ਮੈਨੂਫੈਕਚਰਿੰਗ ਸੈਕਟਰ ’ਚ ਤੇਜ਼ੀ ਬਰਕਰਾਰ, ਅਗਸਤ ’ਚ PMI 3 ਮਹੀਨਿਆਂ ਦੇ ਉੱਚ ਪੱਧਰ ’ਤੇ

Saturday, Sep 02, 2023 - 02:52 PM (IST)

ਨਵੀਂ ਦਿੱਲੀ (ਭਾਸ਼ਾ) – 1 ਸਤੰਬਰ ਨੂੰ ਜਾਰੀ ਹੋਏ ਅੰਕੜਿਆਂ ਮੁਤਾਬਕ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੀ ਤੇਜ਼ੀ ਅਗਸਤ ’ਚ ਵੀ ਬਰਕਰਾਰ ਹੈ। ਅਗਸਤ ਵਿਚ ਐੱਸ. ਐਂਡ ਪੀ. ਗਲੋਬਲ ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) 3 ਮਹੀਨਿਆਂ ਦੇ ਉੱਚ ਪੱਧਰ 58.6 ’ਤੇ ਪੁੱਜ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject

ਅਗਸਤ ’ਚ ਮੈਨੂਫੈਕਚਰਿੰਗ ਸੈਕਟਰ ਦੀਆਂ ਗਤੀਵਿਧੀਆਂ ਦਾ ਇਹ ਮਿਆਰ ਲਗਾਤਾਰ 26ਵੇਂ ਮਹੀਨੇ 50 ਦੇ ਪੱਧਰ ਤੋਂ ਉੱਪਰ ਰਿਹਾ ਹੈ। ਮੈਨੂਫੈਕਚਰਿੰਗ ਪੀ. ਐੱਮ. ਆਈ. ਦੀ 50 ਤੋਂ ਉੱਪਰ ਦੀ ਰੀਡਿੰਗ ਦਾ ਮਤਲਬ ਹੈ ਕਿ ਮੈਨੂਫੈਕਚਰਿੰਗ ਗਤੀਵਿਧੀਆਂ ਵਿਚ ਵਿਸਤਾਰ ਹੋ ਰਿਹਾ ਹੈ। ਉੱਥੇ ਹੀ ਜੇ ਇਹ 50 ਤੋਂ ਹੇਠਾਂ ਹੈ ਤਾਂ ਮੈਨੂਫੈਕਚਰਿੰਗ ਗਤੀਵਿਧੀ ਵਿਚ ਕਾਂਟ੍ਰੈਕਸ਼ਨ ਦਾ ਸੰਕੇਤ ਹੁੰਦਾ ਹੈ।

ਇਹ ਵੀ ਪੜ੍ਹੋ : ਅਡਾਨੀ ਰਿਪੋਰਟ 'ਤੇ ED ਦਾ ਵੱਡਾ ਖ਼ਲਾਸਾ, ਰਿਪੋਰਟ ਤੋਂ ਪਹਿਲਾਂ ਹੀ ਅਰਬਾਂ ਰੁਪਏ ਛਪਾਣ ਦੀ ਖੇਡੀ ਖੇਡ!

ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੇ ਇਕਨਾਮਿਕ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਭਾਰਤ ਦੇ ਅਗਸਤ ਪੀ. ਐੱਮ. ਆਈ. ਅੰਕੜਿਆਂ ਨੇ ਦੇਸ਼ ’ਚ ਮਜ਼ਬੂਤ ਉਤਪਾਦ ਗਤੀਵਿਧੀਆਂ ਦੀ ਇਕ ਲਾਈਵ ਤਸਵੀਰ ਪੇਸ਼ ਕੀਤੀ ਹੈ। ਨਵੇਂ ਆਰਡਰਾਂ ਦੀ ਮਾਤਰਾ ਅਤੇ ਉਤਪਾਦਨ ’ਚ ਮਜ਼ਬੂਤ ਅਤੇ ਤੇਜ਼ ਬੜ੍ਹਤ ਤੋਂ ਪਤਾ ਲਗਦਾ ਹੈ ਕਿ ਦੇਸ਼ ਦਾ ਮੈਨੂਫੈਕਚਰਿੰਗ ਸੈਕਟਰ ਦੂਜੀ ਤਿਮਾਹੀ ’ਚ ਦੇਸ਼ ਦੇ ਆਰਥਿਕ ਵਿਕਾਸ ’ਚ ਇਕ ਮਜ਼ਬੂਤ ਯੋਗਦਾਨ ਦੇਣ ਲਈ ਤਿਆਰ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦਾ ਇਕ ਹੋਰ ਵੱਡਾ ਨਿਵੇਸ਼, ਖ਼ਰੀਦੇ BCCI ਦੇ TV ਅਤੇ ਡਿਜੀਟਲ ਮੀਡੀਆ ਰਾਈਟਸ

ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ

ਇਹ ਵੀ ਪੜ੍ਹੋ :  ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News