ESIC ਮੈਂਬਰਾਂ ਨੂੰ ਵੱਡੀ ਰਾਹਤ, ਨਿੱਜੀ ਹਸਪਤਾਲ 'ਚ ਵੀ ਕਰਾ ਸਕੋਗੇ ਇਲਾਜ

Tuesday, Dec 08, 2020 - 07:18 PM (IST)

ESIC ਮੈਂਬਰਾਂ ਨੂੰ ਵੱਡੀ ਰਾਹਤ, ਨਿੱਜੀ ਹਸਪਤਾਲ 'ਚ ਵੀ ਕਰਾ ਸਕੋਗੇ ਇਲਾਜ

ਨਵੀਂ ਦਿੱਲੀ— ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦਾ ਫਾਇਦਾ ਲੈ ਰਹੇ ਕਰਮਚਾਰੀ ਐਮਰਜੈਂਸੀ 'ਚ ਕਿਸੇ ਵੀ ਹਸਪਤਾਲ 'ਚ ਇਲਾਜ ਕਰਾ ਸਕਣਗੇ, ਫਿਰ ਭਾਂਵੇ ਉਹ ਸੂਚੀਬੱਧ ਜਾਂ ਗੈਰ-ਸੂਚੀਬੱਧ ਹੋਣ। ਇਹ ਫੈਸਲਾ ਉਨ੍ਹਾਂ ਲੋਕਾਂ ਲਈ ਬਹੁਤ ਵੱਡੀ ਰਾਹਤ ਹੈ, ਜਿਨ੍ਹਾਂ ਨੂੰ ਐਮਰਜੈਂਸੀ ਦਾ ਖ਼ਤਰਾ ਰਹਿੰਦਾ ਹੈ, ਜਿਵੇਂ ਦਿਲ ਦੇ ਰੋਗ ਮਾਮਲੇ 'ਚ। ਇਸ ਫੈਸਲੇ ਤੋਂ ਪਹਿਲਾਂ ਈ. ਐੱਸ. ਆਈ. ਸੀ. ਦੇ ਮੈਂਬਰਾਂ ਨੂੰ ਕਿਸੇ ਈ. ਐੱਸ. ਆਈ. ਸੀ. ਡਿਸਪੈਂਸਰੀ ਜਾਂ ਹਸਪਤਾਲ ਜਾਣਾ ਹੁੰਦਾ ਸੀ। ਪ੍ਰਾਈਵੇਟ ਹਸਪਤਾਲ 'ਚ ਜਾਣ ਲਈ ਪਹਿਲਾਂ ਰੈਫਰਲ ਦੀ ਲੋੜ ਹੁੰਦੀ ਸੀ। ਹੁਣ ਇਹ ਜ਼ਰੂਰੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ- ਬੁਲੇਟ ਟਰੇਨ ਨਾਲ ਜੁੜੇਗੀ ਦਿੱਲੀ-ਆਯੁੱਧਿਆ, ਡੀ. ਪੀ. ਆਰ. 'ਤੇ ਹੋ ਰਿਹੈ ਕੰਮ

ਟ੍ਰੇਡ ਯੂਨੀਅਨ ਕੋ-ਆਰਡੀਨੇਸ਼ਨ ਕਮੇਟੀ (ਟੀ. ਯੂ. ਸੀ. ਸੀ.) ਦੇ ਜਨਰਲ ਸੈਕਟਰੀ ਐੱਸ. ਪੀ. ਤਿਵਾੜੀ ਨੇ ਦੱਸਿਆ ਕਿ 'ਦਿਲ ਦੇ ਦੌਰੇ' ਵਰਗੇ ਮਾਮਲਿਆਂ 'ਚ ਤੁਰੰਤ ਹਸਪਤਾਲ 'ਚ ਦਾਖ਼ਲ ਹੋਣਾ ਪੈਂਦਾ ਹੈ, ਅਜਿਹੇ 'ਚ ਈ. ਐੱਸ. ਆਈ. ਸੀ. ਡਿਸਪੈਂਸਰੀ ਜਾਂ ਹਸਪਤਾਲ 'ਚ ਜਾ ਕੇ ਰੈਫਰਲ ਲੈਣ 'ਚ ਪ੍ਰੇਸ਼ਾਨੀ ਹੁੰਦੀ ਸੀ ਕਿਉਂਕਿ ਇਸ ਲਈ ਸਮਾਂ ਨਹੀਂ ਹੁੰਦਾ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਬੋਰਡ ਬੈਠਕ 'ਚ ਇਸ ਤਰ੍ਹਾਂ ਦੀ ਰੈਫਰਲ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਕਰਮਚਾਰੀ ਰਾਜ ਬੀਮਾ ਨਿਗਮ ਦੇ ਮੈਂਬਰ ਐਮਰਜੈਂਸੀ 'ਚ ਕਿਸੇ ਵੀ ਸੂਚੀਬੱਧ ਜਾਂ ਗੈਰ-ਸੂਚੀਬੱਧ ਪ੍ਰਾਈਵੇਟ ਹਸਪਤਾਲ 'ਚ ਜਾ ਸਕਣਗੇ।

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ

ਗੈਰ-ਸੂਚੀਬੱਧ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੀ ਸ਼ਰਤ-
ਇਨ੍ਹਾਂ ਦੋਹਾਂ ਤਰ੍ਹਾਂ ਦੇ ਹਸਪਤਾਲਾਂ 'ਚ ਇਲਾਜ ਕਰਾਉਣ 'ਚ ਫਰਕ ਇਹ ਰਹੇਗਾ ਕਿ ਸੂਚੀ 'ਚ ਸ਼ਾਮਲ ਹਸਪਤਾਲ 'ਚ ਇਲਾਜ ਕੈਸ਼ਲੈੱਸ ਹੋਵੇਗਾ। ਉੱਥੇ ਹੀ, ਗੈਰ-ਸੂਚੀਬੱਧ ਹਸਪਤਾਲ 'ਚ ਇਲਾਜ ਕਰਾਉਣ 'ਤੇ ਸੈਂਟਰਲ ਗਵਰਨਮੈਂਟ ਹੈਲਸ ਸਰਵਿਸਿਜ਼ ਕੀਮਤ 'ਤੇ ਭੁਗਤਾਨ ਮਿਲੇਗਾ। ਸੂਚੀ 'ਚ ਨਾ ਸ਼ਾਮਲ ਨਿੱਜੀ ਹਸਪਤਾਲ 'ਚ ਇਲਾਜ ਉਦੋਂ ਕਰਵਾਇਆ ਜਾ ਸਕੇਗਾ, ਜਦੋਂ ਈ. ਐੱਸ. ਆਈ. ਸੀ. ਮੈਂਬਰ ਦੇ ਨੇੜੇ-ਤੇੜੇ ਤਕਰੀਬਨ 10 ਕਿਲੋਮੀਟਰ ਤੱਕ ਕੋਈ ਈ. ਐੱਸ. ਆਈ. ਸੀ. ਜਾਂ ਸੂਚੀ 'ਚ ਸ਼ਾਮਲ ਹਸਪਤਾਲ ਨਹੀਂ ਹੋਵੇਗਾ।


author

Sanjeev

Content Editor

Related News