ਮਹਿੰਦਰਾ ਦਾ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਦੇਵੇਗੀ ਇੰਨੀ ਭਾਰੀ ਛੋਟ!
Thursday, Nov 05, 2020 - 09:34 PM (IST)
ਨਵੀਂ ਦਿੱਲੀ— ਮਹਿੰਦਰਾ ਤਿਉਹਾਰੀ ਮੌਸਮ 'ਚ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ ਲੈ ਕੇ ਆਈ ਹੈ। ਮਹਿੰਦਰਾ ਨੇ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਗੱਡੀ ਖਰੀਦਣ 'ਤੇ ਵਿਸ਼ੇਸ਼ ਛੋਟ ਦੇ ਨਾਲ-ਨਾਲ ਘੱਟ ਵਿਆਜ ਦਰ ਅਤੇ ਆਸਾਨ ਈ. ਐੱਮ. ਆਈ. ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ।
ਮਹਿੰਦਰਾ ਉਸ ਦੀ ਨਵੀਂ ਗੱਡੀ ਖਰੀਦਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਮੌਜੂਦਾ ਸਮੇਂ ਦਿੱਤੇ ਜਾ ਰਹੇ ਆਫ਼ਰਾਂ ਤੋਂ ਇਲਾਵਾ 11,000 ਰੁਪਏ ਦੀ ਹੋਰ ਛੋਟ ਦੇਵੇਗੀ।
ਇਸ ਦੇ ਨਾਲ ਹੀ ਮਹਿੰਦਰਾ ਦੀ ਗੱਡੀ ਖਰੀਦਣ 'ਤੇ ਪ੍ਰੋਸੈਸਿੰਗ ਫੀਸ 'ਚ ਵੀ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਈ. ਐੱਮ. ਆਈ. 'ਤੇ ਗੱਡੀ ਖਰੀਦਣ 'ਤੇ ਸਰਕਾਰੀ ਮੁਲਾਜ਼ਮਾਂ ਲਈ ਘੱਟੋ-ਘੱਟ 7.25 ਫੀਸਦੀ ਦੀ ਵਿਆਜ ਦਰ ਲਾਗੂ ਹੋਵੇਗੀ। ਇਸ ਦੇ ਨਾਲ ਹੀ 8 ਸਾਲਾਂ ਤੱਕ ਲਈ ਫਾਈਨੈਂਸਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਨਿੱਜੀ ਯੂਟਿਲਟੀ ਵ੍ਹੀਕਲ ਲਈ ਈ. ਐੱਮ. ਆਈ. ਘੱਟੋ-ਘੱਟ 799 ਰੁਪਏ ਪ੍ਰਤੀ ਲੱਖ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।
ਗੱਡੀ 'ਤੇ ਆਸਾਨ ਈ. ਐੱਮ. ਆਈ. ਸੁਵਿਧਾ ਦੇਣ ਲਈ ਕੰਪਨੀ ਨੇ ਕਈ ਫਾਈਨੈਂਸ ਪਾਰਟਨਰਾਂ ਨਾਲ ਜੋੜੇ ਹਨ। ਕੰਪਨੀ ਵੱਲੋਂ ਸ਼ੋਅਰਮੂ ਅਤੇ ਵਰਕਸ਼ਾਪ 'ਤੇ ਸੰਪਰਕ ਰਹਿਤ ਭੁਗਤਾਨ ਦੀ ਵੀ ਸੁਵਿਧਾ ਦਿੱਤੀ ਗਈ ਹੈ। ਮਹਿੰਦਰਾ ਨੇ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ ਕੰਪਨੀ ਦੇ ਨਜ਼ਦੀਕੀ ਡੀਲਰਸ਼ਿਪ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਮਹਿੰਦਰਾ ਥਾਰ ਦੀ ਡਿਲਿਵਰੀ ਹਾਲ ਹੀ 'ਚ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਕੰਪਨੀ ਨੂੰ ਥਾਰ ਲਈ 20,000 ਬੁਕਿੰਗ ਪ੍ਰਾਪਤ ਹੋ ਚੁੱਕੀ ਹੈ। ਨਵੀਂ ਥਾਰ ਦੀ ਡਿਲਿਵਰੀ ਲੈਣ ਲਈ ਹੁਣ 5 ਤੋਂ 7 ਮਹੀਨਿਆਂ ਦੀ ਉਡੀਕ ਕਰਨੀ ਪੈ ਸਕਦੀ ਹੈ। ਮੌਜੂਦਾ ਸਮੇਂ ਕੰਪਨੀ 2,000 ਨਵੀਆਂ ਥਾਰ ਰੋਜ਼ਾਨਾ ਬਣਾ ਰਹੀ ਹੈ, ਜਨਵਰੀ ਤੋਂ ਕੰਪਨੀ ਇਸ ਦੀ ਗਿਣਤੀ ਵਧਾ ਕੇ 3,000 ਪ੍ਰਤੀ ਦਿਨ ਕਰੇਗੀ।