ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ

Friday, Nov 03, 2023 - 08:43 PM (IST)

ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ

ਆਟੋ ਡੈਸਕ- ਨਵੰਬਰ ਮਹੀਨੇ 'ਚ ਮਹਿੰਦਰਾ ਦੀ ਗੱਡੀ ਖ਼ਰੀਦਣ ਦਾ ਸ਼ਾਨਦਾਰ ਮੌਕਾ ਹੈ। ਕੰਪਨੀ XUV400 ਈਵੀ, XUV300 ਅਤੇ ਬਲੈਰੋ ਨਿਓ ਕੰਸੈਪਟ ਐੱਸ.ਯੂ.ਵੀ., ਮਰਾਜ਼ੋ ਐੱਮ.ਪੀ.ਵੀ. ਅਤੇ ਬਲੈਰੋ ਐੱਸ.ਯੂ.ਵੀ. 'ਤੇ ਜ਼ਬਰਦਸਤ ਡਿਸਕਾਊਂਟ ਦੇ ਰਹੀ ਹੈ। ਜਾਣਦੇ ਹਾਂ ਕਿ ਕਿਹੜੇ ਮਾਡਲ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

ਮਹਿੰਦਰਾ XUV400

ਮਹਿੰਦਰਾ ਦੀ ਇਸ ਆਲ-ਇਲੈਕਟ੍ਰਿਕ ਦੇ ਟਾਪ-ਸਪੇਕ ਈ.ਐੱਲ. ਵੇਰੀਐਂਟ 'ਤੇ 3.5 ਲੱਖ ਰੁਪਏ ਅਤੇ ਈ.ਐੱਸ.ਸੀ. ਦੇ ਨਾਲ ਈ.ਐੱਲ. ਵੇਰੀਐਂਟ ਲਈ 3 ਲੱਖ ਰੁਪਏ ਤਕ ਅਤੇ ਹੇਠਲੇ ਸਪੇਕ ਈ.ਸੀ. 'ਤੇ 1.5 ਲੱਖ ਰੁਪਏ ਤਕ ਦਾ ਕੈਸ਼ ਡਿਸਕਾਊਂਟ ਦਾ ਲਾਭ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

PunjabKesari

ਮਹਿੰਦਰਾ XUV300

ਮਹਿੰਦਰਾ XUV300 'ਤੇ 1.2 ਲੱਖ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਹਾਲਾਂਕਿ ਗਾਹਕ ਸਿਰਫ ਇਸਦੇ ਟਾਪ-ਸਪੇਕ W8 ਵੇਰੀਐਂਟ 'ਤੇ 95,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 25,000 ਰੁਪਏ ਦੇ Genuine Mahindra Accessories ਦਾ ਲਾਭ ਲੈ ਸਕਦੇ ਹਨ। ਇਸਤੋਂ ਇਲਾਵਾ W6 ਵੇਰੀਐਂਟ 'ਤੇ 55,000 ਰੁਪਏ ਦੀ ਨਕਦ ਛੋਟ ਅਤੇ 25,000 ਰੁਪਏ ਦੀ ਅਸੈਸਰੀਜ਼ ਸ਼ਾਮਲ ਹੈ। 

ਇਹ ਵੀ ਪੜ੍ਹੋ- ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'

PunjabKesari

ਮਹਿੰਦਰਾ ਮਰਾਜ਼ੋ

ਮਹਿੰਦਰਾ ਮਰਾਜ਼ੋ 'ਤੇ ਇਸ ਮਹੀਨੇ 58,300 ਰੁਪਏ ਦੇ ਕੈਸ਼ ਡਿਸਕਾਊਂਟ ਅਤੇ 15000 ਰੁਪਏ ਦੀ ਅਸੈਸਰੀਜ਼ ਡਿਸਕਾਊਂਟ ਦੇ ਨਾਲ ਬਚਤ ਦਾ ਆਫਰ ਦਿੱਤਾ ਜਾ ਰਿਹਾ ਹੈ। ਇਹ ਲਾਭ ਮਰਾਜ਼ੋਨ ਰੇਂਜ 'ਚ ਬੇਸ ਐੱਮ2 ਵੇਰੀਐਂਟ ਤੋਂ ਲੈ ਕੇ ਟਾਪ-ਸਪੇਕ ਐੱਮ6+ ਟ੍ਰਿਮ ਤਕ ਉਪਲੱਬਧ ਹੈ। 

ਇਹ ਵੀ ਪੜ੍ਹੋ- ਮੋਬਾਇਲ ਨਾਲ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਜਾ ਸਕਦੀ ਹੈ ਤੁਹਾਡੀ ਜਾਨ

PunjabKesari

ਮਹਿੰਦਰਾ ਬਲੈਰੋ

ਮਹਿੰਦਰਾ ਬਲੈਰੋ 'ਤੇ ਇਸ ਮਹੀਨੇ 70,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਬੀ4 ਟ੍ਰਿਮ ਨੂੰ ਇਸਦੀ ਸਟਿਕਰ ਕੀਮਤ (20,000 ਰੁਪਏ ਦੇ ਸਾਮਾਨ ਸਮੇਤ) 'ਚ 50,000 ਰੁਪਏ ਦੀ ਛੋਟ ਮਿਲਦੀ ਹੈ, ਜਦਕਿ ਬੀ6 ਅਤੇ ਬੀ6 ਵਿਕਲਪਿਕ ਟ੍ਰਿਮ ਨੂੰ 35,000 ਰੁਪਏ ਅਤੇ 70,000 ਰੁਪਏ ਦੀ ਛੋਟ ਦਿੱਤੀ ਹੈ।

PunjabKesari

ਮਹਿੰਦਰਾ ਬਲੈਰੋ ਨਿਓ

ਬਲੈਰੋ ਨਿਓ ਦੇ ਟਾਪ-ਸਪੇਕ N10 ਅਤੇ N10 ਆਪਟ ਵੇਰੀਐਂਟ ਲਈ 50,000 ਰੁਪਏ ਦੇ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਉਥੇ ਹੀ ਇਸਦੇ N8 ਅਤੇ N4 ਵੇਰੀਐਂਟ 'ਤੇ 31,000 ਅਤੇ 25,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਇਨ੍ਹਾਂ ਫਾਇਦਿਆਂ 'ਚ 20,000 ਰੁਪਏ ਦੀ ਅਸੈਸਰੀਜ਼ ਸ਼ਾਮਲ ਹੈ।

ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ


author

Rakesh

Content Editor

Related News