ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 36 ਫੀਸਦੀ ਘਟੀ
Saturday, Aug 01, 2020 - 11:33 PM (IST)
ਨਵੀਂ ਦਿੱਲੀ (ਭਾਸ਼ਾ)–ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਜੁਲਾਈ 'ਚ 36 ਫੀਸਦੀ ਘਟ ਕੇ 25,678 ਇਕਾਈ ਰਹਿ ਗਈ। ਇਸ ਤੋਂ ਪਿਛਲੇ ਸਾਲ ਦੇ ਸਮਾਨ ਮਹੀਨੇ 'ਚ ਕੰਪਨੀ ਨੇ 40,142 ਵਾਹਨ ਵੇਚੇ ਸਨ। ਕੰਪਨੀ ਨੇ ਕਿਹਾ ਕਿ ਜੁਲਾਈ 'ਚ ਘਰੇਲੂ ਬਾਜ਼ਾਰ 'ਚ ਉਸ ਦੀ ਵਿਕਰੀ 35 ਫੀਸਦੀ ਘਟ ਕੇ 24,211 ਇਕਾਈ ਰਹਿ ਗਈ, ਜੋ ਜੁਲਾਈ 2019 'ਚ 37,474 ਇਕਾਈ ਰਹੀ ਸੀ। ਸਮੀਖਿਆ ਅਧੀਨ ਮਹੀਨੇ 'ਚ ਕੰਪਨੀ ਦੀ ਬਰਾਮਦ 45 ਫੀਸਦੀ ਘਟ ਕੇ 1,467 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 2,668 ਇਕਾਈ ਰਹੀ ਸੀ।
ਇਸ ਦੇ ਨਾਲ ਹੀ ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੀ ਘਰੇਲੂ ਬਾਜ਼ਾਰ 'ਚ ਵਿਕਰੀ ਜੁਲਾਈ ਮਹੀਨੇ 'ਚ 48.32 ਫੀਸਦੀ ਘਟ ਕੇ 5,386 ਇਕਾਈ ਰਹਿ ਗਈ। ਪਿਛਲੇ ਸਾਲ ਸਮਾਨ ਮਹੀਨੇ 'ਚ ਕੰਪਨੀ ਨੇ ਘਰੇਲੂ ਬਾਜ਼ਾਰ 'ਚ 10,423 ਵਾਹਨ ਵੇਚੇ ਸਨ। ਜੂਨ 'ਚ ਘਰੇਲੂ ਬਾਜ਼ਾਰ 'ਚ ਕੰਪਨੀ ਦੀ ਵਿਕਰੀ 3,866 ਇਕਾਈ ਰਹੀ ਸੀ।
ਐਮ. ਜੀ. ਮੋਟਰ ਦੀ ਪ੍ਰਚੂਨ ਵਿਕਰੀ ਜੁਲਾਈ 'ਚ 40 ਫੀਸਦੀ ਵਧ ਕੇ 2,105 ਇਕਾਈ 'ਤੇ ਪਹੁੰਚ ਗਈ। ਪਿਛਲੇ ਸਾਲ ਸਮਾਨ ਮਹੀਨੇ 'ਚ ਕੰਪਨੀ ਨੇ 1,508 ਵਾਹਨ ਵੇਚੇ ਸਨ। ਐੱਮ. ਜੀ. ਮੋਟਰ ਇੰਡੀਆ ਦੇ ਡਾਇਰੈਕਟਰ ਬਿਨੀ ਰਾਕੇਸ਼ ਸਿਦਾਨਾ ਨੇ ਕਿਹਾ ਕਿ ਕੁਲ ਬਾਜ਼ਾਰ ਮਾਹੌਲ ਵੱਖ-ਵੱਖ ਪੜਾਵਾਂ 'ਚ ਲਾਕਡਾਊਨ ਕਾਰਣ ਅਨਿਸ਼ਚਿਤ ਬਣਿਆ ਹੋਇਆ ਹੈ।