ਕਿਸਾਨਾਂ ਲਈ ਜ਼ਰੂਰੀ ਖ਼ਬਰ, ਨਵੇਂ ਸਾਲ ਤੋਂ ਮਹਿੰਗੇ ਹੋਣਗੇ ਮਹਿੰਦਰਾ ਟਰੈਕਟਰ

Tuesday, Dec 22, 2020 - 09:39 PM (IST)

ਕਿਸਾਨਾਂ ਲਈ ਜ਼ਰੂਰੀ ਖ਼ਬਰ, ਨਵੇਂ ਸਾਲ ਤੋਂ ਮਹਿੰਗੇ ਹੋਣਗੇ ਮਹਿੰਦਰਾ ਟਰੈਕਟਰ

ਨਵੀਂ ਦਿੱਲੀ- ਜਨਵਰੀ 2021 ਵਿਚ ਮਹਿੰਦਰਾ ਦਾ ਨਵਾਂ ਟਰੈਕਟਰ ਖ਼ਰੀਦਣ ਦੀ ਯੋਜਨਾ ਹੈ ਤਾਂ ਤੁਹਾਨੂੰ ਹੁਣ ਜੇਬ ਢਿੱਲੀ ਕਰਨੀ ਪਵੇਗੀ। ਲਾਗਤ ਵਧਣ ਦੇ ਅਸਰ ਨੂੰ ਘੱਟ ਕਰਨ ਲਈ ਮਹਿੰਦਰਾ ਐਂਡ ਮਹਿੰਦਰਾ ਜਨਵਰੀ ਤੋਂ ਕੀਮਤਾਂ ਵਿਚ ਵਾਧਾ ਕਰਨ ਜਾ ਰਹੀ ਹੈ।

ਕੰਪਨੀ ਨੇ ਕਿਹਾ ਕਿ ਉਸ ਦੀ ਟਰੈਕਟਰ ਇਕਾਈ ਨੇ 1 ਜਨਵਰੀ 2021 ਤੋਂ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮਹਿਦੰਰਾ ਨੇ ਕਿਹਾ ਕਿ ਨਿਰਮਾਣ ਲਾਗਤ ਵੱਧੀ ਗਈ ਹੈ, ਕਮੋਡਿਟੀ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ।

ਇਸ ਤੋਂ ਪਿਛਲੇ ਹਫ਼ਤੇ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਸਾਰੇ ਯਾਤਰੀ ਅਤੇ ਵਪਾਰਕ ਵਾਹਨਾਂ ਦੀ ਕੀਮਤ ਵੀ 1 ਜਨਵਰੀ 2021 ਤੋਂ ਵਧਾਉਣ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਟਰੈਕਟਰਾਂ ਦੀਆਂ ਕੀਮਤਾਂ ਵਿਚ ਕਿੰਨਾ ਵਾਧਾ ਹੋਵੇਗਾ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਕੰਪਨੀ ਨੇ ਕਿਹਾ ਹੈ ਕਿ ਵਧੀ ਲਾਗਤ ਦਾ ਕੁਝ ਭਾਰ ਹੀ ਗਾਹਕਾਂ 'ਤੇ ਪਾਇਆ ਜਾਵੇਗਾ।

ਇਹ ਵੀ ਪੜ੍ਹੋ- ਜਨਵਰੀ ਤੋਂ ਟਾਟਾ ਦੇ ਵਾਹਨ ਤੇ BMW ਕਾਰਾਂ ਖ਼ਰੀਦਣਾ ਹੋ ਜਾਏਗਾ ਮਹਿੰਗਾ

ਗੌਰਤਲਬ ਹੈ ਕਿ ਜਨਵਰੀ ਤੋਂ ਲਗਭਗ ਸਾਰੀਆਂ ਪ੍ਰ੍ਮੁੱਖ ਵਾਹਨ ਕੰਪਨੀਆ ਕੀਮਤਾਂ ਵਿਚ ਵਾਧਾ ਕਰਨ ਜਾ ਰਹੀਆਂ ਹਨ। ਨਵੰਬਰ ਵਿਚ ਮਹਿੰਦਰਾ ਦੀ ਕੁੱਲ ਟਰੈਕਟਰ ਵਿਕਰੀ 32,726 ਇਕਾਈ ਰਹੀ ਹੈ, ਜੋ ਨਵੰਬਰ 2019 ਵਿਚ 21,031 ਰਹੀ ਸੀ। ਹਾਲਾਂਕਿ, ਅਕਤੂਬਰ 2020 ਦੀ ਤੁਲਨਾ ਵਿਚ ਇਹ 29.70 ਫ਼ੀਸਦੀ ਘੱਟ ਰਹੀ, ਜਿਸ ਦੌਰਾਨ ਕੰਪਨੀ ਦੇ 46,558 ਟਰੈਕਟਰ ਵਿਕੇ ਸਨ।

ਟਰੈਕਟਰ ਮਹਿੰਗੇ ਹੋਣ ਨੂੰ ਲੈ ਕੇ ਕੀ ਹੈ ਤੁਹਾਡੀ ਟਿੱਪਣੀ, ਕੁਮੈਂਟ ਬਾਕਸ ਵਿਚ ਕਰੋ ਸਾਂਝੀ


author

Sanjeev

Content Editor

Related News