ਮਹਿੰਦਰਾ ਲਾਈਫਸਪੇਸ ਨੂੰ ਮਿਲ ਸਕਦੀ ਹੈ ਮੁੰਬਈ ਵਿੱਚ ਸੋਸਾਇਟੀਆਂ ਦੇ ਪੁਨਰ ਵਿਕਾਸ ਦੀ ਜ਼ਿੰਮੇਵਾਰੀ
Monday, Sep 26, 2022 - 05:02 PM (IST)

ਨਵੀਂ ਦਿੱਲੀ : ਇਸ ਵਿੱਤੀ ਸਾਲ ਦੌਰਾਨ ਰੀਅਲ ਅਸਟੇਟ ਮਹਿੰਦਰਾ ਕੰਪਨੀ ਲਾਈਫਸਪੇਸ ਡਿਵੈਲਪਰਜ਼ ਨੂੰ ਮੁੰਬਈ ਦੀਆਂ ਦੋ ਰਿਹਾਇਸ਼ੀ ਸੁਸਾਇਟੀਆਂ ਦੇ ਪੁਨਰ ਵਿਕਾਸ ਨਾਲ ਸਬੰਧਤ ਪ੍ਰਾਜੈਕਟ ਮਿਲਣ ਦੀ ਉਮੀਦ ਹੈ। ਮਹਿੰਦਰਾ ਲਾਈਫਸਪੇਸ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਇਹ ਮੁੱਖ ਕਾਰਜਕਾਰੀ ਅਧਿਕਾਰੀ ਅਰਵਿੰਦ ਸੁਬਰਾਮਨੀਅਨ ਨੇ ਜਾਣਕਾਰੀ ਸਾਂਝਜੀ ਕਰਦੇ ਹੋਏ ਕਿਹਾ ਕਿ ਕੰਪਨੀ ਆਪਣੀ ਵਿਸਥਾਰ ਯੋਜਨਾਵਾਂ ਦੇ ਹਿੱਸੇ ਵਜੋਂ ਡਾਟਾ ਸੈਂਟਰਾਂ ਨੂੰ ਵਿਕਸਤ ਕਰਨ ਦੀ ਵੀ ਉਮੀਦ ਕਰਦੀ ਹੈ।
ਮਹਿੰਦਰਾ ਲਾਈਫਸਪੇਸ ਡਿਵੈਲਪਰਜ਼ ਲਿਮਿਟੇਡ ਮਹਿੰਦਰਾ ਗਰੁੱਪ ਦੀ ਰੀਅਲ ਅਸਟੇਟ ਇਕਾਈ ਹੈ। ਕੰਪਨੀ ਆਪਣੇ ਮੌਜੂਦਾ ਵੱਡੇ ਏਕੀਕ੍ਰਿਤ ਉਦਯੋਗਿਕ ਪਾਰਕਾਂ ਵਿੱਚ ਉਦਯੋਗਿਕ ਅਤੇ ਵੇਅਰਹਾਊਸਿੰਗ ਸੈਕਟਰਾਂ ਨੂੰ ਵਿਕਸਤ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਸੀਨੀਅਰ ਨਾਗਰਿਕਾਂ ਲਈ ਰਿਹਾਇਸ਼ ਬਣਾਉਣ 'ਤੇ ਵੀ ਵਿਚਾਰ ਕਰ ਸਕਦੀ ਹੈ।
ਸੁਬਰਾਮਨੀਅਮ ਨੇ ਦੱਸਿਆ ਕਿ ਅਜਿਹੀਆਂ ਬਹੁਤ ਸਾਰੀਆਂ ਸੁਸਾਇਟੀਆਂ ਮੁੜ ਵਿਕਾਸ ਲਈ ਆ ਰਹੀਆਂ ਹਨ ਜੋ ਅਤੀਤ 'ਚ ਲੋਕਲ ਡਿਵੈਲਪਰਾਂ ਹੋਏ ਮਾੜੇ ਤਜ਼ਰਬੇ ਕਾਰਨ ਜਾਂ ਵੱਖ-ਵੱਖ ਵਿੱਤੀ ਕਾਰਨਾਂ ਕਰਕੇ ਪ੍ਰੋਜੈਕਟ ਨੂੰ ਅੱਗੇ ਨਹੀਂ ਲਿਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਿੰਦਰਾ ਬ੍ਰਾਂਡ ਸੁਸਾਇਟੀ ਦੇ ਮੈਂਬਰਾਂ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ। ਇਸ ਦਾ ਹਮੇਸ਼ਾ ਸੁਸਾਇਟੀ ਦੇ ਮੈਂਬਰਾਂ ਦੀਆਂ ਜਰੂਰਤਾਂ ਦਾ ਧਿਆਨ ਰੱਖਦੇ ਹਨ।