ਮਹਿੰਦਰਾ ਨੇ ਦੱਖਣੀ ਅਫਰੀਕਾ ’ਚ ਇਕ ਮਹੀਨੇ ’ਚ ਰਿਕਾਰਡ ਗਿਣਤੀ ’ਚ ਵਾਹਨ ਵੇਚੇ

Saturday, Feb 05, 2022 - 05:07 PM (IST)

ਮਹਿੰਦਰਾ ਨੇ ਦੱਖਣੀ ਅਫਰੀਕਾ ’ਚ ਇਕ ਮਹੀਨੇ ’ਚ ਰਿਕਾਰਡ ਗਿਣਤੀ ’ਚ ਵਾਹਨ ਵੇਚੇ

ਜੋਹਾਨਸਬਰਗ (ਭਾਸ਼ਾ) – ਵਾਹਨ ਨਿਰਮਾਤਾ ਮਹਿੰਦਰਾ ਦੀ ਦੱਖਣੀ ਅਫਰੀਕਾ ਸਥਿਤ ਇਕਾਈ ਨੇ ਮਾਸਿਕ ਵਿਕਰੀ ਦਾ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਨੇ ਦੇਸ਼ ’ਚ ਆਪਣੇ ਵਾਹਨਾਂ ਦੀ ਵਿਕਰੀ 18 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਨੈਸ਼ਨਲ ਐਸੋਸੀਏਸ਼ਨ ਆਫ ਆਟੋਮੋਬਾਇਲ ਮੈਨੂਫੈਕਚਰਰਸ ਆਫ ਸਾਊਥ ਅਫਰੀਕਾ (ਐੱਨ. ਏ. ਏ. ਐੱਮ. ਐੱਸ. ਏ.) ਮੁਤਾਬਕ ਮਹਿੰਦਰਾ ਨੇ ਜਨਵਰੀ 2020 ’ਚ ਇੱਥੇ 1,010 ਵਾਹਨ ਵੇਚੇ ਜੋ ਵਿਕਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਅਤੇ 2021 ’ਚ ਇਸੇ ਮਹੀਨੇ ਦੇ ਮੁਕਾਬਲੇ 77 ਫੀਸਦੀ ਵੱਧ ਹੈ।

ਸਥਾਨਕ ਤੌਰ ’ਤੇ ਨਿਰਮਿਤ ਮਹਿੰਦਰਾ ਪਿਕਅਪ, ਕੰਪਨੀ ਦਾ ਸਭ ਤੋਂ ਵੱਧ ਵਿਕਣ ਵਾਲਾ ਵਾਹਨ ਬਣਿਆ ਹੋਇਆ ਹੈ ਅਤੇ ਜਨਵਰੀ ’ਚ ਇਸ ਮਾਡਲ ਦੀਆਂ 618 ਗੱਡੀਆਂ ਵਿਕਰੀਆਂ। ਮਹਿੰਦਰਾ ਸਾਊਥ ਅਫਰੀਕਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਗੁਪਤਾ ਨੇ ਕਿਹਾ ਕਿ ਵਿਕਰੀ ਦੇ ਨਵੇਂ ਰਿਕਾਰਡ ਕਾਰਨ ਸਕਾਰਾਤਮਕ ਮਾਹੌਲ ਬਣਿਆ ਹੈ ਅਤੇ ਇਹ ਉਮੀਦ ਹੈ ਕਿ ਇਹ ਸਾਲ ਮਹਿੰਦਰਾ ਲਈ ਬਹੁਤ ਰੁਝਾਨ ਭਰਿਆ ਰਹਿਣ ਵਾਲਾ ਹੈ।


author

Harinder Kaur

Content Editor

Related News