GSTN ਨੇ ਪਾਨ ਮਸਾਲਾ ਦੇ ਪ੍ਰਚੂਨ ਵਿਕਰੀ ਮੁੱਲ ਆਧਾਰਿਤ ਮੁਲਾਂਕਣ ’ਤੇ ਐਡਵਾਈਜ਼ਰੀ ਜਾਰੀ ਕੀਤੀ
Saturday, Jan 24, 2026 - 04:15 AM (IST)
ਨਵੀਂ ਦਿੱਲੀ (ਭਾਸ਼ਾ) - ਜੀ.ਐੱਸ.ਟੀ. ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਪਾਨ ਮਸਾਲਾ ਵਰਗੇ ਤੰਬਾਕੂ ਉਤਪਾਦਾਂ ਦੇ ਪ੍ਰਚੂਨ ਵਿਕਰੀ ਮੁੱਲ (ਆਰ. ਐੱਸ. ਪੀ.) ਆਧਾਰਿਤ ਮੁਲਾਂਕਣ ’ਤੇ ਇਕ ਐਡਵਾਈਜ਼ਰੀ ਜਾਰੀ ਕੀਤੀ। ਈ-ਇਨਵਾਇਸ, ਈ-ਵੇਅ ਬਿੱਲ ਅਤੇ ਮਹੀਨਾਵਾਰੀ ਵਿਕਰੀ ਰਿਟਰਨ ਫਾਰਮ ਜੀ. ਐੱਸ. ਟੀ. ਆਰ.-1 ਅਤੇ ਇਨਵਾਇਸ ਪੇਸ਼ ਕਰਨ ਦੀ ਸਹੂਲਤ (ਆਈ. ਐੱਫ. ਐੱਫ.) ’ਚ ਸੂਚਨਾ ਦੇਣ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿੱਤ ਮੰਤਰਾਲਾ ਨੇ ਪਾਨ ਮਸਾਲਾ ’ਤੇ ਸਭ ਤੋਂ ਵੱਧ 40 ਫੀਸਦੀ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਰ ਉੱਤੇ ਸਿਹਤ ਅਤੇ ਰਾਸ਼ਟਰੀ ਸੁਰੱਖਿਆ ਸੈੱਸ ਨੂੰ ਨੋਟੀਫਾਈ ਕੀਤਾ ਹੈ, ਜੋ 1 ਫਰਵਰੀ ਤੋਂ ਲਾਗੂ ਹੈ।
ਕੁੱਲ ਟੈਕਸ ਦਾ ਬੋਝ 88 ਫੀਸਦੀ ਦੇ ਮੌਜੂਦਾ ਪੱਧਰ ’ਤੇ ਹੀ ਰਹੇਗਾ। ਇਸ ਸਮੇਂ ਪਾਨ ਮਸਾਲਾਲੇ ’ਤੇ 28 ਫੀਸਦੀ ਜੀ. ਐੱਸ. ਟੀ. ਅਤੇ ਨਾਲ ਹੀ ਇਕ ਨੁਕਸਾਨਪੂਰਤੀ ਸੈੱਸ ਲਾਇਆ ਜਾਂਦਾ ਹੈ। 1 ਫਰਵਰੀ ਤੋਂ ਪਾਨ ਮਸਾਲਾ ਦੇ ਪ੍ਰਚੂਨ ਵਿਕਰੀ ਮੁੱਲ (ਆਰ. ਐੱਸ. ਪੀ.) ਦੇ ਫੀਸਦੀ ਦੇ ਤੌਰ ’ਤੇ ਜੀ. ਐੱਸ. ਟੀ. ਲਾਇਆ ਜਾਵੇਗਾ ਅਤੇ ਸੈੱਸ ਨਿਰਮਾਤਾ ਦੀ ਸਥਾਪਿਤ ਉਤਪਾਦਨ ਸਮਰੱਥਾ ’ਤੇ ਲਾਇਆ ਜਾਵੇਗਾ। ਜੀ. ਐੱਸ. ਟੀ. ਐੱਨ. ਨੇ ਕਿਹਾ ਕਿ ਕਰਦਾਤਿਆਂ ਨੂੰ ਟੈਕਸ ਯੋਗ ਮੁੱਲ ਖੇਤਰ ’ਚ ਸ਼ੁੱਧ ਵਿਕਰੀ ਮੁੱਲ ਦੀ ਸੂਚਨਾ ਦੇਣੀ ਹੋਵੇਗੀ।
