ਬਲੈਕ ਫੰਗਸ ਦੀ ਦਵਾ ਬਾਜ਼ਾਰ 'ਚ ਲਾਂਚ, ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ

06/10/2021 3:20:18 PM

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਵਿਚਕਾਰ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਨਾਲ ਚਿੰਤਾ ਬਣੀ ਹੋਈ ਹੈ। ਇਸ ਵਿਚਕਾਰ ਹੁਣ ਮੈਨਕਾਈਂਡ ਫਾਰਮਾ ਨੇ ਇਸ ਦੀ ਦਵਾ ਬਾਜ਼ਾਰ ਵਿਚ ਪੇਸ਼ ਕਰ ਦਿੱਤੀ ਹੈ।ਮੈਨਕਾਈਂਡ ਫਾਰਮਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ਵਿਚ ਬਲੈਕ ਫੰਗਸ ਦੇ ਇਲਾਜ ਲਈ ਇਸੇਤਮਾਲ ਕੀਤੀ ਜਾਣ ਵਾਲੀ ਪੋਸਾਕੋਨਾਜ਼ੋਲ ਗੈਸਟਰੋ ਰੋਧਕ ਦਵਾਈ ਦੀ ਪੇਸ਼ਕਸ਼ ਕੀਤੀ ਹੈ।

ਕੰਪਨੀ ਨੇ ਇਸ ਦਵਾ ਨੂੰ 'ਪੋਸਾਫੋਰਸ 100 ਬ੍ਰਾਂਡ' ਨਾਮ ਨਾਲ ਬਾਜ਼ਾਰ ਵਿਚ ਉਤਾਰਿਆ ਹੈ। ਮੈਨਕਾਈਂਡ ਫਾਰਮਾ ਨੇ ਇਕ ਬਿਆਨ ਵਿਚ ਕਿਹਾ, ''ਕਿਉਂਕਿ ਬਲੈਕ ਫੰਗਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਇਸ ਸੰਕਰਮਣ ਨਾਲ ਲੜਨ ਲਈ ਦਵਾਈ ਦੀ ਪੇਸ਼ਕਸ਼ ਕੀਤੀ ਗਈ ਹੈ। ਦਵਾ ਕੰਪਨੀ ਹਮੇਸ਼ਾ ਫਾਰਮਾਸਿਊਟੀਕਲ ਉਦੋਯਗ ਵਿਚ ਸਰਬੋਤਮ ਗੁਣਵੱਤਾ ਮਿਆਰਾਂ ਦੇ ਨਾਲ ਸਸਤੀਆਂ ਦਵਾਈਆਂ ਪੇਸ਼ ਕਰਨ ਦੀ ਕੋਸ਼ਸ਼ ਕਰਦੀ ਹੈ।" ਦੇਸ਼ ਵਿਚ ਹੁਣ ਤੱਕ ਘਾਤਕ ਬਲੈਕ ਫੰਗਸ ਦੇ 12,000 ਤੋਂ ਜ਼ਿਆਦਾ ਮਾਮਲੇ ਦੇਖੇ ਗਏ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਹਨ।

ਇਹ ਵੀ ਪੜ੍ਹੋ- 70 ਲੱਖ ਦੀ ਕੀਮਤ ਨਾਲ ਜਗੁਆਰ ਲੈਂਡ ਰੋਵਰ ਦੀ ਇਹ ਗੱਡੀ ਭਾਰਤ 'ਚ ਲਾਂਚ

ਪੋਸਾਕੋਨਾਜ਼ੋਲ ਨੂੰ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਤੋਂ ਪ੍ਰਵਾਨਗੀ ਮਿਲੀ ਹੋਈ ਹੈ। ਇਸ ਤੋਂ ਇਲਾਵਾ ਏਮਜ਼ ਅਤੇ ਆਈ. ਸੀ. ਐੱਮ. ਆਰ. ਨੇ ਵੀ ਇਸ ਦੀ ਵਰਤੋਂ ਇਕ ਪ੍ਰਭਾਵਸ਼ਾਲੀ ਬਦਲ ਵਜੋਂ ਕਰਨ ਦੀ ਸਿਫਾਰਸ਼ ਕੀਤੀ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਅਤੇ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ, ਉਨ੍ਹਾਂ ਨੂੰ ਬਲੈਕ ਫੰਗਸ ਦਾ ਖ਼ਤਰਾ ਵਧੇਰੇ ਹੈ। ਸ਼ੂਗਰ ਦੇ ਮਰੀਜ਼ ਸਟੀਰੌਇਡ ਦੀ ਵਰਤੋਂ ਕਰਦੇ ਹਨ ਇਸ ਲਈ ਉਨ੍ਹਾਂ ਦੀ ਪ੍ਰਤੀਰੋਧ ਸ਼ਕਤੀ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਬਲੈਕ ਫੰਗਸ ਉਨ੍ਹਾਂ ਨੂੰ ਸ਼ਿਕਾਰ ਬਣਾ ਰਿਹਾ ਹੈ। ਡਾਕਟਰਾਂ ਮੁਤਾਬਕ, ਬਲੈਕ ਫੰਗਸ ਵਾਤਾਵਰਣ ਵਿਚ  ਮੌਜੂਦ ਹੈ, ਖ਼ਾਸ ਤੌਰ 'ਤੇ ਮਿੱਟੀ ਵਿਚ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਝੋਨੇ ਦੇ ਐੱਮ. ਐੱਸ. ਪੀ. 'ਚ ਕੀਤਾ ਵਾਧਾ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News