ਜਨਵਰੀ ''ਚ ਮਹਿੰਦਰਾ ਐਂਡ ਮਹਿੰਦਰਾ ਵਾਹਨਾਂ ਦੀ ਵਿਕਰੀ ’ਚ   24% ਵਾਧਾ

Sunday, Feb 01, 2026 - 11:40 AM (IST)

ਜਨਵਰੀ ''ਚ ਮਹਿੰਦਰਾ ਐਂਡ ਮਹਿੰਦਰਾ ਵਾਹਨਾਂ ਦੀ ਵਿਕਰੀ ’ਚ   24% ਵਾਧਾ

ਨਵੀਂ ਦਿੱਲੀ - ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਵਾਹਨ ਵਿਕਰੀ ਜਨਵਰੀ ’ਚ ਸਾਲ-ਦਰ-ਸਾਲ 24 ਫੀਸਦੀ ਤੋਂ  ਵਧ ਕੇ 1,04,309 ਇਕਾਈਆਂ ਹੋ ਗਈ। ਇਸ ’ਚ ਨਿਰਯਾਤ ਦੇ ਅੰਕੜੇ ਵੀ ਸ਼ਾਮਲ ਹਨ। ਆਟੋਮੋਟਿਵ ਨਿਰਮਾਤਾ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ ਇਸ ਸਾਲ ਜਨਵਰੀ ’ਚ 63,510 ਇਕਾਈਆਂ ਰਹੀ, ਜੋ ਕਿ ਪਿਛਲੇ ਸਾਲ (ਜਨਵਰੀ 2025) ਦੀ ਇਸੇ ਮਿਆਦ ’ਚ 50,659 ਇਕਾਈਆਂ ਨਾਲੋਂ 25 ਫੀਸਦੀ ਵੱਧ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਆਟੋਮੋਟਿਵ ਡਿਵੀਜ਼ਨ) ਨਲਿਨੀਕਾਂਤ ਗੋਲਾਗੁੰਟਾ ਨੇ ਕਿਹਾ, "ਪਿਛਲੇ ਸਾਲ ਦੇ ਮਜ਼ਬੂਤ ​​ਪ੍ਰਦਰਸ਼ਨ ਦੀ ਗਤੀ ਨੂੰ ਜਾਰੀ ਰੱਖਦੇ ਹੋਏ, ਅਸੀਂ ਜਨਵਰੀ ’ਚ 63,510 SUV ਦੀ ਵਿਕਰੀ ਨਾਲ ਸਾਲ ਦੀ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ ਹੈ।" 


author

Sunaina

Content Editor

Related News