ਇਨੋਵਾ ਨੂੰ ਟੱਕਰ ਦੇਵੇਗੀ ਮਹਿੰਦਰਾ ਦੀ ਇਹ ਕਾਰ, ਤਸਵੀਰ ਹੋਈ ਲੀਕ

Monday, Jun 19, 2017 - 11:14 PM (IST)

ਨਵੀਂ ਦਿੱਲੀ — ਮਹਿੰਦਰਾ, ਜ਼ਾਇਲੋ ਦੀ ਰਿਪਲੇਸਮੇਂਟ ਟੋਇਟਾ ਇਨੋਵਾ ਦਾ ਰਾਈਵਲ ਲਿਆਉਣ 'ਚ ਜੁੱਟ ਗਈ ਹੈ। ਮਹਿੰਦਰਾ ਦੀ ਐੱਮ.ਪੀ.ਵੀ (ਮਲਟੀ ਪਰਪਰ ਵ੍ਹੀਕਲ) ਦੀ ਟੈਸਟਿੰਗ ਦੌਰਾਨ ਦੀਆਂ ਤਸਵੀਰਾਂ ਲੀਕ ਹੋਈਆਂ ਹਨ। ਚੇਨਈ 'ਚ ਇਨੋਵਾ ਨੂੰ ਟੱਕਰ ਦੇਣ ਆ ਰਹੀ ਇਸ ਐੱਮ.ਪੀ.ਵੀ ਨੂੰ ਵੇਖਿਆ ਗਿਆ ਹੈ। ਚੇਨਈ 'ਚ ਹੀ ਮਹਿੰਦਰਾ ਦੇ ਵ੍ਹੀਕਲ ਡਿਵੇਲਪਮੇਂਟ ਸੈਂਟਰ - ਰਿਸਰਚ ਵੈਲੀ 'ਚ ਇਸ ਦਾ ਪ੍ਰੋਡਕਸ਼ਨ ਹੋਵੇਗਾ। 
ਲੀਕ ਹੋਈਆਂ ਤਸਵੀਰਾਂ ਅਨੁਸਾਰ, ਇਸ 'ਚ ਐੱਲ.ਈ.ਡੀ ਹੈੱਡਲੈਂਪ (ਡੇਟਾਇਮ ਰਿਨਿੰਗ ਲੈਂਪਸ ਦੇ ਨਾਲ), ਰੀਅਰ ਵਿੰਡੋ ਸਕ੍ਰੀਨ ਵਾਈਪਰ ਦਿੱਤੇ ਗਏ ਹਨ। ਨਾਲ ਹੀ ਟੱਚ    ਸਕ੍ਰੀਨ ਇਨਫੋਟੇਨਮੇਂਟ ਸਿਸਟਮ, ਆਟੋ ਕਲਾਈਮੇਟ ਕੰਟਰੋਲ, 7 ਸੀਟ ਕਨਫਿਗਰੇਸ਼ਨ ਨਾਲ ਇਸ ਨੂੰ ਲੈਸ ਰੱਖਿਆ ਗਿਆ ਹੈ। 
ਇਸ ਕਾਰ ਨੂੰ ਮੋਨੋਕਾੱਕ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ, ਜੋ ਮਹਿੰਦਰਾ ਦੇ ਨਾਰਥ ਅਮਰੀਕਨ ਟੈਕਨੀਕਲ ਸੇਂਟਰ ਟ੍ਰਾਈ ਮਿਸ਼ੀਗਨ 'ਚ ਹੈ। ਕਿਹਾ ਜਾ ਰਿਹਾ ਹੈ ਕਿ ਇਹ 1.99 ਤੋਂ 2.2 ਲੀਟਰ ਐੱਮ-ਹਾੱਕ ਇੰਜਣ ਨਾਲ ਪਾਵਰਡ ਕਾਰ ਹੋਵੇਗੀ। 1.99 ਲੀਟਰ ਡੀਜ਼ਲ ਇੰਜਣ 140 ਐੱਚਪੀ ਦੀ ਪਾਵਰ ਅਤੇ 320 ਐੱਨਐੱਮ ਦਾ ਟਾਰਕ ਜੇਨਰੇਟ ਕਰਨ ਦੇ ਸਮਰੱਥ ਹੋਵੇਗਾ। 2.2 ਲੀਟਰ ਇੰਜਣ 140 ਐੱਚਪੀ ਦੀ ਪਾਵਰ ਅਤੇ 330 ਐੱਨਐੱਮ ਦਾ ਟਾਰਕ ਜੇਨਰੇਟ ਕਰਨ ਦੇ ਸਮਰੱਥ ਹੈ। 
ਅੰਦਾਜ਼ਾ ਇੱਥੋਂ ਤੱਕ ਹੈ ਕਿ ਇਸ 'ਚ ਜ਼ਾਇਲੋ ਦਾ ਸੇਮ ਇੰਜਣ ਦਿੱਤਾ ਜਾਵੇਗਾ। ਇਸ ਦਾ ਸਿੱਧਾ ਮੁਕਾਬਲਾ ਇਨੋਵਾ, ਅਰਟਿਗਾ ਨਾਲ ਹੋਵੇਗਾ। ਇੰਜਣ ਨੂੰ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਕਨੈਕਟ ਰੱਖਿਆ ਗਿਆ ਹੈ ਅਤੇ ਫਰੰਟ ਵ੍ਹੀਲ ਡ੍ਰਾਈਵ 'ਤੇ ਇਹ ਬੇਜਡ ਹੈ। ਮਹਿੰਦਰਾ ਨੂੰ ਇਸ ਦੇ ਅਗਲੇ ਸਾਲ ਲਾਂਚ ਕਰਨ ਦੀ ਸੰਭਾਵਨਾ ਹੈ। ਇਨੋਵਾ ਕ੍ਰਿਸਟਾ ਇਸ ਦੀ ਮੁੱਖ ਰਾਈਵਲ ਕਾਰ ਹੋਵੇਗੀ।


Related News