ਮਹਿੰਦਰਾ ਹਾਲੀਡੇ ਦੇ ਮੁਨਾਫੇ ''ਚ 21.4 ਫੀਸਦੀ ਦਾ ਵਾਧਾ

Wednesday, May 09, 2018 - 11:57 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਹਾਲੀਡੇ ਦਾ ਮੁਨਾਫਾ 21.4 ਫੀਸਦੀ ਵਧ ਕੇ 38.6 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਹਾਲੀਡੇ ਦਾ ਮੁਨਾਫਾ 31.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਹਾਲੀਡੇ ਦੀ ਆਮਦਨ 2.5 ਫੀਸਦੀ ਘੱਟ ਕੇ 296.1 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਹਾਲੀਡੇ ਦੀ ਆਮਦਨ 303.7 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਮਹਿੰਦਰਾ ਹਾਲੀਡੇ ਦਾ ਐਬਿਟਡਾ 59.2 ਕਰੋੜ ਰੁਏ ਤੋਂ ਵਧ ਕੇ 62.4 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਮਹਿੰਦਰਾ ਹਾਲੀਡੇ ਦਾ ਐਬਿਟਡਾ ਮਾਰਜਨ 19.5 ਫੀਸਦੀ ਤੋਂ ਵਧ ਕੇ 21.1 ਫੀਸਦੀ ਰਿਹਾ ਹੈ। 


Related News