ਦੇਸ਼ ਭਰ ''ਚ ਇਕ ਰੇਟ ''ਚ ਸੋਨਾ ਵੇਚੇਗੀ ਮਾਲਾਬਾਰ ਗੋਲਡ

10/21/2020 5:19:26 PM

ਮੁੰਬਈ (ਭਾਸ਼ਾ) : ਸੋਨੇ ਅਤੇ ਹੀਰੇ ਦੇ ਗਹਿਣਿਆਂ ਦੇ ਪ੍ਰਚੂਨ ਸਟੋਰਾਂ ਦੀ ਆਪ੍ਰੇਟਿੰਗ ਕਰਨ ਵਾਲੀ ਕੰਪਨੀ ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਦੇਸ਼ ਭਰ 'ਚ ਸੋਨੇ ਦੀ ਇਕ ਸਮਾਨ ਕੀਮਤ ਦੀ ਮੁਹਿੰਮ ਦੀ ਬੁੱਧਵਾਰ ਯਾਨੀ ਅੱਜ ਸ਼ੁਰੂਆਤ ਕੀਤੀ।ਕੰਪਨੀ ਨੇ ਕਿਹਾ ਕਿ ਉਸ ਨੇ 'ਵਨ ਇੰਡੀਆ, ਵਨ ਗੋਲਡ ਰੇਟ' ਦੀ ਸ਼ੁਰੂਆਤ ਕੀਤੀ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ 'ਚ ਇਕ ਸਮਾਨ ਸੋਨੇ ਦੀ ਦਰ 'ਤੇ 100 ਫੀਸਦੀ ਬੀ. ਆਈ. ਐੱਸ. ਹਾਲਮਾਰਕ ਸੋਨੇ ਦੀ ਪੇਸ਼ਕਸ਼ ਕਰਦਾ ਹੈ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਵੱਡਾ ਐਲਾਨ, 30 ਲੱਖ ਸਰਕਾਰੀ ਕਾਮਿਆਂ ਨੂੰ ਮਿਲੇਗਾ ਦੀਵਾਲੀ ਬੋਨਸ

ਮਾਲਾਬਾਰ ਗਰੁੱਪ ਦੇ ਚੇਅਰਮੈਨ ਅਹਿਮਦ ਐੱਮ. ਪੀ. ਨੇ ਕਿਹਾ, 'ਕੋਵਿਡ-19 ਮਹਾਮਾਰੀ ਨਾਲ ਸਾਰੇ ਖੇਤਰਾਂ 'ਚ ਭਾਰੀ ਉਥਲ-ਪੁਥਲ ਮਚੀ ਹੋਈ ਹੈ ਪਰ ਸੋਨੇ ਦੀ ਮੰਗ ਲਗਾਤਾਰ ਵੱਧ ਬਣੀ ਹੋਈ ਹੈ। ਇਹ ਭਾਰਤੀ ਖਪਤਕਾਰਾਂ ਦੀ ਬੱਚਤ ਅਤੇ ਧਨ ਇਕੱਠਾ ਕਰਨ ਦੇ ਉਪਾਅ ਦੇ ਰੂਪ 'ਚ ਪੀਲੀ ਧਾਤੂ ਦੇ ਪ੍ਰਤੀ ਲਗਾਅ ਨੂੰ ਦਰਸਾਉਂਦਾ ਹੈ। 'ਵਨ ਇੰਡੀਆ ਵਨ ਗੋਲਡ ਰੇਟ' ਦੀ ਸਾਡੀ ਪਹਿਲ ਦਾ ਟੀਚਾ ਸ਼ੁੱਧਤਾ ਦੇ ਨਾਲ ਸਮਝੌਤਾ ਕੀਤੇ ਬਿਨਾਂ ਖਪਤਕਾਰਾਂ ਨੂੰ ਇਕ ਸਮਾਨ ਸੋਨੇ ਦੀ ਦਰ ਪ੍ਰਦਾਨ ਕਰਨਾ ਹੈ।'

ਇਹ ਵੀ ਪੜ੍ਹੋ: ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ 'ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ


cherry

Content Editor

Related News