ਹੋਮ ਲੋਨ ਲੈਣ ਵਾਲਿਆ ਲਈ ਵੱਡਾ ਝਟਕਾ, ਕਈ ਬੈਂਕਾਂ ਨੇ ਵਿਆਜ ਦਰਾਂ 'ਚ ਕੀਤਾ ਬਦਲਾਅ

05/08/2022 12:30:45 PM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਰੇਪੋ ਰੇਟ ’ਚ ਕੀਤੇ ਗਏ 0.40 ਫੀਸਦੀ ਦੇ ਵਾਧੇ ਤੋਂ ਬਾਅਦ ਵੱਖ-ਵੱਖ ਬੈਂਕਾਂ ਨੇ ਵਿਆਜ ਦਰਾਂ ’ਚ ਵਾਧਾ ਕਰ ਦਿੱਤਾ ਹੈ।

ਹਾਊਸਿੰਗ ਲੋਨ ਦੇਣ ਵਾਲੀ ਦੇਸ਼ ਦੀ ਦਿੱਗਜ਼ ਕੰਪਨੀ ਐੱਚ. ਡੀ. ਐੱਫ. ਸੀ. ਲਿਮਟਿਡ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਦਰਅਸਲ ਐੱਚ. ਡੀ. ਐੱਫ. ਸੀ. ਲਿਮਟਿਡ ਨੇ ਹਾਊਸਿੰਗ ਸੋਨ ’ਤੇ ਰਿਟੇਲ ਪ੍ਰਾਈਮ ਲੈਂਡਿੰਗ ਰੇਟ ਯਾਨੀ ਆਰ. ਪੀ. ਐੱਲ. ਆਰ. ’ਚ ਸ਼ਨੀਵਾਰ ਨੂੰ 0.30 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ, ਜਿਸ ਨਾਲ ਉਸ ਦੇ ਮੌਜੂਦਾ ਅਤੇ ਨਵੇਂ ਦੋਵੇਂ ਗਾਹਕਾਂ ਲਈ ਕਰਜ਼ਾ ਮਹਿੰਗਾ ਹੋ ਜਾਏਗਾ।

ਇਸ ਤੋਂ ਪਹਿਲਾਂ ਆਈ. ਸੀ. ਆਈ. ਸੀ. ਆਈ. ਬੈਂਕ, ਬੈਂਕ ਆਫ ਬੜੌਦਾ ਅਤੇ ਬੈਂਕ ਆਫ ਇੰਡੀਆ ਸਮੇਤ ਕਈ ਹੋਰ ਕਰਜ਼ਦਾਤਾ ਸੰਸਥਾਨ ਵੀ ਦਰਾਂ ’ਚ ਵਾਧਾ ਕਰ ਚੁੱਕੇ ਹਨ। ਇਹ ਵਾਧਾ 9 ਮਈ ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ ’ਚ ਲਗਜ਼ਰੀ ਬ੍ਰਾਂਡ ਦੇ ਇਨ੍ਹਾਂ ਸਟੋਰਸ ’ਚ ਕ੍ਰਿਪਟੋ ਕਰੰਸੀ ਨਾਲ ਹੋਵੇਗੀ ਖ਼ਰੀਦਦਾਰੀ

ਨਵੇਂ ਕਰਜ਼ਦਾਰਾਂ ਲਈ ਸੋਧੀਆਂ ਦਰਾਂ ਉਨ੍ਹਾਂ ਦੀ ਸਾਖ ਅਤੇ ਕਰਜ਼ਾ ਰਾਸ਼ੀ ਦੇ ਆਧਾਰ ’ਤੇ 7 ਫੀਸਦੀ ਤੋਂ ਲੈ ਕੇ 7.45 ਫੀਸਦੀ ਦਰਮਿਆਨ ਹੈ। ਇਸ ਦਾ ਮੌਜੂਦਾ ਘੇਰਾ 6.70 ਫੀਸਦੀ ਤੋਂ ਲੈ ਕੇ 7.15 ਫੀਸਦੀ ਹੈ। ਜੇ ਐੱਚ. ਡੀ. ਐੱਫ. ਸੀ. ਦੇ ਮੌਜੂਦਾ ਗਾਹਕਾਂ ਦੀ ਗੱਲ ਕਰੀਏ ਤਾਂ ਉਸ ਲਈ ਵਿਆਜ ਦਰਾਂ ’ਚ 0.30 ਫੀਸਦੀ ਦਾ ਵਾਧਾ ਹੋਵੇਗਾ।

ਪੀ. ਐੱਨ. ਬੀ. ਨੇ ਵੀ ਵਧਾਈਆਂ ਵਿਆਜ ਦਰਾਂ

ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਵੀ ਕਰਜ਼ੇ ’ਤੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਪੀ. ਐੱਨ. ਬੀ. ਨੇ ਰੇਪੋ ਆਧਾਰਿਤ ਵਿਆਜ ਦਰ 0.40 ਫੀਸਦੀ ਵਧਾ ਕੇ 6.90 ਫੀਸਦੀ ਕਰ ਦਿੱਤੀ ਹੈ। ਪੀ. ਐੱਨ. ਬੀ. ਨੇ ਕਿਹਾ ਕਿ ਮੌਜੂਦਾ ਗਾਹਕਾਂ ਲਈ 1 ਜੂਨ 2022 ਤੋਂ ਆਰ. ਐੱਲ. ਐੱਲ. ਆਰ. 7 ਮਈ ਤੋਂ ਲਾਗੂ ਹੋਵੇਗੀ। ਵਿਆਜ ਦਰਾਂ ’ਚ ਵਾਧੇ ਤੋਂ ਬਾਅਦ ਤੁਹਾਡੀ ਈ. ਐੱਮ. ਆਈ. ਵੀ ਵਧ ਜਾਏਗੀ। ਨਾਲ ਹੀ ਨਵੇਂ ਲੋਨ ਲੈਣ ਵਾਲਿਆਂ ਨੂੰ ਜ਼ਿਆਦਾ ਵਿਆਜ ਦੇਣਾ ਪਵੇਗਾ।

ਹਾਲਾਂਕਿ ਪੀ. ਐੱਨ. ਬੀ. ਗਾਹਕਾਂ ਲਈ ਇਕ ਰਾਹਤ ਦੀ ਵੀ ਗੱਲ ਹੈ। ਬੈਂਕ ਨੇ ਵੱਖ-ਵੱਖ ਮਿਆਦਾਂ ਦੇ ਫਿਕਸਡ ਡਿਪਾਜ਼ਿਟ ’ਤੇ ਵੀ ਵਿਆਜ ਦਰਾਂ ’ਚ ਵਾਧਾ ਕੀਤਾ ਹੈ। 2 ਕਰੋੜ ਤੋਂ ਘੱਟ ਦੇ ਟਰਮ ਡਿਪਾਜ਼ਿਟ ਲਈ ਵਿਆਜ ਦਰਾਂ ਇਕ ਸਾਲ ਦੀ ਮਿਆਦ ਵਾਲੇ ਜਮ੍ਹਾ ’ਤੇ 5 ਫੀਸਦੀ ਤੋਂ ਵਧਾ ਕੇ 5.10 ਫੀਸਦੀ ਕਰ ਦਿੱਤੀਆਂ ਹਨ। ਸੋਧੀਆਂ ਵਿਆਜ ਦਰਾਂ ਅੱਜ ਤੋਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ : ਸ਼ਾਓਮੀ ਨੂੰ ਕਰਨਾਟਕ ਹਾਈ ਕੋਰਟ ਤੋਂ ਮਿਲੀ ਰਾਹਤ, ED ਤੇ FM ਦੇ ਜ਼ਬਤ ਕਰਨ ਦੇ ਹੁਕਮਾਂ ’ਤੇ ਲੱਗੀ ਰੋਕ

ਯੂਨੀਅਨ ਬੈਂਕ ਆਫ ਇੰਡੀਆ ਨੇ ਸੇਵਿੰਗ ਅਕਾਊਂਟ ’ਤੇ ਮਿਲਣ ਵਾਲੀਆਂ ਵਿਆਜ ਦਰਾਂ ’ਚ ਕੀਤਾ ਬਦਲਾਅ

ਪਬਲਿਕ ਸੈਕਟਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਸੇਵਿੰਗ ਅਕਾਊਂਟ ’ਤੇ ਮਿਲਣ ਵਾਲੀ ਵਿਆਜ ਦਰ ’ਚ ਸੋਧ ਕੀਤੀ ਹੈ। ਬੈਂਕ ਦੀ ਵੈੱਬਸਾਈਟ ਮੁਤਾਬਕ ਨਵੀਆਂ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ। ਇਸ ਬਦਲਾਅ ਤੋਂ ਬਾਅਦ ਬੈਂਕ ਸੇਵਿੰਗ ਅਕਾਊਂਟ ’ਚ 50 ਲੱਖ ਰੁਪਏ ਤੱਕ ਦੀ ਜਮ੍ਹਾ ਰਕਮ ’ਤੇ 2.75 ਫੀਸਦੀ ਵਿਆਜ ਦੇਵੇਗਾ ਜੋ ਪਹਿਲਾਂ 2.90 ਫੀਸਦੀ ਸੀ।

ਯੂਨੀਅਨ ਬੈਂਕ ਹੁਣ 100 ਕਰੋੜ ਤੋਂ ਵੱਧ ਅਤੇ 500 ਕਰੋੜ ਰੁਪਏ ਤੱਕ ਦੇ ਸੇਵਿੰਗ ਅਕਾਊਂਟ ’ਤੇ ਹੁਣ 3.10 ਫੀਸਦੀ ਵਿਆਜ ਦੇਵਾਗਾ। ਪਹਿਲਾਂ ਇਸ ’ਤੇ ਵਿਆਜ ਦਰ 2.9 ਫੀਸਦੀ ਸੀ। 500 ਕਰੋੜ ਰੁਪਏ ਤੋਂ ਵੱਧ 1000 ਕਰੋੜ ਰੁਪਏ ਤੱਕ ਦੀ ਬੱਚਤ ਬੈਂਕ ਜਮ੍ਹਾ ’ਤੇ ਬੈਂਕ ਪਹਿਲਾਂ ਦੇ 2.9 ਫੀਸਦੀ ਦੇ ਬਦਲੇ ਹੁਣ 3.4 ਫੀਸਦੀ ਵਿਆਜ ਦੇਵੇਗਾ। ਉੱਥੇ ਹੀ 1000 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਜਮ੍ਹਾ ਰਾਸ਼ੀ ਹੁਣ 3.55 ਫੀਸਦੀ ਵਿਆਜ ਦਰ ਹੋਵੇਗੀ ਜੋ ਪਹਿਲਾਂ 2.9 ਫੀਸਦੀ ਸੀ।

ਕੋਟਕ ਮਹਿੰਦਰਾ ਨੇ ਵਧਾਈ ਵਿਆਜ ਦਰ

ਇਸ ਦਰਮਿਆਨ ਕੋਟਕ ਮਹਿੰਦਰਾ ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੀ 390 ਦਿਨਾਂ ਤੋਂ 23 ਮਹੀਨਿਆਂ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ ’ਤੇ ਵਿਆਜ ਦਰ ਵਧਾ ਦਿੱਤੀ ਹੈ। ਹੁਣ 6 ਮਈ ਤੋਂ ਇਸ ’ਤੇ 5.2 ਫੀਸਦੀ ਦੇ ਬਦਲੇ 5.5 ਫੀਸਦੀ ਵਿਆਜ ਦਰ ਦੇਵੇਗੀ।

ਆਰ. ਬੀ. ਆਈ. ਦੇ ਰੇਪੋ ਰੇਟ ਵਧਾਉਣ ਨਾਲ ਬੰਧਨ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਜਨ ਸਮਾਲ ਫਾਈਨਾਂਸ ਬੈਂਕ ਅਤੇ ਫੈੱਡਰਲ ਰਿਜ਼ਰਵ ਬੈਂਕ ਆਦਿ ਨੇ ਵਿਆਜ ਦਰਾਂ ’ਚ ਵਾਧੇ ਦਾ ਐਲਾਨ ਕੀਤਾ ਹੈ। ਆਉਣ ਵਾਲੇ ਦਿਨਾਂ ’ਚ ਅਸੀਂ ਪ੍ਰਮੁੱਖ ਬੈਂਕਾਂ ਤੋਂ ਥੋੜੇ ਸਮੇਂ ਲਈ ਜਮ੍ਹਾ ’ਤੇ ਵਿਆਜ ਦਰਾਂ ’ਚ ਹੋਰ ਵਾਧਾ ਦੇਖ ਸਕਦੇ ਹਾਂ।

ਇਹ ਵੀ ਪੜ੍ਹੋ : ਰਿਲਾਇੰਸ ਬਣੀ 100 ਅਰਬ ਡਾਲਰ ਦਾ ਸਾਲਾਨਾ ਰੈਵੇਨਿਊ ਇਕੱਠਾ ਕਰਨ ਵਾਲੀ ਪਹਿਲੀ ਭਾਰਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News