ਅਗਸਤ ''ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 65 ਫੀਸਦੀ ਵਧੀ

Tuesday, Sep 01, 2020 - 11:16 PM (IST)

ਅਗਸਤ ''ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 65 ਫੀਸਦੀ ਵਧੀ

ਨਵੀਂ ਦਿੱਲੀ- ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਟਰੈਕਟਰ ਵਿਕਰੀ ਅਗਸਤ ਵਿਚ 65 ਫੀਸਦੀ ਵੱਧ ਕੇ 24, 458 ਇਕਾਈ 'ਤੇ ਪੁੱਜ ਗਈ ਹੈ। 

ਇਸ ਤੋਂ ਪਿਛਲੇ ਸਾਲ ਇਸੇ ਮਹੀਨੇ ਵਿਚ ਕੰਪਨੀ ਨੇ 14,817 ਟਰੈਕਟਰ ਵੇਚੇ ਸਨ। ਮੰਗਲਵਾਰ ਨੂੰ ਕੰਪਨੀ ਨੇ ਬਿਆਨ ਵਿਚ ਕਿਹਾ ਕਿ ਅਗਸਤ ਵਿਚ ਘਰੇਲੂ ਬਾਜ਼ਾਰ ਵਿਚ ਉਸ ਦੀ ਟਰੈਕਟਰ ਵਿਕਰੀ 69 ਫੀਸਦੀ ਵੱਧ ਕੇ 23,503 ਇਕਾਈ 'ਤੇ ਪੁੱਜ ਗਈ ਹੈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 13,871 ਇਕਾਈ ਰਹੀ ਸੀ। 

ਮਹੀਨੇ ਦੌਰਾਨ ਕੰਪਨੀ ਦੀ ਬਰਾਮਦ ਇਕ ਫੀਸਦੀ ਵੱਧ ਕੇ 955 ਇਕਾਈ 'ਤੇ ਪੁੱਜ ਗਈ, ਜੋ ਅਗਸਤ, 2019 ਵਿਚ 946 ਇਕਾਈ ਰਿਹਾ ਸੀ। 


author

Sanjeev

Content Editor

Related News