ਮਾਲਿਆ ਨੂੰ ਬ੍ਰਿਟਿਸ਼ ਹਾਈਕੋਰਟ ਤੋਂ ਵੱਡਾ ਝਟਕਾ, ਚੁਕਾਣੇ ਹੋਣਗੇ 3.3 ਕਰੋੜ ਰੁਪਏ

Thursday, Aug 16, 2018 - 03:05 PM (IST)

ਨਵੀਂ ਦਿੱਲੀ — ਬ੍ਰਿਟਿਸ਼ ਹਾਈ ਕੋਰਟ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਮਾਲਿਆ ਨੂੰ ਆਦੇਸ਼ ਦਿੱਤਾ ਹੈ ਕਿ ਉਹ ਭਾਰਤੀ ਬੈਂਕਾਂ ਦੀ ਲੜਾਈ ਦਾ ਖਰਚਾ (1.5 ਕਰੋੜ ਰੁਪਏ) ਵੀ ਚੁਕਾਏ। ਹਾਈ ਕੋਰਟ ਨੇ ਮਾਲਿਆ ਨੂੰ ਇਹ ਆਦੇਸ਼ ਕੇਸ ਹਾਰਨ ਤੋਂ ਬਾਅਦ ਦਿੱਤਾ ਹੈ।

ਚੁਕਾਣੇ ਹੋਣਗੇ 3.3 ਕਰੋੜ ਰੁਪਏ

ਸਰਕਾਰੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਲੈ ਕੇ ਭੱਜੇ ਮਾਲਿਆ ਨੇ ਪਹਿਲਾਂ ਹੀ ਕਾਨੂੰਨੀ ਲੜਾਈ 'ਚ 1.8 ਕਰੋੜ ਰੁਪਏ ਖਰਚ ਕੀਤੇ ਹਨ ਪਰ ਬ੍ਰਿਟਿਸ਼ ਹਾਈ ਕੋਰਟ ਨੇ 3.3 ਕਰੋੜ ਰੁਪਏ ਚੁਕਾਉਣ ਦਾ ਆਦੇਸ਼ ਦਿੱਤਾ ਹੈ। ਹੁਣੇ ਜਿਹੇ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਆਪਣਾ ਬਕਾਇਆ ਭੁਗਤਾਨ ਚੁਕਾਉਣ ਲਈ ਤਿਆਰ ਹੈ ਅਤੇ ਉਸ 'ਤੇ ਲੱਗੇ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਦੋਸ਼ ਝੂਠੇ ਹਨ।

ਮਾਲਿਆ 'ਤੇ ਧੋਖਾਧੜੀ ਦਾ ਦੋਸ਼

ਜ਼ਿਕਰਯੋਗ ਹੈ ਕਿ ਮਾਲਿਆ 'ਤੇ ਬ੍ਰਿਟੇਨ ਦੀ ਇਕ ਹੋਰ ਅਦਾਲਤ 'ਚ ਧੋਖਾਧੜੀ ਅਤੇ ਮਨੀਲਾਂਡਰਿੰਗ ਦੇ ਦੋਸ਼ 'ਚ ਭਾਰਤ ਨੂੰ ਸੁਪਰਦਗੀ ਦਾ ਮਾਮਲਾ ਚਲ ਰਿਹਾ ਹੈ। ਕਿੰਗਫਿਸ਼ਰ ਏਅਰਲਾਈਨ ਦੇ ਸਾਬਕਾ ਮਾਲਕ ਮਾਲਿਆ ਨੇ ਧੋਖਾਧੜੀ ਅਤੇ ਤਕਰੀਬਨ 9000 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਦੋਸ਼ਾਂ ਖਿਲਾਫ ਭਾਰਤ ਵਲੋਂ ਉਸ ਦੀ ਸਪੁਰਦਗੀ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੱਤੀ ਹੈ। ਉਹ ਪਿਛਲੇ ਸਾਲ ਅਪਰੈਲ 'ਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਹੈ।


Related News