ਭਾਰਤ ''ਚ ਕਈ ਕੋਵਿਡ-19 ਟੀਕੇ ਜਲਦ ਹੋਣ ਵਾਲੇ ਹਨ ਉਪਲਬਧ : ਗੌੜਾ

Thursday, Dec 17, 2020 - 09:02 PM (IST)

ਭਾਰਤ ''ਚ ਕਈ ਕੋਵਿਡ-19 ਟੀਕੇ ਜਲਦ ਹੋਣ ਵਾਲੇ ਹਨ ਉਪਲਬਧ : ਗੌੜਾ

ਨਵੀਂ ਦਿੱਲੀ-  ਰਸਾਇਣ ਅਤੇ ਖਾਦ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਅਗਲੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿਚ ਦੇਸ਼ ਵਿਚ ਕਈ ਕੋਵਿਡ-19 ਟੀਕੇ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਈ ਕੋਵਿਡ-19 ਟੀਕਿਆਂ ਦੇ ਵਿਕਾਸ ਦਾ ਕੰਮ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਨਤੀਜੇ ਚੰਗੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਕੋਵਿਡ-19 ਟੀਕਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਦਯੋਗ ਸੰਗਠਨ ਓ. ਪੀ. ਪੀ. ਆਈ. ਦੀ ਸਾਲਾਨਾ ਕਾਨਫਰੰਸ ਦਾ ਉਦਘਾਟਨ ਕਰਦਿਆਂ ਗੌੜਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਕਈ ਵਾਰ ‘ਵਿਸ਼ਵ ਦੀ ਫਾਰਮੇਸੀ’ ਕਿਹਾ ਜਾਂਦਾ ਹੈ। ਇਹ ਕੋਵਿਡ-19 ਮਹਾਮਾਰੀ ਦੌਰਾਨ ਪੂਰੀ ਤਰ੍ਹਾਂ ਸੱਚ ਸਾਬਤ ਹੋਇਆ ਹੈ। ਇਸ ਦੌਰਾਨ ਭਾਰਤ ਨੇ ਜੀਵਨ ਬਚਾਉਣ ਵਾਲੀਆਂ ਕਈ ਦਵਾਈਆਂ ਦਾ ਨਿਰੰਤਰ ਨਿਰਮਾਣ ਕੀਤਾ ਅਤੇ ਇਸ ਨੂੰ ਬਾਕੀ ਵਿਸ਼ਵ ਵਿਚ ਸਪਲਾਈ ਕੀਤਾ।

ਗੌੜਾ ਨੇ ਕਿਹਾ ਕਿ ਮਹਾਮਾਰੀ ਦੌਰਾਨ ਭਾਰਤ ਦਾ ਫਾਰਮਾ ਸੈਕਟਰ ਕਾਫ਼ੀ ਮਹੱਤਵਪੂਰਨ ਸਾਬਤ ਹੋਇਆ ਹੈ। ਇਸ ਦੌਰਾਨ ਗਲੋਬਲ ਅਤੇ ਭਾਰਤੀ ਕੰਪਨੀਆਂ ਨੇ ਦੇਸ਼ ਨੂੰ ਸੇਵਾ ਪ੍ਰਦਾਨ ਕਰਨ ਲਈ ਆਪਣੇ ਯਤਨਾਂ ਨੂੰ ਹੋਰ ਮਜਬੂਤ ਕੀਤਾ। ਮੰਤਰੀ ਨੇ ਕਿਹਾ ਕਿ ਕਈ ਭਾਰਤੀ ਅਤੇ ਬਾਹਰਲੀਆਂ ਕੰਪਨੀਆਂ ਨੇ ਗਠਜੋੜ ਕੀਤਾ। ਕੁਝ ਗਠਜੋੜ ਭਾਰਤੀ ਅਤੇ ਬਾਹਰਲੀਆਂ ਕੰਪਨੀਆਂ ਵਿਚਕਾਰ ਹੋਏ, ਉੱਥੇ ਹੀ ਕੁਝ ਕੰਪਨੀਆ ਅਤੇ ਰਿਸਰਚ ਸੰਸਥਾਨਾਂ ਵਿਚਕਾਰ ਹੋਏ। ਗੌੜਾ ਨੇ ਕਿਹਾ ਕਿ ਟੀਕੇ ਹੁਣ ਅੰਤਿਮ ਨਤੀਜਿਆਂ 'ਤੇ ਹਨ। ਅਗਲੇ ਕੁਝ ਹਫਤਿਆਂ ਜਾਂ ਮਹੀਨਿਆਂ ਵਿਚ ਅਸੀਂ ਕਈ ਟੀਕਿਆਂ ਲਈ ਤਿਆਰ ਹਾਂ। ਇਨ੍ਹਾਂ ਵਿਚੋਂ ਕੁਝ ਭਾਰਤੀ ਟੀਕੇ ਅਤੇ ਕੁਝ ਬਾਹਰੀ ਹੋਣਗੇ।


author

Sanjeev

Content Editor

Related News