1 ਅਗਸਤ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਆਮ ਆਦਮੀ ’ਤੇ ਹੋਵੇਗਾ ਸਿੱਧਾ ਅਸਰ

Sunday, Jul 31, 2022 - 01:53 PM (IST)

1 ਅਗਸਤ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਆਮ ਆਦਮੀ ’ਤੇ ਹੋਵੇਗਾ ਸਿੱਧਾ ਅਸਰ

ਨਵੀਂ ਦਿੱਲੀ – ਸਾਲ 2022 ਦਾ ਅਸਗਤ ਮਹੀਨਾ ਸ਼ੁਰੂ ਹੋਣ ਲਈ ਸਿਰਫ਼ 1 ਦਿਨ ਬਾਕੀ ਰਹਿ ਗਿਆ ਹੈ। ਸਰਕਾਰ ਵਲੋਂ ਸਿਸਟਮ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਜ਼ਰੂਰੀ ਨਿਯਮਾਂ ਨੂੰ ਸੋਧਿਆ ਜਾਂਦਾ ਹੈ ਜਾਂ ਫਿਰ ਨਵੇਂ ਨਿਯਮ ਬਣਾਏ ਜਾਂਦੇ ਹਨ। ਇਸ ਲੜੀ ਦੇ ਤਹਿਤ ਇਸ ਵਾਰ ਦੇ ਅਗਸਤ ਮਹੀਨੇ ਵਿਚ ਵੀ ਬਹੁਤ ਸਾਰੇ ਮਹੱਤਵਪੂਰਨ ਬਦਲਾਅ ਹੋਣ ਜਾ ਰਹੇ ਹਨ।ਅਗਸਤ ’ਚ ਵੀ ਅਜਿਹੇ ਹੀ ਕੁੱਝ ਬਦਲਾਅ ਹੋਣ ਵਾਲੇ ਹਨ ਜੋ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਹਨ। ਕੱਲ ਐਤਵਾਰ ਨੂੰ ਜੁਲਾਈ ਦਾ ਆਖਰੀ ਦਿਨ ਹੈ ਅਤੇ ਲੋਕਾਂ ਨੂੰ ਬਦਲਾਅ ਲਈ ਤਿਆਰ ਰਹਿਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਅਗਲੇ ਮਹੀਨੇ ਹੋਣ ਵਾਲੇ ਬਦਲਾਅ ’ਚ ਐੱਲ. ਪੀ. ਜੀ. ਗੈਸ ਦੀਆਂ ਕੀਮਤਾਂ, ਬੈਂਕਿੰਗ ਸਿਸਟਮ, ਆਮਦਨ ਕਰ ਰਿਟਰਨ ਅਤੇ ਪੀ. ਐੱਮ. ਕਿਸਾਨ ਆਦਿ ਸ਼ਾਮਲ ਹਨ। ਅਸੀਂ ਇਨ੍ਹਾਂ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ। ਤੁਹਾਡਾ ਇਨ੍ਹਾਂ ਬਦਲਾਅ ਬਾਰੇ ਜਾਣਨਾ ਇਸ ਲਈ ਜ਼ਰੂਰੀ ਹੈ ਤਾਂ ਕਿ ਤੁਸੀਂ ਉਨ੍ਹਾਂ ਦੇ ਮੁਤਾਬਕ ਆਪਣੀ ਯੋਜਨਾ ’ਚ ਬਦਲਾਅ ਕਰ ਸਕੋ।

ਇਹ ਵੀ ਪੜ੍ਹੋ : ITR filing ਦਾ ਅੱਜ ਹੈ ਆਖ਼ਰੀ ਦਿਨ, ਇਸ ਤੋਂ ਬਾਅਦ ਦੇਣਾ ਪਵੇਗਾ ਮੋਟਾ ਜੁਰਮਾਨਾ

ਬੈਂਕ ਆਫ ਬੜੌਦਾ ਵਲੋਂ ਚੈੱਕ ਭੁਗਤਾਨ ਵਿਚ ਬਦਲਾਅ

ਬੈਂਕ ਆਫ ਬੜੌਦਾ ਨੇ ਆਪਣੇ ਚੈੱਕ ਪੇਮੈਂਟ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ। ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ 1 ਅਗਸਤ ਤੋਂ 5 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਵਾਲੇ ਚੈੱਕਾਂ ਦੇ ਭੁਗਤਾਨ ਲਈ 'ਪਾਜ਼ੇਟਿਵ ਪੇ ਸਿਸਟਮ' Postive Pay System ਲਾਜ਼ਮੀ ਹੋਵੇਗਾ। ਇਸ ਦੀ ਗੈਰ-ਮੌਜੂਦਗੀ ਵਿੱਚ, ਚੈੱਕ ਦਾ ਭੁਗਤਾਨ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬੈਂਕ ਆਫ ਬੜੌਦਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਤੁਹਾਡੀ ਬੈਂਕਿੰਗ ਸੁਰੱਖਿਆ ਲਈ ਵਚਨਬੱਧ ਹਾਂ। ਸਕਾਰਾਤਮਕ ਭੁਗਤਾਨ ਪ੍ਰਣਾਲੀ ਦੇ ਨਾਲ, ਅਸੀਂ ਤੁਹਾਨੂੰ ਚੈੱਕ ਧੋਖਾਧੜੀ ਤੋਂ ਬਚਾਉਂਦੇ ਹਾਂ। 1 ਅਗਸਤ 2022 ਤੋਂ, 5 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਲਈ 'ਪਾਜ਼ੇਟਿਵ ਪੇ ਸਿਸਟਮ' ਲਾਜ਼ਮੀ ਹੋਵੇਗਾ।

'ਪਾਜ਼ੇਟਿਵ ਪੇ ਸਿਸਟਮ' ਕੀ ਹੈ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ PPS ਵਿਕਸਿਤ ਕੀਤਾ ਹੈ ਜਿਸ ਦੇ ਤਹਿਤ ਉੱਚ ਮੁੱਲ ਦਾ ਚੈੱਕ ਜਾਰੀ ਕਰਨ ਵਾਲੇ ਗਾਹਕ ਨੂੰ ਕੁਝ ਜ਼ਰੂਰੀ ਵੇਰਵੇ ਜਿਵੇਂ ਕਿ ਚੈੱਕ ਨੰਬਰ, ਚੈੱਕ ਦੀ ਰਕਮ, ਮਿਤੀ ਅਤੇ ਲਾਭਪਾਤਰੀ ਦਾ ਨਾਮ ਸਾਂਝਾ ਕਰਨ ਦੀ ਲੋੜ ਹੁੰਦੀ ਹੈ। ਭੁਗਤਾਨ ਲਈ ਚੈੱਕ ਪੇਸ਼ ਕਰਦੇ ਸਮੇਂ ਇਨ੍ਹਾਂ ਵੇਰਵਿਆਂ ਨੂੰ ਕ੍ਰਾਸ-ਚੈੱਕ ਕੀਤਾ ਜਾਂਦਾ ਹੈ। ਚੈੱਕ ਜਾਰੀਕਰਤਾ ਇਲੈਕਟ੍ਰਾਨਿਕ ਸਾਧਨਾਂ ਜਿਵੇਂ ਕਿ SMS, ਮੋਬਾਈਲ ਐਪ, ਇੰਟਰਨੈਟ ਬੈਂਕਿੰਗ ਜਾਂ ATM ਰਾਹੀਂ ਲੋੜੀਂਦੇ ਵੇਰਵੇ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਬਾਅਦ, ਚੈੱਕ ਦੇ ਭੁਗਤਾਨ ਤੋਂ ਪਹਿਲਾਂ ਇਹ ਜਾਣਕਾਰੀ ਕ੍ਰਾਸ ਚੈਕ ਕੀਤੀ ਜਾਵੇਗੀ। ਜੇਕਰ ਕੋਈ ਅੰਤਰ ਪਾਇਆ ਜਾਂਦਾ ਹੈ, ਤਾਂ ਬੈਂਕ ਚੈੱਕ ਨੂੰ ਰੱਦ ਕਰ ਦੇਵੇਗਾ। ਇੱਥੇ ਜੇਕਰ 2 ਬੈਂਕਾਂ ਦਾ ਮਾਮਲਾ ਹੈ, ਭਾਵ ਜਿਸ ਬੈਂਕ ਦਾ ਚੈੱਕ ਕੱਟਿਆ ਗਿਆ ਹੈ ਅਤੇ ਜਿਸ ਬੈਂਕ ਵਿੱਚ ਚੈੱਕ ਪਾਇਆ ਗਿਆ ਹੈ, ਤਾਂ ਦੋਵਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹੁਣ ਤੱਕ ਭਰੇ ਜਾ ਚੁੱਕੇ ਹਨ ਚਾਰ ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ

ਪੀ. ਐੱਮ. ਕਿਸਾਨ ਦੀ ਕੇ. ਵਾਈ. ਸੀ.

ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦੀ ਕੇ. ਵਾਈ. ਸੀ. ਲਈ ਵੀ ਤੁਹਾਨੂੰ 31 ਜੁਲਾਈ ਦਾ ਸਮਾਂ ਦਿੱਤਾ ਗਿਆ ਹੈ। ਯਾਨੀ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਕਿਸਾਨ ਕੇ. ਵਾਈ. ਸੀ. ਨਹੀਂ ਕਰ ਸਕਣਗੇ। ਕਿਸਾਨ ਹੁਣ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ’ਤੇ ਜਾ ਕੇ ਈ-ਕੇ. ਵਾਈ. ਸੀ. ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਈ-ਕੇ. ਵਾਈ. ਸੀ. ਘਰ ਬੈਠੇ ਆਨਲਾਈਨ ਪੀ. ਐੱਮ. ਕਿਸਾਨ ਦੀ ਅਧਿਕਾਰਕ ਵੈੱਬਸਾਈਟ ’ਤੇ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਈ-ਕੇ. ਵਾਈ. ਸੀ. ਦੀ ਆਖਰੀ ਮਿਤੀ ਨੂੰ 31 ਜੁਲਾਈ ਤੱਕ ਅੱਗੇ ਵਧਾਇਆ ਸੀ। ਇਸ ਤੋਂ ਪਹਿਲਾਂ ਈ-ਕੇ. ਵਾਈ. ਸੀ. ਦੀ ਆਖਰੀ ਮਿਤੀ 31 ਮਈ ਸੀ।

ਐੱਲ. ਪੀ. ਜੀ. ਦੀਆਂ ਕੀਮਤਾਂ ’ਚ ਬਦਲਾਅ

ਗੈਸ ਕੰਪਨੀਆਂ ਹਰ ਮਹੀਨੇ ਨਵੇਂ ਰੇਟ ਲਿਸਟ ਜਾਰੀ ਕਰਦੀਆਂ ਹਨ। ਅਜਿਹੇ ’ਚ 1 ਅਗਸਤ ਤੋਂ ਗੈਸ ਸਿਲੰਡਰ ਦੇ ਰੇਟ ’ਚ ਬਦਲਾਅ ਹੋਣ ਦਾ ਅਨੁਮਾਨ ਹੈ। ਕੰਪਨੀਆਂ ਇਸ ਵਾਰ ਘਰੇਲੂ ਅਤੇ ਕਮਰਸ਼ੀਅਲ ਦੋਹਾਂ ਤਰ੍ਹਾਂ ਦੇ ਗੈਸ ਸਿਲੰਡਰ ਦੀਆਂ ਕੀਮਤਾਂ ਬਦਲ ਸਕਦੀਆਂ ਹਨ। ਪਿਛਲੀ ਵਾਰ ਕਮਰਸ਼ੀਅਲ ਗੈਸ ਸਿਲੰਡਰ ਸਸਤਾ ਹੋਇਆ ਸੀ ਜਦ ਕਿ ਘਰੇਲੂ ਗੈਸ ਸਿਲੰਡਰ ’ਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ IRCTC ਵਿਭਾਗ ਹੋਇਆ ਚੁਸਤ, ਜਾਰੀ ਕੀਤੇ ਨਿਰਦੇਸ਼

ਅਗਸਤ ਮਹੀਨੇ ਵਿਚ 18 ਦਿਨ ਬੈਂਕਾਂ ਵਿਚ ਰਹੇਗੀ ਛੁੱਟੀ

ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਮੁਤਾਬਕ ਅਗਸਤ ਮਹੀਨੇ 'ਚ ਬੈਂਕ ਕਈ ਦਿਨ ਬੰਦ ਰਹਿਣ ਵਾਲੇ ਹਨ। ਅਗਸਤ ਵਿੱਚ ਕਈ ਤਿਉਹਾਰ ਆਉਂਦੇ ਹਨ ਜਿਵੇਂ ਮੁਹੱਰਮ, ਰੱਖੜੀ, ਸੁਤੰਤਰਤਾ ਦਿਵਸ, ਕ੍ਰਿਸ਼ਨ ਜਨਮ ਅਸ਼ਟਮੀ ਅਤੇ ਗਣੇਸ਼ ਚਤੁਰਦਸ਼ੀ। ਇਨ੍ਹਾਂ ਦਿਨਾਂ 'ਚ ਬੈਂਕਾਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ, ਇਸ ਲਈ ਇਨ੍ਹਾਂ ਦਿਨਾਂ 'ਚ ਬੈਂਕ ਬੰਦ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਹਰ ਬੈਂਕ ਬੰਦ ਰਹਿੰਦਾ ਹੈ ਅਤੇ ਐਤਵਾਰ ਦੀ ਹਫਤਾਵਾਰੀ ਛੁੱਟੀ ਹੋਣ ਕਾਰਨ ਅਗਸਤ ਮਹੀਨੇ 'ਚ ਲੰਬੀ ਛੁੱਟੀ ਹੋ ​​ਸਕਦੀ ਹੈ। ਇਨ੍ਹਾਂ ਹਫ਼ਤਾਵਾਰੀ ਛੁੱਟੀਆਂ ਨੂੰ ਇਕੱਠੇ ਲੈ ਕੇ, ਅਗਸਤ ਵਿੱਚ ਪੂਰੇ 18 ਦਿਨਾਂ ਦੀ ਬੈਂਕ ਛੁੱਟੀ ਹੋਵੇਗੀ।

ਬੈਂਕ 13-15 ਅਗਸਤ ਤੱਕ ਲਗਾਤਾਰ ਬੰਦ 

ਦੱਸ ਦੇਈਏ ਕਿ ਬੈਂਕ 13-15 ਅਗਸਤ ਤੱਕ ਲਗਾਤਾਰ ਬੰਦ ਰਹਿਣਗੇ। 13 ਤੋਂ 15 ਅਗਸਤ ਦਰਮਿਆਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। 13 ਅਗਸਤ ਨੂੰ ਦੂਜੇ ਸ਼ਨੀਵਾਰ, 14 ਅਗਸਤ ਨੂੰ ਐਤਵਾਰ ਅਤੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ।

ਇਹ ਵੀ ਪੜ੍ਹੋ : ਛੋਟੀ ਜਿਹੀ ਗਲਤੀ ਵੀ ਬੰਦ ਕਰਵਾ ਸਕਦੀ ਹੈ ਡੀਮੈਟ ਖਾਤਾ, SEBI ਨੇ ਜਾਰੀ ਕੀਤੇ ਨਵੇਂ ਨਿਯਮ

ITR ’ਤੇ ਜੁਰਮਾਨਾ

ਆਈ. ਟੀ. ਆਰ. ਭਰਨ ਲਈ ਲੋਕਾਂ ਕੋਲ ਸਿਰਫ ਭਲਕੇ ਐਤਵਾਰ ਨੂੰ 1 ਦਿਨ ਦਾ ਸਮਾਂ ਹੈ। ਇਸ ਤੋਂ ਬਾਅਦ 1 ਤਰੀਕ ਤੋਂ ਆਈ. ਟੀ. ਆਰ. ਭਰਨ ’ਤੇ ਲੇਟ ਫੀਸ ਲੱਗ ਸਕਦੀ ਹੈ। ਜੇ ਆਮਦਨ ਕਰਦਾਤਾ ਦੀ ਟੈਕਸ ਯੋਗ ਆਮਦਨ 5 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਇਸ ਨੂੰ 1000 ਰੁਪਏ ਲੇਟ ਫੀਸ ਦੇ ਤੌਰ ’ਤੇ ਅਦਾ ਕਰਨੇ ਹੋਣਗੇ। ਜੇ ਟੈਕਸਦਾਤਾ ਦੀ ਟੈਕਸਯੋਗ ਆਮਦਨ 5 ਲੱਖ ਰੁਪਏ ਤੋਂ ਵੱਧ ਹੈ ਤਾਂ ਉਸ ਨੂੰ 5000 ਰੁਪਏ ਲੇਟ ਫੀਸ ਦੇਣੀ ਹੋਵੇਗੀ।

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਰਜਿਸਟ੍ਰੇਸ਼ਨ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ. ਐੱਮ. ਐੱਫ. ਬੀ. ਵਾਈ.) ਦਾ ਫਾਇਦਾ ਲੈਣ ਲਈ ਤੁਹਾਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ’ਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 31 ਜੁਲਾਈ ਹੈ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਅਤੇ ਤੁਸੀਂ ਇਸ ਯੋਜਨਾ ਤੋਂ ਵਾਂਝੇ ਰਹਿ ਸਕਦੇ ਹੋ। ਦੱਸ ਦਈਏ ਕਿ ਇਹ ਰਜਿਸਟ੍ਰੇਸ਼ਨ ਆਨਲਾਈਨ ਜਾਂ ਆਫਲਾਈਨ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਉਪਲੱਬਧੀ : 10 ਸਾਲਾਂ ਤੋਂ ਨੰਬਰ ਇਕ ਕੁਰਸੀ ’ਤੇ ਕਾਇਮ ਹੈ ਦੇਸ਼ ਦਾ ਸਭ ਤੋਂ ਮਸ਼ਹੂਰ ਬ੍ਰਾਂਡ Parle G

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News