ਮਹਾਰੇਰਾ ਨੇ 64 ਪ੍ਰਾਜੈਕਟਾਂ ਦੀ ਵਿਕਰੀ ’ਤੇ ਲਗਾਈ ਪਾਬੰਦੀ
Friday, Jul 30, 2021 - 09:59 PM (IST)
ਨਵੀਂ ਦਿੱਲੀ– ਮਹਾਰੇਰਾ ਨੇ ਹਾਲ ਹੀ ’ਚ 64 ਰਿਹਾਇਸ਼ੀ ਪ੍ਰਾਜੈਕਟਸ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਸੂਬੇ ’ਚ ਵਿਕਰੀ, ਵਿਗਿਆਪਨ ਜਾਂ ਮਾਰਕੀਟਿੰਗ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਐਨਰਾਕ ਰਿਸਰਚ ਨੇ ਸੂਚੀ ਦਾ ਵਿਸ਼ਲੇਸ਼ਣ ਕੀਤਾ ਅਤੇ ਦੇਖਿਆ ਕਿ ਘੱਟ ਤੋਂ ਘੱਟ 43 ਫੀਸਦੀ ਜਾਂ 274 ਪ੍ਰਾਜੈਕਟਸ ਇਕੱਲੇ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ਵਿਚ ਹਨ, ਜਿਸ ਤੋਂ ਬਾਅਦ ਪੁਣੇ ’ਚ 29 ਫੀਸਦੀ ਜਾਂ 189 ਪ੍ਰਾਜੈਕਟਸ ਹਨ। ਬਾਕੀ 28 ਫੀਸਦੀ ਜਾਂ 181 ਪ੍ਰਾਜੈਕਟਸ ਛੋਟੇ ਸ਼ਹਿਰਾਂ ’ਚ ਹਨ, ਜਿਨ੍ਹਾਂ ’ਚ ਨਾਗਪੁਰ, ਨਾਸਿਕ, ਕੋਹਲਾਪੁਰ, ਔਰੰਗਾਬਾਦ, ਸਤਾਰਾ, ਰਤਨਾਗਿਰੀ ਅਤੇ ਸਾਂਗਲੀ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ
ਇਹ ਧਿਆਨ ਦਈਏ ਕਿ ਸਾਰੇ ਪ੍ਰਾਜੈਕਟਸ ਨੂੰ ਸਥਾਨਕ ਡਿਵੈੱਲਪਰਸ ਬਣਾ ਰਹੇ ਸਨ। ਇਨ੍ਹਾਂ ’ਚ ਕੋਈ ਮਸ਼ਹੂਰ ਜਾਂ ਵੱਡਾ ਡਿਵੈੱਲਪਰ ਸ਼ਾਮਲ ਨਹੀਂ ਸੀ। ਇਸ ਦੇ ਨਾਲ ਘੱਟ ਤੋਂ ਘੱਟ 85 ਫੀਸਦੀ ਜਾਂ 547 ਪ੍ਰਾਜੈਕਟਸ ਛੋਟੇ ਆਕਾਰ ਦੇ ਸਨ, ਜਿਨ੍ਹਾਂ ਦਾ ਔਸਤ 70 ਯੂਨਿਟਸ ਪ੍ਰਤੀ ਪ੍ਰਾਜੈਕਟ ਹੈ।
ਇਹ ਖ਼ਬਰ ਪੜ੍ਹੋ- ਬਿੱਲ ਰਾਹੀਂ ਸਰਕਾਰੀ ਬੀਮਾ ਕੰਪਨੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ : ਸੀਤਾਰਮਨ
2017 ਜਾਂ 2018 ਤੋਂ ਲਟਕੇ ਹੋਏ ਸਨ ਪ੍ਰਾਜੈਕਟਸ
ਇਸ ’ਤੇ ਬੋਲਦੇ ਹੋਏ ਐਨਰਾਕ ਪ੍ਰਾਪਰਟੀ ਕੰਸਲਟੈਂਟਸ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਮਹਾਰੇਰਾ ਦੇ ਇਸ ਕਦਮ ਨਾਲ ਅਜਿਹੇ ਡਿਵੈੱਲਪਰਸ ਨੂੰ ਮਜ਼ਬੂਤ ਸੰਦੇਸ਼ ਜਾਂਦਾ ਹੈ ਜੋ ਲਗਾਤਾਰ ਆਪਣੇ ਪ੍ਰਾਜੈਕਟਸ ’ਚ ਦੇਰੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਘਰ ਖਰੀਦਦਾਰ 2017 ਜਾਂ 2018 ਤੋਂ ਕਬਜ਼ਾ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਡਾਟਾ ’ਚ ਨਜ਼ਰ ਆਉਂਦਾ ਹੈ, ਕੁੱਲ 644 ਪ੍ਰਾਜੈਕਟਸ ’ਚ 16 ਫੀਸਦੀ 2017 ਤੱਕ ਪੂਰੇ ਹੋਣੇ ਸਨ ਜਦ ਕਿ 84 ਫੀਸਦੀ ਦੀ ਪੂਰੇ ਹੋਣ ਦੀ ਮਿਆਦ 2018 ਸੀ।
ਇਨ੍ਹਾਂ 644 ਪ੍ਰਾਜੈਕਟਸ ’ਚੋਂ 80 ਫੀਸਦੀ ਯੂਨਿਟਸ ਪਹਿਲਾਂ ਹੀ ਵਿਕ ਚੁੱਕੇ ਹਨ। ਐੱਮ. ਐੱਮ. ਆਰ. ’ਚ 2014 ਜਾਂ ਉਸ ਤੋਂ ਪਹਿਲਾਂ ਲਾਂਚ ਹੋਏ ਘੱਟ ਤੋਂ ਘੱਟ 496 ਪ੍ਰਾਜੈਕਟਸ ਹਨ, ਜਿਨ੍ਹਾਂ ’ਚ ਦੇਰੀ ਹੋ ਚੁੱਕੀ ਹੈ ਜਾਂ ਉਹ ਅਟਕ ਗਏ ਹਨ ਜਦ ਕਿ ਪੁਣੇ ’ਚ ਕਰੀਬ 171 ਦੇਰੀ ਜਾਂ ਲਟਕੇ ਹੋਏ ਪ੍ਰਾਜੈਕਟਸ ਹਨ। ਅੱਜ ਦੀ ਤਰੀਕ ’ਤੇ ਸੂਬੇ ’ਚ ਮਹਾਰੇਰਾ ਦੇ ਤਹਿਤ 29,884 ਰੀਅਲ ਅਸਟੇਟ ਪ੍ਰਾਜੈਕਟਸ ਨੂੰ ਰਜਿਸਟਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚੋਂ 24 ਫੀਸਦੀ ਜਾਂ 7,245 ਪ੍ਰਾਜੈਕਟਸ ਪੂਰੇ ਹੋ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।