ਸਮਾਰਟਫੋਨ ਬਾਜ਼ਾਰ ’ਚ ਮਚੇਗਾ ਘਮਸਾਨ, ਕਈ ਦਿੱਗਜ ਕੰਪਨੀਆਂ ਸੈਟੇਲਾਈਟ ਫੋਨ ਬਣਾਉਣ ਦੀ ਤਿਆਰੀ ’ਚ

Thursday, Sep 15, 2022 - 02:27 PM (IST)

ਸਮਾਰਟਫੋਨ ਬਾਜ਼ਾਰ ’ਚ ਮਚੇਗਾ ਘਮਸਾਨ, ਕਈ ਦਿੱਗਜ ਕੰਪਨੀਆਂ ਸੈਟੇਲਾਈਟ ਫੋਨ ਬਣਾਉਣ ਦੀ ਤਿਆਰੀ ’ਚ

ਨਿਊਯਾਰਕ (ਏਜੰਸੀ) – ਐਪਲ ਵਲੋਂ ਹਾਲ ਹੀ ’ਚ ਲਾਂਚ ਕੀਤੇ ਗਏ ਆਈਫੋਨ-14 ਐੱਸ ’ਚ ਐਮਰਜੈਂਸੀ ਸਥਿਤੀ ’ਚ ਨੈੱਟਵਰਕ ਨਾ ਹੋਣ ਦੇ ਬਾਵਜੂਦ ਸੈਟੇਲਾਈਟ ਰਾਹੀਂ ਟੈਕਸਟ ਮੈਸੇਜ ਭੇਜਣ ਦੀ ਸਹੂਲਤ ਦੇ ਐਲਾਨ ਤੋਂ ਬਾਅਦ ਸਮਾਰਟਫੋਨ ਬਾਜ਼ਾਰ ’ਚ ਸੈਟੇਲਾਈਟ ਸਰਵਿਸ ਦੀ ਦੌੜ ਸ਼ੁਰੂ ਹੋ ਗਈ ਹੈ ਅਤੇ ਭਵਿੱਖ ’ਚ ਇਸ ਬਾਜ਼ਾਰ ’ਚ ਵੱਡਾ ਘਮਸਾਨ ਮਚਣ ਵਾਲਾ ਹੈ।

ਐਪਲ ਵਲੋਂ ਸ਼ੁਰੂ ਕੀਤੀ ਗਈ ਇਹ ਸੇਵਾ ਨਵੰਬਰ ਮਹੀਨੇ ਤੋਂ ਫਿਲਹਾਲ ਕੈਨੇਡਾ ਅਤੇ ਯੂ. ਕੇ. ’ਚ ਮੁਹੱਈਆ ਹੋਵੇਗੀ ਪਰ ਛੇਤੀ ਹੀ ਇਸ ਦਾ ਵਿਸਤਾਰ ਦੁਨੀਆ ਭਰ ’ਚ ਕੀਤਾ ਜਾਵੇਗਾ। ਐਪਲ ਨੇ ਫਿਲਹਾਲ ਇਹ ਸੇਵਾ 2 ਸਾਲ ਲਈ ਮੁਫਤ ਰੱਖੀ ਹੈ ਪਰ ਬਾਅਦ ’ਚ ਕੰਪਨੀ ਇਸ ਲਈ ਖਪਤਕਾਰਾਂ ਤੋਂ ਚਾਰਜ ਕਰ ਸਕਦੀ ਹੈ।

ਇਸ ਮਾਮਲੇ ’ਚ ਗੂਗਲ ਤੋਂ ਇਲਾਵਾ ਚੀਨ ਦੀ ਕੰਪਨੀ ਹੁਆਵੇਈ ਤਕਨਾਲੋਜੀ ਐਪਲ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੋਵੇਂ ਕੰਪਨੀਆਂ ਅਜਿਹੇ ਫੋਨ ਦੇ ਨਿਰਮਾਣ ’ਚ ਜੁਟੀਆਂ ਹਨ, ਜੋ ਦੂਰ-ਦੁਰਾਡੇ ਦੇ ਖੇਤਰਾਂ ’ਚ ਨੈੱਟਵਰਕ ਨਾ ਹੋਣ ਦੇ ਬਾਵਜੂਦ ਸੰਦੇਸ਼ ਭੇਜਣ ਦੀ ਸਮਰੱਥਾ ਵਾਲੇ ਫੋਨ ਮੁਹੱਈਆ ਕਰਵਾਉਣਗੀਆਂ।

ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ ਨੂੰ ਝਟਕਾ, TRAI ਨੇ 28 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼

ਹਾਲਾਂਕਿ ਸੈਟੇਲਾਈਟ ਰਾਹੀਂ ਇਕ-ਦੂਜੇ ਨਾਲ ਵੁਆਇਸ ਕਾਲ ਕਰਨਾ ਹਾਲੇ ਫਿਲਹਾਲ ਆਮ ਲੋਕਾਂ ਲਈ ਸੰਭਵ ਨਹੀਂ ਹੋਵੇਗਾ ਪਰ ਇਸ ਦੇ ਬਾਵਜੂਦ ਤਕਨਾਲੋਜੀ ਕੰਪਨੀਆਂ ਇਸ ਦਿਸ਼ਾ ’ਚ ਵੱਡਾ ਨਿਵੇਸ਼ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਚੀਨ ਦੀ ਕੰਪਨੀ ਹੁਆਵੇਈ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਸ ਦੇ ਨਿਊਮੇਟ 50 ਸਮਾਰਟਫੋਨ ਐਮਰਜੈਂਸੀ ਦੀ ਸਥਿਤੀ ’ਚ ਸੈਟੇਲਾਈਟ ਰਾਹੀਂ ਮੈਸੇਜ ਭੇਜਣ ਦੀ ਸਮਰੱਥਾ ਰੱਖਦੇ ਹਨ। ਇਸ ਦਰਮਿਆਨ ਗੂਗਲ ਵਲੋਂ ਪਿਛਲੇ ਹਫਤੇ ਕੀਤੇ ਗਏ ਇਕ ਟਵੀਟ ’ਚ ਇਹ ਕਿਹਾ ਗਿਆ ਸੀ ਕਿ ਕੰਪਨੀ ਦੇ ਆਉਣ ਵਾਲੇ ਅਗਲੇ ਐਂਡ੍ਰਾਇਡ ਵਰਜਨ ਦੇ ਸਮਾਰਟ ਫੋਨਜ਼ ’ਚ ਸੈਟੇਲਾਈਟ ਰਾਹੀਂ ਗੱਲਬਾਤ ਕਰਨ ਦੀ ਸਹੂਲਤ ਮੁਹੱਈਆ ਹੋਵੇਗੀ। ਹਾਲਾਂਕਿ ਗੂਗਲ ਦੇ ਬੁਲਾਰੇ ਨੇ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਪਹਿਲਾਂ ਸੈਟੇਲਾਈਟ ਆਪ੍ਰੇਟ ਕਰਨ ਵਾਲੀ ਕੰਪਨੀ ਇਰੀਡੀਅਮ ਕਮਿਊਨੀਕੇਸ਼ਨ ਨੇ ਜੁਲਾਈ ’ਚ ਕਿਹਾ ਸੀ ਕਿ ਉਹ ਸਮਾਰਟਫੋਨ ਨਿਰਮਾਤਾਵਾਂ ਨਾਲ ਸਮਝੌਤਾ ਕਰ ਕੇ ਅਜਿਹੇ ਫੋਨਸੈੱਟ ਤਿਆਰ ਕਰ ਰਹੀ ਹੈ ਜੋ ਸੈਟੇਲਾਈਟ ਰਾਹੀਂ ਰਾਬਤਾ ਸਥਾਪਿਤ ਕਰਨ ’ਚ ਸਮਰੱਥ ਹੋਣਗੇ।

ਆਉਣ ਵਾਲੇ ਕੁੱਝ ਸਾਲਾਂ ’ਚ ਇਸ ਤਰ੍ਹਾਂ ਦੇ 7 ਅਰਬ ਸਮਾਰਟਫੋਨ ਬਣਾਏ ਜਾਣਗੇ ਅਤੇ ਭਵਿੱਖ ’ਚ ਸੈਟੇਲਾਈਟ ਰਾਹੀਂ ਰਾਬਤਾ ਸਥਾਪਿਤ ਕਰਨ ਦੀ ਸਮਰੱਥਾ ਵਾਲੇ ਫੋਨਸੈੱਟ ਦਾ ਇਕ ਵੱਡਾ ਬਾਜ਼ਾਰ ਵਿਕਸਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ : Amazon ਦੀ ਕੁੱਕਰ ਵੇਚਣ ਲਈ ਲਗਾਏ ਗਏ ਜੁਰਮਾਨੇ ਨੂੰ ਅਦਾਲਤ 'ਚ ਚੁਣੌਤੀ, ਦਿੱਤੀ ਇਹ ਦਲੀਲ

310 ਮਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਗਲੋਬਲ ਸਟਾਰ ਦਾ ਮਾਲੀਆ

ਇਸ ਦਰਮਿਆਨ ਐਪਲ ਨੂੰ ਸੈਟੇਲਾਈਟ ਸਰਵਿਸ ਮੁਹੱਈਆ ਕਰਵਾਉਣ ਵਾਲੀ ਕੰਪਨੀ ਗਲੋਬਲ ਸਟਾਰ ਦੇ ਮੁਨਾਫੇ ’ਚ ਆਉਣ ਵਾਲੇ ਦਿਨਾਂ ’ਚ ਜ਼ਬਰਦਸਤ ਉਛਾਲ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਆਉਣ ਵਾਲੇ ਸਾਲ 2023 ’ਚ ਕੰਪਨੀ ਦਾ ਮਾਲੀਆ 145 ਮਿਲੀਅਨ ਡਾਲਰ ਤੋਂ ਲੈ ਕੇ 230 ਮਿਲੀਅਨ ਡਾਲਰ ਤੱਕ ਰਹਿ ਸਕਦਾ ਹੈ ਜਦ ਕਿ 2026 ਤੱਕ ਕੰਪਨੀ ਦਾ ਮਾਲੀਆ 250 ਮਿਲੀਅਨ ਤੋਂ 310 ਮਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।

ਇਸ ਮਿਆਦ ਤੱਕ ਕੰਪਨੀ ਦੇ ਸਾਰੇ ਨਵੇਂ ਸੈਟੇਲਾਈਟ ਆਪ੍ਰੇਸ਼ਨ ’ਚ ਆ ਜਾਣਗੇ ਅਤੇ ਐਪਲ ਦੇ ਮਾਧਿਅਮ ਰਾਹੀਂ ਕੰਪਨੀ ਕੋਲ ਇਕ ਵੱਡਾ ਕੰਜਿਊਮਰ ਬੇਸ ਤਿਆਰ ਹੋਵੇਗਾ ਅਤੇ ਕੰਪਨੀ ਨੂੰ 44 ਫੀਸਦੀ ਦਾ ਮੁਨਾਫਾ ਹੋ ਸਕਦਾ ਹੈ।

ਹਾਲਾਂਕਿ ਇਸ ਦਰਮਿਆਨ ਐਲਨ ਮਸਕ ਵਲੋਂ ਐਪਲ ਨਾਲ ਡੀਲ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਕੰਪਨੀ ਦੇ ਸ਼ੇਅਰ ਪਿਛਲੇ ਹਫਤੇ 19 ਫੀਸਦੀ ਤੱਕ ਟੁੱਟ ਗਏ ਪਰ ਇਸ ਦੇ ਬਾਵਜੂਦ ਗਲੋਬਲ ਸਟਾਰ ਦੇ ਸ਼ੇਅਰ ਦੀ ਕੀਮਤ ਅਗਸਤ 2021 ਦੇ ਪੱਧਰ ਤੋਂ 17 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : ਬੀਮਾ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕਰੇਗੀ ਨਿਯਮਾਂ 'ਚ ਬਦਲਾਅ, ਨਵੇਂ ਖਿਡਾਰੀਆਂ ਨੂੰ ਮਿਲਣਗੇ ਮੌਕੇ

ਐਪਲ ਨੇ ਬਣਾਈ ਬੜ੍ਹਤ

ਬਾਜ਼ਾਰ ਦਾ ਜਾਣਕਾਰਾਂ ਮੁਤਾਬਕ ਐਪਲ ਨੇ ਇਸ ਦਿਸ਼ਾ ’ਚ 2019 ’ਚ ਯਤਨ ਸ਼ੁਰੂ ਕਰ ਦਿੱਤੇ ਸਨ ਅਤੇ ਸੈਟੇਲਾਈਟ ਕੰਪਨੀ ਗਲੋਬਲ ਸਟਾਰ ਨਾਲ ਇਕ ਸਮਝੌਤਾ ਕਰ ਕੇ ਉਸ ਦੀ ਸੈਟੇਲਾਈਟ ਸਮਰੱਥਾ ਦਾ 85 ਫੀਸਦੀ ਹਿੱਸਾ ਇਸਤੇਮਾਲ ਕਰਨ ਦੀ ਡੀਲ ਕੀਤੀ ਸੀ। ਗਲੋਬਲ ਸਟਾਰ ਦੇ 85 ਫੀਸਦੀ ਹਿੱਸੇ ਦਾ ਇਸਤੇਮਾਲ ਕਰਨ ਦੀ ਡੀਲ ਕਰ ਕੇ ਐਪਲ ਨੇ ਇਸ ਬਾਜ਼ਾਰ ’ਚ ਬੜ੍ਹਤ ਬਣਾਉਂਦੇ ਹੋਏ ਹੋਰ ਕੰਪਨੀਆਂ ਨੂੰ ਇਸ ਸੈਕਟਰ ’ਚ ਪਿੱਛੇ ਛੱਡ ਦਿੱਤਾ।

ਸਟਾਰਲਿੰਕ ਅਤੇ ਐਪਲ ਦਰਮਿਆਨ ਸਮਝੌਤਾ ਸੰਭਵ

ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਅਮਰੀਕਾ ਦੀ ਟੀ ਮੋਬਾਇਲ ਨਾਲ ਅਜਿਹੇ ਸਮਾਰਟਫੋਨ ਬਣਾਉਣ ਦਾ ਸਮਝੌਤਾ ਕੀਤਾ ਹੈ ਜੋ ਸੈਟੇਲਾਈਟ ਰਾਹੀਂ ਰਾਬਤਾ ਕਰਨ ’ਚ ਸਮਰੱਥ ਹੈ। ਸਪੇਸਐਕਸ ਇਸ ਮਾਮਲੇ ’ਚ ਸਟਾਰਲਿੰਕ ਸੈਟੇਲਾਈਟ ਦਾ ਇਸਤੇਮਾਲ ਕਰੇਗਾ ਅਤੇ ਇਸ ਦੇ ਰਾਹੀਂ ਦੂਰ-ਦੁਰਾਡੇ ਦੇ ਖੇਤਰਾਂ ’ਚ ਨੈੱਟਵਰਕ ਨਾ ਹੋਣ ਦੀ ਸਥਿਤੀ ’ਚ ਮੋਬਾਇਲ ਖਪਤਕਾਰ ਮੈਸੇਜ ਰਾਹੀਂ ਗੱਲ ਕਰ ਸਕਣਗੇ। ਅਮਰੀਕਾ ’ਚ ਕੰਪਨੀਆਂ ਅਗਲੇ ਕੁੱਝ ਮਹੀਨਿਆਂ ’ਚ ਇਨ੍ਹਾਂ ਸੇਵਾਵਾਂ ਦਾ ਪ੍ਰੀਖਣ ਕਰਨ ਦੀ ਤਿਆਰੀ ਕਰ ਰਹੀਆਂ ਹਨ।

ਕੰਪਨੀ ਦੇ ਸੀ. ਈ. ਓ. ਐਲਨ ਮਸਕ ਨੇ ਟਵੀਟ ਕਰਦੇ ਹੋਏ ਕਿਹਾ ਕਿ ਐਪਲ ਵੀ ਇਸ ਮਾਮਲੇ ’ਚ ਸਟਾਰਲਿੰਕ ਨਾਲ ਸੰਪਰਕ ’ਚ ਹੈ। ਹਾਲਾਂਕਿ ਉਨ੍ਹਾਂ ਨੇ ਐਪਲ ਨਾਲ ਹੋਣ ਵਾਲੀ ਸੰਭਾਵਿਤ ਡੀਲ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ਤੋਂ ਇਲਾਵਾ ਲਿੰਕ ਗਲੋਬਲ, ਏ. ਐੱਸ. ਟੀ. ਸਪੇਸ ਮੋਬਾਇਲ ਵੀ ਇਸ ਦੌੜ ’ਚ ਸ਼ਾਮਲ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਕੰਪਨੀਆਂ ਦੇ ਸੈਟੇਲਾਈਟ ਰਾਹੀਂ ਰਾਬਤਾ ਸਥਾਪਿਤ ਕਰਨ ਦੀ ਸਮਰੱਥਾ ਵਾਲੇ ਫੋਨ ਬਾਜ਼ਾਰ ’ਚ ਆ ਸਕਦੇ ਹਨ।

ਇਹ ਵੀ ਪੜ੍ਹੋ : ਯੂਰਪ ’ਤੇ ਭਾਰੀ ਪੈਣ ਲੱਗੀ ਰੂਸ ’ਤੇ ਲਾਈ ਪਾਬੰਦੀ, ਭਾਰਤ ਲਈ ਸਾਬਤ ਹੋ ਰਿਹਾ ਬਿਹਤਰੀਨ ਮੌਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News