨ ਨੇ ਕਿਹਾ ਕਿ ਉਹ ਸਾਰੀਆਂ ਕੌਮਾਂਤਰੀ ਸੇਵਾਵਾਂ ਨੂੰ 30 ਮਾਰਚ ਤੋਂ 14 ਜੂਨ ਤੱਕ ਲਈ ਰੱਦ ਕਰਨ ਜਾ ਰਹੀ ਹੈ। ਵਰਜਿਨ ਆਸਟਰੇਲੀਆ ਹੁਣ ਤੋਂ 29 ਮਾਰਚ ਵਿਚਕਾਰ ਜੋ ਫਲਾਈਟਸ ਚਲਾਵੇਗੀ ਉਨ੍ਹਾਂ ਦੀ ਗਿਣਤੀ 'ਚ ਵੀ ਉਸ ਨੇ ਵੱਡੀ ਕਮੀ ਕਰ ਦਿੱਤੀ ਹੈ। ਆਸਟਰੇਲੀਆ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 450 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਦਿਨੋ-ਦਿਨ ਇਹ ਗਿਣਤੀ ਵੱਧਦੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਉੱਥੇ ਸਿਰਫ ਪੰਜ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ ►'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ ► ਯੈੱਸ ਬੈਂਕ 'ਤੇ ਸ਼ਾਮ ਤੋਂ ਹਟੇਗੀ ਪਾਬੰਦੀ, ਕਢਾ ਸਕੋਗੇ 'ਜਿੰਨਾ' ਚਾਹੋ ਕੈਸ਼

ਕੈਨੇਡਾ 'ਚ ਕੀ ਹਨ ਹਾਲਾਤ?
ਪੀ. ਐੱਮ. ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਕੁਝ ਕੈਨੇਡੀਅਨ ਕੋਵਿਡ-19 ਮਹਾਂਮਾਰੀ ਦੌਰਾਨ ਵਿਦੇਸ਼ਾਂ 'ਚ ਫਸੇ ਰਹਿ ਸਕਦੇ ਹਨ ਕਿਉਂਕਿ ਕਈ ਏਅਰਲਾਇਨਾਂ ਨੇ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਕਈ ਦੇਸ਼ਾਂ ਨੇ ਵਿਦੇਸ਼ੀ ਨਾਗਰਿਕਾਂ ਲਈ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏਅਰਲਾਈਨਾਂ ਨਾਲ ਗੱਲ ਕਰਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿ ਵੱਧ ਤੋਂ ਵੱਧ ਕੈਨੇਡੀਅਨ, ਜਿੰਨੇ ਜ਼ਿਆਦਾ ਹੋ ਸਕਣ ਘਰ ਆ ਸਕਣ ਪਰ ਇਹ ਹੁਣ ਹੀ ਮੌਕਾ ਹੈ ਫਿਰ ਮੁਸ਼ਕਲ ਹੋ ਸਕਦੀ ਹੈ। ਕੈਨੇਡਾ ਬੁੱਧਵਾਰ ਤੋਂ ਨਾਨ-ਕੈਨੇਡੀਅਨਾਂ ਲਈ ਰਸਤਾ ਬੰਦ ਕਰ ਰਿਹਾ ਹੈ। ਇਸ ਵਿਚਕਾਰ ਏਅਰ ਕੈਨੇਡਾ ਅਤੇ ਵੈਸਟ ਜੈੱਟ ਨੇ ਕਈ ਰੂਟਾਂ 'ਤੇ ਉਡਾਣਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਵੈਸਟ ਜੈੱਟ ਨੇ ਕਿਹਾ ਕਿ ਉਹ 22 ਮਾਰਚ ਤੋਂ ਸਾਰੇ ਕੌਮਾਂਤਰੀ ਰੂਟਾਂ 'ਤੇ ਓਪਰੇਸ਼ਨ ਰੱਦ ਕਰ ਦੇਵੇਗੀ। ਵੈਸਟ ਜੈੱਟ ਸਾਰੀਆਂ ਅੰਤਰਰਾਸ਼ਟਰੀ ਤੇ ਯੂ. ਐੱਸ. ਦੀਆਂ ਉਡਾਣਾਂ ਨੂੰ 30 ਦਿਨਾਂ ਲਈ ਮੁਅੱਤਲ ਕਰੇਗੀ।

ਇਹ ਵੀ ਪੜ੍ਹੋ ► ਯੂਰਪ ਨੇ ਲਾਈ ਪਾਬੰਦੀ, ਇਸ 'ਵੀਜ਼ਾ' 'ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ 'ਚ ਹਾਲੀਡੇ ► ਜੇਕਰ ਹੋ ਜਾਵੇ ਕੋਰੋਨਾ ਵਾਇਰਸ ਤਾਂ ਬਚਣ ਦੀ ਕਿੰਨੀ ਕੁ ਹੈ ਸੰਭਾਵਨਾ?


Related News