ਮਾਲਿਆ ਨੂੰ ਹਾਈਕੋਰਟ ਤੋਂ ਝਟਕਾ, ਜ਼ਬਤ ਹੋਵੇਗੀ ਜਾਇਦਾਦ

Thursday, Jul 26, 2018 - 11:37 AM (IST)

ਬਿਜ਼ਨੈੱਸ ਡੈਸਕ—ਯੂ.ਕੇ. ਹਾਈਕੋਰਟ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਰਸਤਾ ਸਾਫ ਕਰ ਦਿੱਤਾ ਹੈ ਅਤੇ ਮਾਲਿਆ ਦੀ ਅਪੀਲ ਰੱਦ ਕਰ ਦਿੱਤੀ ਹੈ। ਹਾਈ ਕੋਰਟ ਨੇ ਕਰੀਬ 1.145 ਅਰਬ ਪੌਂਡ ਦੀ ਰਾਸ਼ੀ ਵਸੂਲਨ ਦੇ ਸੰਬੰਧ 'ਚ 13 ਭਾਰਤੀ ਬੈਂਕ ਦੇ ਪੱਖ 'ਚ ਫੈਸਲਾ ਦਿੱਤਾ ਸੀ।  
ਜੱਜ ਐਂਡਰਿਊ ਹੇਨਸ਼ਾ ਨੇ ਮਾਲਿਆ ਦੀਆਂ ਜਾਇਦਾਦਾਂ ਜ਼ਬਤ ਕਰਨ 'ਤੇ ਰੋਕ ਲਗਾਉਣ ਤੋਂ ਮਨ੍ਹਾ ਕਰਦੇ ਹੋਏ ਉਸ ਨੂੰ ਅਪੀਲ ਕਰਨ ਦਾ ਅਧਿਕਾਰ ਦੇਣ ਤੋਂ ਮਨ੍ਹਾ ਕਰ ਦਿੱਤਾ। ਜੈਵਾਲਾ ਐਂਡ ਕੰਪਨੀ ਐੱਲ.ਐੱਲ.ਸੀ. ਦੇ ਸੀਨੀਅਰ ਵਕੀਲ ਕਾਰਤਿਕ ਮਿੱਤਲ ਨੇ ਕਿਹਾ ਕਿ ਅਪੀਲ ਨੂੰ ਮਨਜ਼ੂਰੀ ਦੇਣ ਤੋਂ ਮਨ੍ਹਾ ਕਰਨ ਤੋਂ ਬਾਅਦ ਹਾਈ ਕੋਰਟ ਦਾ ਫੈਸਲਾ ਹੀ ਅੰਤਿਮ ਹੋ ਗਿਆ ਹੈ। ਹੁਣ ਮਾਲਿਆ ਦੇ ਕੋਲ ਉਸ ਫੈਸਲੇ ਦੇ ਖਿਲਾਫ ਅਪੀਲ ਦਾ ਕੋਈ ਰਸਤਾ ਨਹੀਂ ਬਚਿਆ ਹੈ।


Related News