ਬੈਂਕਾਂ ਦੇ ਕਈ ਕੰਮ ਹੋਣਗੇ ਆਸਾਨ, ਇਹ ਹੈ ਸਰਕਾਰ ਦਾ ਪਲਾਨ

Thursday, Jan 25, 2018 - 03:47 PM (IST)

ਬੈਂਕਾਂ ਦੇ ਕਈ ਕੰਮ ਹੋਣਗੇ ਆਸਾਨ, ਇਹ ਹੈ ਸਰਕਾਰ ਦਾ ਪਲਾਨ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਸਮੇਤ ਹੋਰ ਜਨਤਕ ਖੇਤਰ ਦੇ ਬੈਂਕਾਂ 'ਚ ਜੇਕਰ ਤੁਹਾਡਾ ਖਾਤਾ ਹੈ, ਤਾਂ ਜਲਦ ਹੀ ਘਰ ਬੈਠੇ ਤੁਹਾਨੂੰ ਕਈ ਸੁਵਿਧਾਵਾਂ ਦਾ ਫਾਇਦਾ ਮਿਲੇਗਾ। ਦਰਅਸਲ, ਸਰਕਾਰੀ ਬੈਂਕਾਂ ਦੀ ਸਿਹਤ ਸੁਧਾਰਣ ਲਈ ਸਰਕਾਰ ਠੋਸ ਕਦਮ ਉਠਾ ਰਹੀ ਹੈ। ਬੈਂਕਿੰਗ ਸੁਧਾਰਾਂ ਤਹਿਤ ਸਰਕਾਰੀ ਬੈਂਕਾਂ 'ਚ ਪੂੰਜੀ ਪਾਈ ਜਾਵੇਗੀ। ਇਹ ਪੂੰਜੀ ਬੈਂਕਾਂ ਦੀ ਵਿੱਤੀ ਸਮੱਸਿਆ ਨੂੰ ਘੱਟ ਕਰਨ ਲਈ ਪਾਈ ਜਾ ਰਹੀ ਹੈ ਅਤੇ ਇਸ ਦਾ ਫਾਇਦਾ ਆਮ ਜਨਤਾ ਨੂੰ ਵੀ ਮਿਲੇਗਾ। ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਬੈਂਕਾਂ ਵੱਲੋਂ ਆਪਣੇ ਗਾਹਕਾਂ ਨੂੰ ਕਈ ਸੁਵਿਧਾਵਾਂ ਘਰ ਬੈਠੇ ਦਿੱਤੀਆਂ ਜਾਣ ਲੱਗਣਗੀਆਂ। ਆਓ ਜਾਣਦੇ ਹਾਂ ਇਨ੍ਹਾਂ ਸੁਵਿਧਾਵਾਂ ਬਾਰੇ...

ਬੈਂਕ ਜਲਦ ਦੇਣਗੇ ਇਹ ਸੁਵਿਧਾਵਾਂ
ਪ੍ਰਧਾਨ ਮੰਤਰੀ ਜੀਵਨ ਜੋਯਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੀ ਸੁਵਿਧਾ ਤੁਸੀਂ ਜਲਦ ਹੀ ਘਰ ਬੈਠੇ ਲੈ ਸਕੋਗੇ। ਇਸ ਦੇ ਇਲਾਵਾ ਬੈਂਕਾਂ ਵੱਲੋਂ ਇਨ੍ਹਾਂ ਯੋਜਨਾਵਾਂ ਦੇ ਨਾਲ ਹੀ ਜਨਧਨ ਖਾਤਾ, ਬੇਸਿਕ ਬਚਤ ਬੈਂਕ ਖਾਤਾ ਧਾਰਕਾਂ ਦਾ 2-2 ਲੱਖ ਰੁਪਏ ਦਾ ਬੀਮਾ ਕੀਤੇ ਜਾਣ ਦੀ ਮੁਹਿੰਮ ਵੀ ਚਲਾਈ ਜਾਵੇਗੀ। ਆਉਣ ਵਾਲੇ ਸਮੇਂ 'ਚ ਤੁਸੀਂ ਘਰ ਬੈਠੇ ਮੋਬਾਇਲ ਜ਼ਰੀਏ ਬੈਂਕ ਖਾਤਾ ਖੋਲ੍ਹ ਸਕੋਗੇ, ਯਾਨੀ ਘਰ ਬੈਠੇ ਖਾਤੇ ਲਈ ਅਪਲਾਈ ਕਰ ਸਕੋਗੇ। ਇਸ ਦੇ ਇਲਾਵਾ ਨੋਮੀਨੇਸ਼ਨ ਡਿਟੇਲ ਭਰ ਸਕੋਗੇ ਅਤੇ ਕਰਜ਼ੇ ਲਈ ਆਨਲਾਈਨ ਅਪਲਾਈ ਕਰ ਸਕੋਗੇ। ਇੰਨਾ ਹੀ ਨਹੀਂ ਬੈਂਕ ਸੀਨੀਅਰ ਨਾਗਰਿਕਾਂ ਅਤੇ ਦਿਵਿਆਂਗਾਂ ਨੂੰ ਘਰ ਬੈਠੇ ਬੈਂਕਿੰਗ ਸੁਵਿਧਾਵਾਂ ਦੇਣਗੇ।

ਉੱਥੇ ਹੀ ਡਿਜੀਟਲ ਲੈਣ-ਦੇਣ 'ਚ ਧੋਖਾਧੜੀ ਹੁੰਦੀ ਹੈ, ਤਾਂ ਗਾਹਕ ਨੂੰ 10 ਦਿਨ ਅੰਦਰ ਰਿਫੰਡ ਮਿਲੇਗਾ। ਹਾਲਾਂਕਿ ਗਾਹਕ ਵੱਲੋਂ ਕੀਤੀ ਗਈ ਸ਼ਿਕਾਇਤ ਸਹੀ ਹੋਣੀ ਚਾਹੀਦੀ ਹੈ। ਬੈਂਕ ਵੱਲੋਂ ਖਾਤਾ ਖੋਲ੍ਹਣਾ ਵੀ ਆਸਾਨ ਕੀਤਾ ਜਾਵੇਗਾ। ਇਸ ਲਈ ਫਾਰਮਾਂ ਦੀ ਗਿਣਤੀ ਘੱਟ ਕੀਤੀ ਜਾਵੇਗੀ ਅਤੇ ਵਧ ਤੋਂ ਵਧ 2 ਪੇਜ ਕੀਤੇ ਜਾ ਸਕਦੇ ਹਨ। ਸਰਕਾਰ ਦੇ ਪਲਾਨ ਮੁਤਾਬਕ ਹਰ ਪਿੰਡ ਦੇ 5 ਕਿਲੋਮੀਟਰ ਦੇ ਦਾਇਰੇ 'ਚ ਬੈਂਕਿੰਗ ਸੁਵਿਧਾ ਉਪਲੱਬਧ ਕਰਾਈ ਜਾਵੇਗੀ। ਇਸ ਤਹਿਤ ਮੋਬਾਇਲ ਐਪ ਜ਼ਰੀਏ ਬੈਂਕ ਲੱਭ ਕੇ ਉਸ ਨਾਲ ਸੰਪਰਕ ਕੀਤਾ ਜਾ ਸਕੇਗਾ। ਜਿਨ੍ਹਾਂ ਇਲਾਕਿਆਂ 'ਚ ਬੈਂਕਾਂ ਦੀ ਪਹੁੰਚ ਨਹੀਂ ਹੈ, ਉੱਥੇ ਮੋਬਾਇਲ ਏ. ਟੀ. ਐੱਮ. ਦੀ ਸੁਵਿਧਾ ਮਿਲੇਗੀ। 


Related News