ਸਤੰਬਰ 2022 ’ਚ ਸੁਸਤ ਹੋਈਆਂ ਮੈਨੂਫੈਕਚਰਿੰਗ ਸਰਗਰਮੀਆਂ, ਪਰ ਮੰਦੀ ਦੇ ਖਦਸ਼ੇ ਦੇ ਬਾਵਜੂਦ ਚੰਗੀ ਸਥਿਤੀ ’ਚ ਗ੍ਰੋਥ!
Tuesday, Oct 04, 2022 - 10:33 AM (IST)
ਨਵੀਂ ਦਿੱਲੀ (ਭਾਸ਼ਾ) - ਦੁਨੀਆ ਭਰ ’ਚ ਮੰਦੀ ਦਾ ਖਦਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ’ਚ ਇਕ ਮਾਸਿਕ ਸਰਵੇ ’ਚ ਪਤਾ ਲੱਗਾ ਹੈ ਕਿ ਭਾਰਤ ’ਚ ਮੰਗ ’ਚ ਗਿਰਾਵਟ ਆਈ ਹੈ, ਜਿਸ ਦੀ ਵਜ੍ਹਾ ਨਾਲ ਸਤੰਬਰ 2022 ’ਚ ਭਾਰਤ ਦੀ ਮੈਨੂਫੈਕਚਰਿੰਗ ਸਰਗਰਮੀਆਂ ’ਚ ਘਾਟ ਦੇਖਣ ਨੂੰ ਮਿਲੀ ਹੈ। ਐੱਸ. ਐੈਂਡ ਪੀ. ਗਲੋਬਲ ਦਾ ਪ੍ਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਅਗਸਤ ਦੇ 56.2 ਤੋਂ ਘੱਟ 55.1 ’ਤੇ ਪਹੁੰਚ ਗਿਆ। ਇਹ 3 ਮਹੀਨਿਆਂ ਦਾ ਹੇਠਲਾ ਪੱਧਰ ਹੈ। ਹਾਲਾਂਕਿ ਕੁਝ ਸੁਸਤੀ ਦੇ ਬਾਵਜੂਦ ਚੰਗੀ ਗੱਲ ਇਹ ਹੈ ਿਕ ਕੰਪਨੀਆਂ ਨੇ ਨਵੇਂ ਵਰਕਰਾਂ ਦੀ ਭਰਤੀ ਕੀਤੀ ਹੈ। ਅੱਜ ਜਾਰੀ ਇਕ ਸਰਵੇਖਣ ’ਚ ਇਹ ਮੁਲਾਂਕਣ ਪੇਸ਼ ਕੀਤਾ ਗਿਆ।
ਪੀ. ਐੱਮ. ਆਈ. ਤੋਂ ਪਤਾ ਲੱਗਦਾ ਹੈ ਕਿ ਸਤੰਬਰ ’ਚ ਵੀ ਮੈਨੂਫੈਕਚਰਿੰਗ ਸੈਕਟਰ ’ਚ ਗ੍ਰੋਥ ਬਣੀ ਹੋਈ ਹੈ ਕਿਉਂਕਿ ਪੀ. ਐੱਮ. ਆਈ. ਦਾ 50 ਤੋਂ ਵੱਧ ਹੋਣਾ ਗ੍ਰੋਥ ਨੂੰ ਪ੍ਰਦਰਸ਼ਿਤ ਕਰਦਾ ਹੈ। ਉਥੇ 50 ਤੋਂ ਹੇਠਾਂ ਹੋਣਾ ਗਿਰਾਵਟ ਨੂੰ ਦਰਸਾਉਂਦਾ ਹੈ। ਸਤੰਬਰ ’ਚ ਪੀ. ਐੱਮ. ਆਈ. 55.1 ’ਤੇ ਰਿਹਾ, ਜੋ ਿਵਨਿਰਮਾਣ ਸਰਗਰਮੀਆਂ ’ਚ ਵਾਧੇ ਨੂੰ ਦਰਸਾਉਂਦਾ ਹੈ। ਇਹ ਲਗਾਤਾਰ 15ਵਾਂ ਮਹੀਨਾ ਹੈ ਜਦੋਂ ਵਿਨਿਰਮਾਣ ’ਚ ਸੁਧਾਰ ਦਰਜ ਕੀਤਾ ਗਿਆ ਹੈ।
ਕੰਪਨੀਆਂ ’ਚ ਵਾਧੂ ਵਰਕਰਾਂ ਦੀ ਨਿਯੁਕਤੀ
ਐੱਸ. ਐਂਡ ਪੀ. ਦਾ ਪੀ. ਐੱਮ. ਆਈ. ਸਰਵੇਖਣ ਕਹਿੰਦਾ ਹੈ ਕਿ ਵਿਨਿਰਮਾਣ ਵਿਸਤਾਰ ਦੀ ਦਰ ਅਗਸਤ 2022 ਦੀ ਤੁਲਨਾ ’ਚ ਥੋੜ੍ਹਾ ਸੁਸਤ ਪੈਣ ਦੇ ਬਾਵਜੂਦ ਇਤਿਹਾਸਕ ਰੂਪ ਨਾਲ ਉੱਚ ਪੱਧਰ ’ਤੇ ਬਣੀ ਰਹੀ। ਵਿਕਰੀ ’ਚ ਵਾਧੇ ਅਤੇ ਉਤਪਾਦਨ ਵਧਾਉਣ ਲਈ ਕੰਪਨੀਆਂ ਦੀ ਖਰੀਦ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਸਰਵੇਖਣ ਮੁਤਾਬਕ ਕੰਪਨੀਆਂ ਦੀ ਵਿਨਿਰਮਾਣ ਖਰੀਦ ਨਾਲ ਜੁੜੀ ਲਾਗਤ 2 ਸਾਲਾਂ ’ਚ ਸਭ ਤੋਂ ਹੌਲੀ ਰਫਤਾਰ ਨਾਲ ਵਧੀ, ਜਦੋਂਕਿ ਉਤਪਾਦਨ ਭਾਰ ਮਹਿੰਗਾਈ 7 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ।
ਮਜ਼ਬੂਤ ਹੈ ਭਾਰਤੀ ਵਿਨਿਰਮਾਣ ਖੇਤਰ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਆਰਥਿਕ ਸਹਿ-ਨਿਰਦੇਸ਼ਕ ਪਾਲਿਆਨਾ ਡੀ ਲੀਮਾ ਨੇ ਕਿਹਾ ਕਿ ਪੀ. ਐੱਮ. ਆਈ. ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਵਿਨਿਰਮਾਣ ਖੇਤਰ ਕੌਮਾਂਤਰੀ ਚੁਣੌਤੀਆਂ ਅਤੇ ਮੰਦੀ ਦੇ ਖਦਸ਼ੇ ਦੇ ਬਾਵਜੂਦ ਚੰਗੀ ਸਥਿਤੀ ’ਚ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਤੰਬਰ ’ਚ ਨਵੇਂ ਆਰਡਰਸ ਅਤੇ ਉਤਪਾਦਨ ’ਚ ਥੋੜ੍ਹੀ ਨਰਮੀ ਦੇਖੀ ਗਈ ਹੈ। ਫਿਰ ਵੀ ਕੁਝ ਅਹਿਮ ਇੰਡੀਕੇਟਰਸ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਿਕ ਨੇੜਲੇ ਭਵਿੱਖ ’ਚ ਉਤਪਾਦਨ ’ਚ ਵਾਧਾ ਹੋ ਸਕਦਾ ਹੈ।